ਆਸਟ੍ਰੇਲੀਅਨ ਜਲ ਸੈਨਾ ਨੇ ਜ਼ਬਤ ਕੀਤੀ ਹੈਰੋਇਨ ਦੀ ਵੱਡੀ ਖੇਪ

02/03/2018 6:06:26 PM

ਆਸਟ੍ਰੇਲੀਆ—  ਆਸਟ੍ਰੇਲੀਅਨ ਜਲ ਸੈਨਾ ਨੇ ਪੱਛਮੀ ਆਸਟ੍ਰੇਲੀਆ ਤੱਟ ਤੋਂ ਸ਼ਨੀਵਾਰ ਨੂੰ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਲੱਗਭਗ 414 ਕਿਲੋਗ੍ਰਾਮ ਹੈ। ਜਲ ਸੈਨਾ ਦੇ ਅਧਿਕਾਰੀਆਂ ਨੇ ਇਸ ਜ਼ਬਤ ਕੀਤੀ ਹੈਰੋਇਨ ਨੂੰ ਸਮੁੰਦਰ 'ਚ ਸੁੱਟ ਦਿੱਤਾ ਹੈ। ਆਸਟ੍ਰੇਲੀਅਨ ਜਲ ਸੈਨਾ ਨੇ ਇਕ ਆਪਰੇਸ਼ਨ ਦੌਰਾਨ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ। ਵੱਡੀ ਮਾਤਰਾ ਵਿਚ ਫੜੀ ਗਈ ਹੈਰੋਇਨ ਤਸਕਰੀ ਲਈ ਪੱਛਮੀ ਹਿੰਦ ਮਹਾਸਾਗਰ ਵੱਲ ਸਮੁੰਦਰੀ ਜਹਾਜ਼ ਰਾਹੀਂ ਜਾ ਰਹੀ ਸੀ। ਇਸ ਜਹਾਜ਼ ਨੂੰ ਰੋਕਿਆ ਗਿਆ ਅਤੇ ਹੈਰੋਇਨ ਬਰਾਮਦ ਕੀਤੀ ਗਈ।


ਹੈਲੀਕਾਪਟਰ 'ਚ ਸਵਾਰ ਚਾਲਕ ਦਲ ਦੇ ਮੈਂਬਰਾਂ ਨੇ ਇਸ ਨਸ਼ੀਲੇ ਪਦਾਰਥਾਂ ਨੂੰ ਲੱਭਿਆ, ਜਿਸ ਦੀ ਤਸਕਰੀ ਕੀਤੀ ਜਾਣੀ ਸੀ। ਮੈਂਬਰਾਂ ਮੁਤਾਬਕ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਆਪਰੇਸ਼ਨਾਂ ਦੌਰਾਨ ਪਹਿਲਾਂ ਵੀ ਅਜਿਹੇ ਕਈ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਬੁੱਧਵਾਰ ਨੂੰ ਸਮੁੰਦਰੀ ਜਹਾਜ਼ ਰਾਹੀਂ ਤਸਕਰੀ ਲਈ 900 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਸੀ। ਰਾਇਲ ਨਿਊਜ਼ੀਲੈਂਡ ਏਅਰ ਫੋਰਸ ਵਲੋਂ ਨਸ਼ੀਲੇ ਪਦਾਰਥ ਨੂੰ ਜ਼ਬਤ ਕੀਤਾ ਗਿਆ ਸੀ।