ਆਸਟ੍ਰੇਲੀਆ ਦੇ ਉਪ ਪ੍ਰਧਾਨਮੰਤਰੀ ਅਯੋਗ ਕਰਾਰ

10/27/2017 10:55:42 AM

ਸਿਡਨੀ,(ਵਾਰਤਾ)— ਆਸਟ੍ਰੇਲੀਆ ਦੇ ਉੱਚ ਅਦਾਲਤ ਨੇ ਦੋਹਰੀ ਨਾਗਰਿਕਤਾ ਦੇ ਮਾਮਲੇ 'ਚ ਸ਼ੁੱਕਰਵਾਰ ਉਪ ਪ੍ਰਧਾਨਮੰਤਰੀ ਬਾਰਨਬਾਏ ਜੋਇਸ ਨੂੰ ਅਯੋਗ ਕਰਾਰ ਦਿੱਤਾ। ਅਦਾਲਤ ਦੇ ਇਸ ਫ਼ੈਸਲੇ ਦੇ ਕਾਰਨ ਗੰਠ-ਜੋੜ ਸਰਕਾਰ ਘੱਟ ਗਿਣਤੀ ਵਿਚ ਆ ਗਈ ਹੈ। ਅਦਾਲਤ ਨੇ ਸ਼੍ਰੀ ਜੋਇਸ ਦੀ ਸੀਟ ਉੱਤੇ ਉਪ-ਚੋਣ ਕਰਾਉਣ ਦੇ ਵੀ ਨਿਰਦੇਸ਼ ਦਿੱਤੇ ਹਨ। ਦੋਹਰੀ ਨਾਗਰਿਕਤਾ ਦੇ ਮਾਮਲੇ ਵਿਚ ਉਪ ਪ੍ਰਧਾਨਮੰਤਰੀ ਜੋਇਸ ਉਨ੍ਹਾਂ ਸੱਤ ਸਿਆਸਤਦਾਨਾਂ 'ਚੋਂ ਇਕ ਹੈ, ਜਿਨ੍ਹਾਂ ਦੀ ਸੰਸਦ ਵਿਚ ਬੈਠਣ ਦੀ ਯੋਗਤਾ ਉੱਤੇ ਸੰਕਟ ਦੇ ਬੱਦਲ ਮੰਡਰਾ ਰਹੇ ਸਨ। ਇਨ੍ਹਾਂ ਸੱਤ ਨੇਤਾਵਾਂ ਦੇ ਬਾਰੇ ਵਿਚ ਹਾਲ ਹੀ ਵਿਚ ਪਤਾ ਚਲਿਆ ਸੀ ਕਿ ਉਨ੍ਹਾਂ ਕੋਲ ਦੋਹਰੀ ਨਾਗਰਿਕਤਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਦੀ ਉਲੰਘਣਾ ਹੈ। ਧਿਆਨ ਯੋਗ ਹੈ ਕਿ ਸੱਤ ਸੰਸਦਾਂ ਨੇ ਸਵੀਕਾਰ ਕੀਤਾ ਸੀ ਪਿੱਛਲੇ ਸਾਲ ਚੋਣ ਦੇ ਸਮੇਂ ਉਨ੍ਹਾਂ ਕੋਲ ਦੋਹਰੀ ਨਾਗਰਿਕਤਾ ਸੀ ਪਰ ਸਰਕਾਰ ਦੀ ਦਲੀਲ਼ ਹੈ ਕਿ ਉਨ੍ਹਾਂ ਵਿਚ ਤਿੰਨ ਜੋ ਕੈਬੀਨਟ ਦੇ ਮੈਂਬਰ ਹਨ, ਇਸ ਗੱਲ ਤੋਂ ਬੇਖਬਰ ਸਨ ਕਿ ਉਨ੍ਹਾਂ ਨੇ ਉਸ ਸੰਵਿਧਾਨਕ ਨਿਯਮਾਂ ਦੀ ਉਲੰਘਣਾ ਕੀਤਾ ਸੀ।