ਕੋਰੋਨਾ ਕਹਿਰ, ਮੈਲਬੌਰਨ ''ਚ ਲਗਾਈ ਗਈ 4 ਹਫਤੇ ਦੀ ਤਾਲਾਬੰਦੀ

06/30/2020 3:02:12 PM

ਸਿ਼ਡਨੀ (ਭਾਸ਼ਾ): ਆਸਟ੍ਰੇਲੀਆਈ ਅਧਿਕਾਰੀਆਂ ਨੇ ਮੰਗਲਵਾਰ ਨੂੰ ਮੈਲਬੌਰਨ ਦੇ 10 ਇਲਾਕਿਆਂ ਵਿਚ ਚਾਰ ਹਫ਼ਤਿਆਂ ਦੀ ਤਾਲਾਬੰਦੀ ਲਗਾਉਣ ਦਾ ਐਲਾਨ ਕੀਤਾ। ਇਰ ਤਾਲਾਬੰਦੀ ਸ਼ਹਿਰ ਵਿਚ ਵਾਇਰਸ ਦੇ ਤਾਜ਼ਾ ਪ੍ਰਕੋਪ ਦੇ ਕਾਰਨ ਅਤੇ ਕੋਵਿਡ-19 ਮਾਮਲਿਆਂ ਵਿਚ ਵਾਧੇ ਦੇ ਬਾਅਦ ਲਗਾਈ ਜਾ ਰਹੀ ਹੈ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਘਰ ਵਿਚ ਰਹਿਣ ਦੇ ਆਦੇਸ਼ ਬੁੱਧਵਾਰ ਰਾਤ 11:59 ਵਜੇ ਤੋਂ ਲਾਗੂ ਹੋਣਗੇ ਅਤੇ 29 ਜੁਲਾਈ ਤੱਕ ਰਹਿਣਗੇ। 

ਈਫੇ ਨਿਊਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਈ ਦੇ ਅਖੀਰ ਅਤੇ ਜੂਨ ਦੇ ਸ਼ੁਰੂ ਵਿਚ ਕਈ ਮਾਮਲਿਆਂ ਵਿਚ ਸ਼ੱਕੀ ਹੋਣ ਦੇ ਬਾਅਦ ਐਂਡਰਿਊਜ਼ ਨੇ ਹੋਟਲ ਦੇ ਕੁਆਰੰਟੀਨਜ਼ ਦੇ ਪ੍ਰਬੰਧਨ ਦੀ ਰਾਜ ਦੀ ਨਿਆਂਇਕ ਜਾਂਚ ਦੀ ਘੋਸ਼ਣਾ ਵੀ ਕੀਤੀ। ਐਂਡਰਿਊਜ਼ ਨੇ ਦੱਸਿਆ ਕਿ ਉੱਤਰੀ ਮੈਲਬੌਰਨ ਵਿਚ ਮਾਮਲਿਆਂ ਦੀ ਇੱਕ "ਮਹੱਤਵਪੂਰਨ ਗਿਣਤੀ" ਨੂੰ ਜੀਨੋਮਿਕ ਸੀਕੁਆਇੰਗਜ਼ ਜ਼ਰੀਏ ਹੋਟਲ ਦੇ ਕੁਆਰੰਟੀਨ ਸਟਾਫ ਮੈਂਬਰਾਂ ਦੁਆਰਾ ਇਨਫੈਕਸ਼ਨ ਕੰਟੋਰਲ ਪ੍ਰੋਟੋਕੋਲ ਦੀ ਉਲੰਘਣਾ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਸੂਬਾਈ ਸਰਕਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੂੰ ਅਗਲੇ ਦੋ ਹਫ਼ਤਿਆਂ ਵਿਚ ਮੈਲਬੌਰਨ ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਡਾਈਵਰਟ ਕਰਨ ਲਈ ਕਹੇਗੀ ਤਾਂ ਜੋ ਲਾਜ਼ਮੀ ਹੋਟਲ ਕੁਆਰੰਟੀਨ ਵਿਚ ਲੋਕਾਂ ਦੀ ਗਿਣਤੀ ਘਟਾਈ ਜਾ ਸਕੇ ਭਾਵੇਂਕਿ ਘਰੇਲੂ ਉਡਾਣਾਂ ਜਾਰੀ ਰਹਿਣਗੀਆਂ।

ਪੜ੍ਹੋ ਇਹ ਅਹਿਮ ਖਬਰ- ਵੱਧਦੇ ਵਿਦੇਸ਼ੀ ਹਮਲਿਆਂ ਕਾਰਨ ਆਸਟ੍ਰੇਲੀਆ ਨੇ ਵਧਾਈ ਸਾਈਬਰ ਸੁਰੱਖਿਆ

ਰਾਜ ਦੇ ਅਧਿਕਾਰੀਆਂ ਨੇ ਕੋਰੋਨਵਾਇਰਸ ਮਹਾਮਾਰੀ ਦੀ ਸ਼ੁਰੂਆਤ ਵੇਲੇ ਦੇਸ਼ ਵਿਚ ਸਖਤ ਪਾਬੰਦੀਆਂ ਲਗਾ ਦਿੱਤੀਆਂ ਸਨ। ਹੁਣ ਉਹਨਾਂ ਨੇ ਪਿਛਲੇ ਪੰਜ ਦਿਨਾਂ ਵਿਚ ਇਸ ਦੇ ਵਸਨੀਕਾਂ ਵਿਚ ਨੋਵਲ ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਲੱਗਭਗ 93,000 ਪਰੀਖਣ ਕੀਤੇ ਹਨ।  ਜਦੋਂ ਉਨ੍ਹਾਂ ਦੀ ਇਸ ਜਾਂਚ ਯੋਜਨਾ ਨੂੰ ਅੱਗੇ ਵਧਾਇਆ ਗਿਆ ਤਾਂ ਇਸ ਵਿਚ ਸ਼ਾਮਲ ਸਿਹਤ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੇ ਵਸਨੀਕਾਂ ਦੀ ਘਰ-ਘਰ ਜਾ ਕੇ ਜਾਂਚ ਕੀਤੀ। ਵਿਕਟੋਰੀਆ ਦੇ ਅਧਿਕਾਰੀਆਂ ਨੇ ਕੇਂਦਰ ਸਰਕਾਰ ਅਤੇ ਹੋਰ ਰਾਜਾਂ ਨੂੰ ਸੰਕਟ ਨਾਲ ਨਜਿੱਠਣ ਲਈ ਪੁਨਰਗਠਨ ਦੀ ਮੰਗ ਕੀਤੀ ਹੈ। ਉਹਨਾਂ ਨੇ ਸੋਮਵਾਰ ਤੋਂ ਹੁਣ ਤੱਕ 71 ਨਵੇਂ ਮਾਮਲਿਆਂ ਦੀ ਰਿਪੋਰਟ ਕੀਤੀ ਹੈ। ਇਸ ਵਿਚੋਂ ਇਕ ਵੱਡਾ ਹਿੱਸਾ ਨਵੇਂ ਪ੍ਰਕੋਪ ਨਾਲ ਸਬੰਧਤ ਹੈ, ਜਿਸ ਨਾਲ ਇਨਫੈਕਸ਼ਨ ਦੀ ਸ਼ੁਰੂਆਤ ਤੋਂ ਲੈ ਕੇ ਕੁਲ ਸੰਖਿਆ ਵਿਚ ਵਾਧਾ ਹੋਇਆ ਹੈ। ਆਸਟ੍ਰੇਲੀਆ ਨੇ ਪੈਨ ਨੂੰ ਕੰਟਰੋਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ ਆਪਣੀਆਂ ਆਰਥਿਕ ਗਤੀਵਿਧੀਆਂ ਦਾ ਇਕ ਵੱਡਾ ਹਿੱਸਾ ਦੁਬਾਰਾ ਸ਼ੁਰੂ ਕੀਤਾ ਹੈ। ਇੱਥੇ ਹੁਣ ਤੱਕ 104 ਮੌਤਾਂ ਦੇ ਨਾਲ 7,760 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
 

Vandana

This news is Content Editor Vandana