ਅਮਰੀਕਾ ''ਚ ਸੜਕ ਹਾਦਸੇ ਦੌਰਾਨ ਆਸਟਰੇਲੀਆਈ ਵਿਅਕਤੀ ਦੀ ਮੌਤ

04/22/2017 12:51:38 PM

ਨਿਊ ਮੈਕਸੀਕੋ— ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ''ਚ ਇਕ ਆਸਟਰੇਲੀਆਈ ਵਿਅਕਤੀ ਦੀ ਸੜਕ ਹਾਦਸੇ ''ਚ ਮੌਤ ਹੋ ਗਈ। ਨਿਊ ਮੈਕਸੀਕੋ ਸੂਬਾਈ ਪੁਲਸ ਨੇ ਕਿਹਾ ਕਿ 76 ਸਾਲਾ ਵਿਅਕਤੀ ਦੀ ਪਛਾਣ ਜੌਨ ਸਕਾਲੀ ਵਜੋਂ ਹੋਈ ਹੈ, ਜੋ ਕਿ ਆਸਟਰੇਲੀਆ ਦੇ ਦੱਖਣੀ-ਪੂਰਬੀ ਮੈਲਬੌਰਨ ਦਾ ਰਹਿਣ ਵਾਲਾ ਸੀ। ਪੁਲਸ ਨੇ ਦੱਸਿਆ ਕਿ ਉਹ ਸੂਬੇ ਦੇ ਰੋਡ 104 ''ਤੇ ਬਾਈਕ ਚਲਾ ਰਿਹਾ ਸੀ ਅਤੇ ਅਚਾਨਕ ਉਹ ਬਾਈਕ ਤੋਂ ਆਪਣਾ ਕੰਟਰੋਲ ਗੁਆ ਬੈਠਾ ਅਤੇ ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਪੁਲਸ ਨੇ ਕਿਹਾ ਕਿ ਇਸ ਹਾਦਸੇ ਦੀ ਜਾਂਚ ਚੱਲ ਰਹੀ ਹੈ। ਵਿਦੇਸ਼ੀ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਉਹ ਮ੍ਰਿਤਕ ਆਸਟਰੇਲੀਆਈ ਵਿਅਕਤੀ ਦੇ ਪਰਿਵਾਰ ਨੂੰ ਮਦਦ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ ਵਿਭਾਗ ਨੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

Tanu

This news is News Editor Tanu