ਸਿੰਗਾਪੁਰ ਤੋਂ ਪਰਥ ਜਾ ਰਹੀ ਫਲਾਈਟ ''ਚ ਬੰਬ ਦੀ ਫਰਜ਼ੀ ਖ਼ਬਰ ਦੇਣ ਦੇ ਦੋਸ਼ ''ਚ ਆਸਟ੍ਰੇਲੀਆਈ ਨਾਗਰਿਕ ਗ੍ਰਿਫ਼ਤਾਰ

10/14/2023 12:03:55 PM

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਤੋਂ ਪਰਥ ਜਾ ਰਹੀ ਫਲਾਈਟ ਵਿੱਚ ਸਵਾਰ ਇੱਕ 30 ਸਾਲਾ ਆਸਟਰੇਲੀਆਈ ਵਿਅਕਤੀ ਨੂੰ ਜਹਾਜ਼ ਵਿੱਚ ਬੰਬ ਹੋਣ ਬਾਰੇ ਝੂਠੀ ਖ਼ਬਰ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜਹਾਜ਼ ਨੂੰ ਹਵਾਈ ਸੈਨਾ ਦੇ 2 ਲੜਾਕੂ ਜਹਾਜ਼ਾਂ ਰਾਹੀਂ ਚਾਂਗੀ ਹਵਾਈ ਅੱਡੇ ’ਤੇ ਵਾਪਸ ਲਿਆਂਦਾ ਗਿਆ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ, ਪੈਰਿਸ ਤੋਂ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ SQ331, ਸੈਨ ਫਰਾਂਸਿਸਕੋ ਤੋਂ ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ UA29 ਅਤੇ ਨਵੀਂ ਦਿੱਲੀ ਤੋਂ ਇੰਡੀਗੋ ਦੀ ਉਡਾਣ 6E1013 ਸਮੇਤ ਸਿੰਗਾਪੁਰ ਜਾਣ ਵਾਲੀਆਂ ਕਈ ਉਡਾਣਾਂ ਨੂੰ ਇਸ ਸੂਚਨਾ ਦੇ ਬਾਅਦ ਗੁਆਂਢੀ ਇੰਡੋਨੇਸ਼ੀਆ ਦੇ ਰਿਆਉ ਟਾਪੂ 'ਤੇ ਰੋਕ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ 3 ਹਿੰਦੂ ਮੰਦਰਾਂ 'ਚ ਭੰਨਤੋੜ, ਨਕਦੀ ਲੈ ਕੇ ਫ਼ਰਾਰ ਹੋਇਆ ਚੋਰ, ਜਾਣਕਾਰੀ ਦੇਣ 'ਤੇ ਮਿਲੇਗਾ ਇਨਾਮ

ਦਿ ਸਟ੍ਰੈਟਸ ਟਾਈਮਜ਼ ਦੀ ਰਿਪੋਰਟ ਮੁਤਾਬਕ ਹਵਾਈ ਅੱਡੇ 'ਤੇ ਪਹੁੰਚਣ ਵਾਲੀਆਂ 8 ਉਡਾਣਾਂ ਅਤੇ ਇਥੋਂ ਰਵਾਨਾ ਹੋਣ ਵਾਲੀਆਂ 6 ਉਡਾਣਾਂ ਦੇ ਸੰਚਾਲਨ ਵਿਚ ਦੇਰੀ ਹੋਈ, ਜਿਨ੍ਹਾਂ ਵਿੱਚੋਂ ਇੱਕ ਜਹਾਜ਼ ਵਿਚ ਦੇਸ਼ ਦੇ ਵਿਕਾਸ ਮੰਤਰੀ ਡੇਸਮੰਡ ਲੀ ਸਵਾਰ ਸਨ। ਉਹ ਕੁਆਲਾਲੰਪੁਰ ਤੋਂ ਵਾਪਸ ਆ ਰਹੇ ਸਨ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਅਪਰਾਧਿਕ ਇਰਾਦੇ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਵੀਰਵਾਰ ਸ਼ਾਮ ਕਰੀਬ 4.55 ਵਜੇ ਸੂਚਨਾ ਮਿਲੀ ਕਿ ਜਹਾਜ਼ ਨੰਬਰ ਟੀਆਰ16 ਵਿੱਚ ਬੰਬ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਅਲਕਾਇਦਾ ਤੋਂ ਵੀ ਬਦਤਰ ਹੈ ਹਮਾਸ, ਮਨੁੱਖੀ ਸੰਕਟ ਨਾਲ ਨਜਿੱਠਣਾ ਸਾਡੀ ਤਰਜ਼ੀਹ: ਬਾਈਡੇਨ

ਜਹਾਜ਼ ਨੇ ਸ਼ਾਮ 4:11 ਵਜੇ ਉਡਾਣ ਭਰੀ ਸੀ। ਪੁਲਸ ਨੇ ਕਿਹਾ, “ਜਹਾਜ਼ ਸਿੰਗਾਪੁਰ ਤੋਂ ਰਵਾਨਾ ਹੋ ਚੁੱਕਾ ਸੀ ਅਤੇ ਉਸ ਨੂੰ ਵਾਪਸ ਸਿੰਗਾਪੁਰ ਪਰਤਣਾ ਪਿਆ। ਜਹਾਜ਼ ਸ਼ਾਮ 6.26 ਵਜੇ ਦੇ ਕਰੀਬ ਚਾਂਗੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ।' ਪੁਲਸ ਨੇ ਦੱਸਿਆ ਕਿ ਜਹਾਜ਼ ਨੂੰ ਸਿੰਗਾਪੁਰ ਹਵਾਈ ਸੈਨਾ ਦੇ 2 ਲੜਾਕੂ ਜਹਾਜ਼ਾਂ ਨੇ ਵਾਪਸ ਲਿਆਂਦਾ। ਪੁਲਸ ਅਨੁਸਾਰ, ਵਿਅਕਤੀ ਨੂੰ ਸੁਰੱਖਿਆ ਜਾਂਚ ਪੂਰੀ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਕਿਹਾ ਕਿ ਉਹ ਸੁਰੱਖਿਆ ਖਤਰਿਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ਜਾਣਬੁੱਝ ਕੇ ਮੁਸੀਬਤ ਪੈਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਨਿੱਝਰ ਕਤਲਕਾਂਡ: ਭਾਰਤ ਨਾਲ ਤਣਾਅ ਦੌਰਾਨ ਰਿਸਰਚ ਪੋਲ 'ਚ ਸਾਹਮਣੇ ਆਈ ਕੈਨੇਡੀਅਨਾਂ ਦੀ ਰਾਏ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry