ਚੀਨੀ ਮੂਲ ਦੇ ਆਸਟ੍ਰੇਲੀਆਈ ਨਾਗਰਿਕ ‘ਤੇ ਜਾਸੂਸੀ ਦਾ ਦੋਸ਼

10/11/2020 2:20:22 AM

ਮਾਸਕੋ- ਚੀਨੀ ਮੂਲ ਦੇ ਆਸਟਰੇਲੀਆਈ ਲੇਖਕ ਤੇ ਲੋਕਤੰਤਰ ਸਮਰਥਕ ਸਿਆਸੀ ਟਿੱਪਣੀਕਾਰ ਯਾਂਗ ਹੇਂਗਜੁਨ ‘ਤੇ ਚੀਨ ਵਿਚ ਜਾਸੂਸੀ ਕਰਨ ਦੇ ਦੋਸ਼ ਲਗਾਏ ਹਨ। ਏ.ਬੀ.ਸੀ. ਨਿਊਜ਼ ਦੇ ਮੁਤਾਬਕ ਦੋ ਸਾਲਾਂ ਤੱਕ ਹਿਰਾਸਤ ਵਿਚ ਰੱਖੇ ਜਾਣ ਤੋਂ ਬਾਅਦ ਹੇਂਗਜੁਨ ‘ਤੇ ਜਾਸੂਸੀ ਦਾ ਦੋਸ਼ ਲਗਾਇਆ ਗਿਆ ਹੈ। ਹੇਂਗਜੁੰਗ ਦੇ ਵਕੀਲ ਸ਼ਾਂਗ ਬਾਓਜੁਨ ਨੇ ਦੱਸਿਆ ਕਿ ਉਨ੍ਹਾਂ ‘ਤੇ ਬੁੱਧਵਾਰ ਨੂੰ ਇਹ ਦੋਸ਼ ਤੈਅ ਕੀਤੇ ਗਏ ਹਨ।

ਵਕੀਲ ਨੇ ਇਸ ਸਬੰਧ ਵਿਚ ਵਿਸਤ੍ਰਿਤ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਵਿਦੇਸ਼ੀ ਮੀਡੀਆ ਨਾਲ ਗੱਲ ਨਹੀਂ ਕਰਨ ਦੀ ਸਖਤ ਸਲਾਹ ਦਿੱਤੀ ਗਈ ਹੈ। ਇਸ ਵਿਚਾਲੇ ਹੇਂਗਜੁੰਗ ਦੀ ਪਤਨੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ ‘ਤੇ ਲਗਾਏ ਗਏ ਸਾਰੇ ਦੋਸ਼ ਸਿਆਸਤ ਨਾਲ ਪ੍ਰੇਰਿਤ ਹਨ। ਉਨ੍ਹਾਂ ਦੇ ਘਰ ਨੂੰ 6 ਮਹੀਨੇ ਤੱਕ ਨਿਗਰਾਨੀ ਵਿਚ ਵੀ ਰੱਖਿਆ ਗਿਆ ਸੀ।

ਜ਼ਿਕਰਯੋਗ ਹੈ ਕਿ 55 ਸਾਲਾ ਹੇਂਗਜੁੰਗ ਨੂੰ ਚੀਨ ਵਿਚ ਵਿਜ਼ਾ ਸਬੰਧੀ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਜਨਵਰੀ 2019 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਕੋਲ ਆਸਟਰੇਲੀਆ ਦੀ ਨਾਗਰਿਕਤਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਹੇਂਗਜੁੰਗ ਚੀਨ ਦੇ ਵਿਦੇਸ਼ ਮੰਤਰਾਲਾ ਦੇ ਕਰਮਚਾਰੀ ਦੇ ਰੂਪ ਵਿਚ ਕੰਮ ਕਰ ਚੁੱਕੇ ਹਨ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਇਸ ਮਾਮਲੇ ਵਿਚ ਨਿਰਪੱਖ ਤੇ ਪਾਰਦਰਸ਼ੀ ਸੁਣਵਾਈ ਦੀ ਮੰਗ ਕੀਤੀ ਹੈ। 

Karan Kumar

This news is Content Editor Karan Kumar