ਆਸਟ੍ਰੇਲੀਆ ''ਚ ਜੰਗਲੀ ਅੱਗ ਕਾਰਨ ਫਸਲਾਂ ਬਰਬਾਦ, ਸਿੱਖ ਭਾਈਚਾਰਾ ਕਰ ਰਿਹੈ ਮਦਦ

11/25/2019 2:05:31 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ 'ਚ ਇਸ ਸਮੇਂ ਗਰਮੀ ਦਾ ਪ੍ਰਕੋਪ ਚੱਲ ਰਿਹਾ ਹੈ,  ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਦੇ ਕਈ ਖੇਤਰਾਂ 'ਚ ਲੰਬੇ ਸੋਕੇ ਤੋਂ ਬਾਅਦ ਹੁਣ ਵੱਧ ਤਾਪਮਾਨ ਕਾਰਨ ਅੱਗ ਦੀ ਲਪੇਟ ਵਿਚ ਹੈ। ਦੱਖਣੀ-ਪੂਰਬੀ ਕੁਈਨਜ਼ਲੈਂਡ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਆਦਿ ਸੂਬਿਆਂ ਦੇ ਕਈ ਜੰਗਲੀ ਅਤੇ ਦੂਰ-ਦੁਰਾਡੇ ਰਿਹਾਇਸ਼ੀ ਖੇਤਰਾਂ ਵਿੱਚ ਬਹੁਤ ਹੀ ਬੁਰੀ ਤਰ੍ਹਾਂ ਭਿਆਨਕ ਅੱਗ ਦੀ ਮਾਰ ਹੇਠ ਹੈ ਅਤੇ ਜਨ-ਜੀਵਨ ਅਸਤ-ਵਿਅਸਤ ਹੋ ਚੁੱਕਾ ਹੈ।
 

PunjabKesari

ਅੱਗ ਦੇ ਪ੍ਰਕੋਪ ਦੇ ਚੱਲਦਿਆਂ ਪੀੜਤ ਲੋਕਾਂ ਦੀ ਮਦਦ ਲਈ ਆਸਟ੍ਰੇਲੀਆ ਦੇ ਗੁਰਦੁਆਰਾ ਸਹਿਬਾਨ, ਬ੍ਰਿਸਬੇਨ ਦੀ ਖਾਲਸਾ ਅਸਿਸਟ ਸੰਸਥਾ, ਟੂਵੰਬਾ ਦੀ ਸਿੱਖ ਕਮਿਊਨਿਟੀ ਅਤੇ ਦੇਸ਼ ਦੀਆਂ ਹੋਰ ਵੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਦੇ ਸਮੂਹ ਵਾਲੰਟੀਅਰਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਰਾਹਤ ਅਮਲੇ ਅਤੇ ਇਸ ਕੁਦਰਤੀ ਆਫਤ ਤੋਂ ਪੀੜਤ ਲੋਕਾਂ ਦੀ ਮਦਦ ਲਈ ਦੂਰ-ਦੁਰਾਡੇ ਇਲਾਕਿਆਂ 'ਚ ਪਹੁੰਚ ਕੇ ਖਾਣ-ਪੀਣ ਤੇ ਮੁੜ-ਵਸੇਬੇ ਦੀਆਂ ਜ਼ਰੂਰੀ ਵਸਤਾਂ ਦੀ ਰਾਹਤ ਸਮੱਗਰੀ ਦੇ ਕੇ ਸਹਾਇਤਾ ਕੀਤੀ ਜਾ ਰਹੀ ਹੈ।

PunjabKesari

ਇਸ ਭਿਆਨਕ ਅੱਗ ਨਾਲ ਘਰਾਂ ਦੀ ਤਬਾਹੀ ਦੇ ਨਾਲ ਸਭ ਤੋਂ ਵੱਡਾ ਨੁਕਸਾਨ ਜਾਨਵਰਾਂ ਅਤੇ ਉੱਚ ਮੁੱਲਵਾਨ ਵਾਲੀਆਂ ਬਾਗਬਾਨੀ ਖੇਤੀਬਾੜੀ ਦਾ ਹੋਇਆ ਹੈ, ਜਿਨ੍ਹਾਂ 'ਚ ਹਜ਼ਾਰਾਂ ਏਕੜ ਤੋਂ ਜ਼ਿਆਦਾ ਫਸਲਾਂ ਅਤੇ ਜੰਗਲ ਸ਼ਾਮਲ ਹਨ। ਸਿੱਖ ਕਮਿਊਨਿਟੀ ਦੇ ਸਮੂਹ ਵਾਲੰਟੀਅਰਾਂ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸ ਕੁਦਰਤੀ ਆਫਤ ਵਿੱਚ ਪੀੜਤਾਂ ਲੋਕਾਂ ਲਈ ਰਾਹਤ ਕਾਰਜਾਂ ਵਿੱਚ ਮਦਦ ਮੁਹੱਈਆ ਕਰਵਾਉਣ ਦੇ ਕਾਰਜਾਂ ਦੀ ਹਰ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ।


Related News