IPL ਨਾ ਖੇਡਣ ''ਤੇ ਆਸਟਰੇਲੀਆਈ ਖਿਡਾਰੀਆਂ ਨੂੰ ਹੋਵੇਗਾ ਵੱਡਾ ਨੁਕਸਾਨ : ਫਿੰਚ

03/19/2020 2:00:30 PM

ਮੈਲਬੋਰਨ : ਆਸਟਰੇਲੀਆ ਦੀ ਵਨ ਡੇ ਟੀਮ ਦੇ ਕਪਤਾਨ ਐਰੋਨ ਫਿੰਚ ਨੇ ਕਿਹਾ ਕਿ ਜੇਕਰ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਕਾਰਨ ਆਈ. ਪੀ. ਐੱਲ. ਅਤੇ ਘਰੇਲੂ ਸੀਜ਼ਨ ਰੱਦ ਹੁੰਦੇ ਹਨ ਤਾਂ ਉਸ ਦੇ ਦੇਸ਼ ਦੇ ਕ੍ਰਿਕਟਰਾਂ ਨੂੰ ਵੱਡਾ ਵਿੱਤੀ ਨੁਕਸਾਨ ਹੋਵੇਗਾ ਪਰ ਉਨ੍ਹਾਂ ਨੂੰ ਹਾਲਾਤਾਂ ਨੂੰ ਮੰਜ਼ੂਰ ਕਰਨਾ ਹੋਵੇਗਾ, ਕਿਉਂਕਿ ਇਸ ਵਿਚ ਅਸੀਂ ਸਾਰੇ ਇਕੱਠੇ ਹਾਂ।'' ਕ੍ਰਿਕਟ ਆਸਟਰੇਲੀਆ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਉਹ ਆਈ. ਪੀ. ਐੱਲ. ਲਈ ਆਪਣੇ ਖਿਡਾਰੀਆਂ ਨੂੰ ਦਿੱਤੇ ਗਏ ਇਤਰਾਜ਼ ਨਹੀਂ ਸਰਟੀਫਿਕੇਟ (ਐੱਨ. ਓ. ਸੀ.) ਦੀ ਸਮੀਖਿਆ ਕਰੇਗਾ ਅਤੇ ਹੁਣ ਸਰਕਾਰ ਨੇ ਯਾਤਰਾ 'ਤੇ ਪਾਬੰਦੀਆਂ ਵੀ ਲਗਾ ਦਿੱਤੀਆਂ ਹਨ, ਜਿਸ ਨਾਲ ਇਸ ਟੀ-20 ਲੀਗ ਦੇ ਬਾਅਦ ਵਿਚ ਸ਼ੁਰੂ ਹੋਣ ਦੀ ਹਾਲਤ ਵਿਚ ਵੀ ਆਸਟਰੇਲੀਆਈ ਕ੍ਰਿਕਟਰਾਂ ਦਾ ਹਿੱਸਾ ਲੈਣਾ ਮੁਸ਼ਕਿਲ ਹੋ ਸਕਦਾ ਹੈ।

PunjabKesari

ਦੱਸ ਦਈਏ ਕਿ ਆਈ. ਪੀ. ਐੱਲ. ਪਹਿਲਾਂ 29 ਮਾਰਚ ਨੂੰ ਸ਼ੁਰੂ ਹੋਣਾ ਸੀ ਪਰ ਹੁਣ ਉਸ ਨੂੰ 15 ਅਪ੍ਰੈਲ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਫਿੰਚ ਨੇ ਰੇਡੀਓ ਸਟੇਸ਼ਨ 'ਤੇ ਕਿਹਾ, ''ਜਦੋਂ ਤੁਸੀਂ ਮਾਲੀਆ ਸਾਂਝਾ ਕਰਨ ਦੇ ਮਾਡਲ ਦਾ ਹਿੱਸਾ ਹੁੰਦੇ ਹੋ ਤਾਂ ਅਜਿਹੇ 'ਚ ਸੰਗਠਨ ਦੇ ਮੁਸ਼ਕਿਲ ਵਿਚ ਪੈਣ 'ਤੇ ਤੁਸੀਂ ਵੀ ਪ੍ਰਭਾਵਿਤ ਹੁੰਦੇ ਹੋ। ਅਸੀਂ ਸਮਝਦੇ ਹਾਂ ਕਿ ਇਸ ਵਿਚ ਅਸੀਂ ਸਭ ਇਕੱਠੇ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਲੰਬੇ ਸਮੇਂ ਵਿਚ ਸਭ ਕੁਝ ਆਮ ਹੋ ਜਾਵੇਗਾ ਪਰ ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਅਜਿਹਾ ਕਦੋ ਹੋਵੇਗਾ।''

PunjabKesari

ਜ਼ਿਕਰਯੋਗ ਹੈ ਕਿ ਆਸਟਰੇਲੀਆ ਦੇ ਘੱਟੋਂ ਘੱਟ 17 ਕ੍ਰਿਕਟਰਾਂ ਦਾ ਆਈ. ਪੀ. ਐੱਲ. ਨਾਲ ਕਰਾਰ ਹੈ। ਇਸ ਤੋਂ ਇਲਾਵਾ ਉਸ ਦੇ ਕਈ ਹੋਰ ਲੋਕ ਵੀ ਇਸ ਟੂਰਨਾਮੈਂਟ ਨਾਲ ਜੁੜੇ ਹੋਏ ਹਨ। ਆਸਟਰੇਲੀਆ ਨੂੰ ਇਸ ਸਾਲ ਦੇ ਅਖੀਰ 'ਚ ਟੈਸਟ ਸੀਰੀਜ਼ ਅਤੇ ਟੀ-20 ਵਰਲਡ ਕੱਪ ਲਈ ਭਾਰਤ ਦੀ ਮੇਜ਼ਬਾਨੀ ਕਰਨੀ ਹੈ। ਫਿੰਚ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲਸ ਚੈਲੰਜਰਜ਼ ਬੈਂਗਲੁਰੂ ਨਾਲ ਖੇਡਣਾ ਹੈ। ਫਿੰਚ ਨੇ ਕਿਹਾ ਕਿ ਅਸੀਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਨਹੀਂ ਕੀਤਾ। ਯਾਤਰਾ ਨੂੰ ਲੈ ਕੇ ਸਲਾਹ ਪਿਛਲੇ ਕੁਝ ਘੰਟਿਆਂ ਵਿਚ ਬਦਲ ਗਈ ਹੈ। ਇਹ 2 ਹਫਤੇ ਜਾਂ 3 ਹਫਤੇ ਵਿਚ ਬਦਲ ਸਕਦੀ ਹੈ। ਕੋਈ ਵੀ ਯੋਜਨਾ ਬਣਾਉਣਾ ਮੁਸ਼ਕਿਲ ਹੈ।


Ranjit

Content Editor

Related News