ਆਸਟਰੇਲੀਆਈ ਨੇਵੀ ਨੇ ਜ਼ਬਤ ਕੀਤੀ 900 ਕਰੋੜ ਦੀ ਡੱਰਗਜ਼

01/05/2018 10:23:10 PM

ਸਿਡਨੀ — ਆਸਟਰੇਲੀਆਈ ਨੇਵੀ (ਸਮੁੰਦਰੀ ਫੌਜ) ਨੇ ਅਰਬ ਸਾਗਰ 'ਚ ਇਕ ਹਫਤੇ ਦੇ ਅੰਦਰ ਦੂਜੀ ਵਾਰ ਡਰੱਗਜ਼ ਦੀ ਵੱਡੀ ਖੇਪ ਜ਼ਬਤ ਕੀਤੀ ਹੈ। ਸਮੁੰਦਰੀ ਫੌਜ ਨੇ ਸ਼ੁੱਕਰਵਾਰ ਨੂੰ ਇਥੇ ਦੱਸਿਆ ਕਿ ਅਰਬ ਸਾਗਰ 'ਚ ਗਸ਼ਤ ਦੌਰਾਨ ਇਕ ਜਹਾਜ਼ 'ਚ 3.5 ਟਨ ਹਸ਼ੀਸ਼ (ਗਾਂਜਾ) ਫੱੜਿਆ ਗਈ। ਅੰਤਰ-ਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ ਕਰੀਬ 900 ਕਰੋੜ ਰੁਪਏ ਦੱਸੀ ਜਾ ਰਹੀ ਹੈ। ਆਸਟਰੇਲੀਆ ਦੀ ਰਾਇਲ ਨੇਵੀ ਨੇ ਪਿਛਲੇ ਮਹੀਨੇ ਵੀ ਇਕ ਜਹਾਜ਼ 'ਚੋਂ 8 ਟਨ ਡਰੱਗਜ਼ ਫੱੜੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਬੀਤੇ ਬੁੱਧਵਾਰ ਦਾ ਹੈ। ਸੰਯੁਕਤ ਸੁਮੰਦਰੀ ਨਿਗਰਾਨੀ ਦੇ ਆਪਣੇ ਖੁਫੀਆ ਮਿਸ਼ਨ ਦੇ ਦੌਰਾਨ ਆਸਟਰੇਲੀਆਈ ਨੇਵੀ ਨੇ ਅੰਤਰ-ਰਾਸ਼ਟਰੀ ਜਲ ਖੇਤਰ 'ਚ ਬ੍ਰਿਟਿਸ਼ ਨੇਵੀ (ਸਮੁੰਦਰੀ ਫੌਜ) ਨੇ ਇਕ ਹੈਲੀਕਾਪਟਰ ਦੀ ਮਦਦ ਨਾਲ ਇਹ ਡਰੱਗਜ਼ ਜ਼ਬਤ ਕੀਤੀ। ਆਸਟਰੇਲੀਆਈ ਜੰਗੀ ਬੇੜੇ ਐੱਚ. ਐੱਮ. ਏ. ਐੱਸ. ਵਾਰ੍ਰਾਮੁੰਗਾ ਦੇ ਕਮਾਡਿੰਗ ਅਫਸਰ ਡੁਗਲਡ ਕਲੇਲੈਂਡ ਨੇ ਦੱਸਿਆ ਕਿ ਇਹ ਰਾਤ 'ਚ ਕੀਤਾ ਗਿਆ ਇਕ ਮੁਸ਼ਕਿਲ ਅਭਿਆਨ ਸੀ। 
ਬ੍ਰਿਟਿਸ਼ ਹੈਲੀਕਾਪਟਰ ਦੀ ਮਦਦ ਨਾਲ ਆਸਟਰੇਲੀਆਈ ਨੇਵੀ ਦੇ ਫੌਜੀ ਉਸ ਸ਼ੱਕੀ ਜਹਾਜ਼ 'ਚ ਉਤਰੇ ਜਿਸ ਦਾ ਅਸੀਂ ਮੁਸ਼ਕਿਲ ਹਾਲਾਤਾਂ 'ਚ ਪਤਾ ਲਗਾਇਆ ਸੀ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਸ ਕਾਰਵਾਈ ਨੂੰ ਅਰਬ ਸਾਗਰ ਦੇ ਕਿਸ ਖੇਤਰ 'ਚ ਅੰਜ਼ਾਮ ਦਿੱਤਾ ਗਿਆ ਅਤੇ ਸ਼ੱਕੀ ਜਹਾਜ਼ ਕਿਧਰ ਜਾ ਰਿਹਾ ਸੀ। ਐੱਚ. ਐੱਮ. ਏ. ਐੱਸ. ਵਾਰ੍ਰਾਮੁੰਗਾ 32 ਦੇਸ਼ਾਂ ਦੇ ਸੰਯੁਕਤ ਸਮੁੰਦਰੀ ਨਿਗਰਾਨੀ ਬਲ ਦਾ ਹਿੱਸਾ ਹੈ।