ਕੋਰੋਨਾ ਦੌਰਾਨ ਕੰਮ ਗੁਆਉਣ ਵਾਲਿਆਂ ਨੂੰ ਆਸਟ੍ਰੇਲੀਆ ਸਰਕਾਰ ਕਰੇਗੀ ਭੁਗਤਾਨ

07/18/2021 4:04:21 PM

ਸਿਡਨੀ (ਸਨੀ ਚਾਂਦਪੁਰੀ): ਸਿਡਨੀ ਵਿੱਚ ਕੋਵਿਡ ਕਾਰਨ ਜਿਹਨਾਂ ਦੇ ਵੀ ਕੰਮ ਬੰਦ ਹੋਏ ਹਨ, ਉਹਨਾਂ ਨੂੰ ਸਰਕਾਰ ਭੁਗਤਾਨ ਕਰ ਸਕਦੀ ਹੈ। ਸਿਡਨੀ ਵਿੱਚ ਕੋਰੋਨਾ ਦੇ ਚੱਲਦਿਆਂ ਤਾਲਾਬੰਦੀ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸ ਸਮੇਂ ਕਿਸੇ ਵੀ ਕਰਮਚਾਰੀ ਨੇ ਤਾਲਾਬੰਦੀ ਕਰਕੇ ਕੰਮ ਗੁਆਇਆ ਹੋਵੇ ਉਹ ਸੰਘੀ ਸਰਕਾਰ ਦੀਆਂ ਸੇਵਾਵਾਂ ਆਸਟ੍ਰੇਲੀਆ ਦੀ ਵੈਬਸਾਈਟ ਜ਼ਰੀਏ ਕੋਵਿਡ-19 ਆਫ਼ਤ ਭੁਗਤਾਨ ਲਈ ਦਾਅਵਾ ਕਰ ਸਕਦੇ ਹਨ। 

PunjabKesari

ਪੜ੍ਹੋ ਇਹ ਅਹਿਮ ਖਬਰ - ਰਾਹਤ ਦੀ ਖ਼ਬਰ, ਆਸਟ੍ਰੇਲੀਆ 'ਚ ਕੋਰੋਨਾ ਇਨਫੈਕਸ਼ਨ ਮਾਮਲਿਆਂ 'ਚ ਗਿਰਾਵਟ

ਸਰਵਿਸ ਆਸਟ੍ਰੇਲੀਆ ਦੇ ਜਨਰਲ ਮੈਨੇਜਰ ਹੈਂਕ ਜੌਨਗਨ ਨੇ ਦੱਸਿਆ ਕਿ ਜਦੋਂ ਤੋਂ ਤਾਲਾਬੰਦੀ ਸ਼ੁਰੂ ਹੋਈ ਹੈ। ਇਕੱਲੇ ਨਿਊ ਸਾਊਥ ਵੇਲਜ਼ ਵਿੱਚੋਂ ਹੀ 275000 ਦਾਅਵਿਆਂ ਦੀ ਤਰ੍ਹਾਂ ਕੁਝ ਪ੍ਰਕਿਰਿਆ ਕੀਤੀ ਗਈ, ਜਿਸ ਦੀ ਕੀਮਤ 130 ਮਿਲੀਅਨ ਦੇ ਲੱਗਭੱਗ ਹੈ। ਉਹਨਾਂ ਕਿਹਾ ਕਿ ਜਿੱਥੇ ਵੀ ਸੰਭਵ ਹੋ ਸਕੇ ਉਹਨਾਂ ਨੂੰ ਆਪਦੀ ਭੁਗਤਾਨ ਦਾ ਦਾਅਵਾ ਮਾਈਗੋਵ ਵੈਬਸਾਈਟ 'ਤੇ ਕਰਨਾ ਚਾਹੀਦਾ ਹੈ। ਇਕੱਲੇ ਵਪਾਰੀਆਂ ਜਾਂ ਠੇਕੇਦਾਰਾਂ ਦੇ ਸੰਬੰਧ ਵਿੱਤ ਮੇਰੀ ਸਿਫ਼ਾਰਿਸ਼ ਪਹਿਲਾਂ ਸਰਵਿਸ ਐਨ ਐਸ ਡਬਲਿਊ ਵੱਲ ਵੇਖਣ ਦੀ ਹੋਵੇਗੀ। ਇੱਥੇ ਗੌਰਤਲਬ ਹੈ ਕਿ ਸਿਡਨੀ ਵਿੱਚ ਲਗਾਤਾਰ ਕੋਰੋਨਾ ਸੰਕਰਮਿਤ ਕੇਸ ਆ ਰਹੇ ਹਨ ਜਿਸ ਨਾਲ ਕਈ ਕਰਮਚਾਰੀ ਆਪਣੀ ਨੌਕਰੀ ਤੋਂ ਹੱਥ ਧੋ ਬੈਠੇ ਹਨ।


Vandana

Content Editor

Related News