ਜਲਦ ਸ਼ੁਰੂ ਹੋਵੇਗੀ ਆਸਟ੍ਰੇਲੀਆ ''ਚ ਵੋਟਾਂ ਦੀ ਗਿਣਤੀ

05/21/2022 2:14:50 PM

ਸਿਡਨੀ (ਚਾਂਦਪੁਰੀ/ਸੈਣੀ/ਖੁਰਦ):- ਆਸਟ੍ਰੇਲੀਆ ਵਿੱਚ ਹੋ ਰਹੀਆਂ ਵੋਟਾਂ 'ਤੇ ਅੱਜ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਆਸਟ੍ਰੇਲੀਆ ਵਿੱਚ ਅੱਜ ਸਵੇਰੇ 8 ਵਜੇ ਤੋਂ ਹੀ ਪੋਲਿੰਗ ਸ਼ੁਰੂ ਹੋ ਚੁੱਕੀ ਹੈ। ਆਸਟ੍ਰੇਲੀਆ ਵਿੱਚ ਸੱਤਾ ਨੂੰ ਲੈ ਕੇ 2 ਮੁੱਖ ਪਾਰਟੀਆਂ ਵਿੱਚ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ।

ਹਰੇਕ ਆਸਟ੍ਰੇਲੀਆਈ ਅਧਿਕਾਰ ਖੇਤਰ ਵਿੱਚ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਵੋਟਿੰਗ ਬੰਦ ਹੋ ਜਾਂਦੀ ਹੈ ਅਤੇ ਫਿਰ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੀ ਹੈ। ਵੋਟਾਂ ਦੀ ਗਿਣਤੀ ਸਮੇਂ ਨਤੀਜਿਆਂ ਦੇ ਰੁਝਾਨ ਜਲਦੀ ਆਉਣੇ ਸ਼ੁਰੂ ਹੋ ਜਾਂਦੇ ਹਨ। ਏ. ਈ. ਸੀ. ਦਾ ਕਹਿਣਾ ਹੈ ਕਿ 5.5 ਮਿਲੀਅਨ ਲੋਕਾਂ ਨੇ ਪ੍ਰੀ-ਪੋਲ ਸੈਂਟਰਾਂ 'ਤੇ ਜਲਦੀ ਵੋਟ ਪਾਈ ਜਦੋਂ ਕਿ 2.73 ਮਿਲੀਅਨ ਨੇ ਡਾਕ ਵੋਟ ਰਾਹੀਂ ਆਪਣਾ ਮਤਦਾਨ ਕੀਤਾ ਹੈ।

cherry

This news is Content Editor cherry