ਆਸਟ੍ਰੇਲੀਆ ਦੇ ਕੈਥੋਲਿਕ ਚਰਚ ਨੇ ਮੁਲਾਜ਼ਮਾਂ ਨੂੰ ਸਮਲਿੰਗੀ ਵਿਆਹ ਨਾ ਕਰਵਾਉਣ ਦੀ ਦਿੱਤੀ ਚਿਤਾਵਨੀ

08/21/2017 2:31:23 PM

ਸਿਡਨੀ—ਆਸਟ੍ਰੇਲੀਆ ਦੇ ਚੋਟੀ ਦੇ ਕੈਥੋਲਿਕ ਚਰਚਾਂ 'ਚੋਂ ਇਕ ਨੇ ਆਪਣੇ ਹਜ਼ਾਰਾਂ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਵਿਆਹ 'ਤੇ ਉਹ ਸਿਰਫ ਰਸਮੀ ਵਿਚਾਰਾਂ ਨੂੰ ਹੀ ਬਰਦਾਸ਼ਤ ਕਰੇਗਾ। ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ, ਜਦੋਂ ਦੇਸ਼ 'ਚ ਇਸ ਵਿਸ਼ੇ 'ਤੇ ਵੋਟਿੰਗ ਦੀ ਤਿਆਰੀ ਕੀਤੀ ਜਾ ਰਹੀ ਹੈ ਸਮਲਿੰਗੀ ਜੋੜੇ ਵਿਆਹ ਕਰ ਸਕਦੇ ਹਨ ਜਾਂ ਨਹੀਂ। ਕਈ ਸਾਲਾਂ ਦੀ ਰਾਜਨੀਤਕ ਬਹਿਸ ਤੋਂ ਬਾਅਦ ਆਸਟ੍ਰੇਲੀਆ 'ਚ ਅਗਲੇ ਮਹੀਨੇ ਵਿਆਹ ਸਮਾਨਤਾ 'ਤੇ ਡਾਕ ਰਾਹੀਂ ਵੋਟਿੰਗ ਹੋਵੇਗੀ। ਮੈਲਕਮ ਟਰਨਬੁਲ ਦੀ ਸਰਕਾਰ ਲਈ ਇਹ ਮੁੱਦਾ ਰਾਜਨੀਤਕ ਤੌਰ 'ਤੇ ਮੁਸ਼ਕਲ ਸਾਬਿਤ ਹੋਵੇਗਾ। ਯੈੱਸ ਨਾਂ ਦੀ ਇਸ ਮੁਹਿੰਮ ਨੂੰ ਰਾਜਨੀਤੀ ਦੇ ਦੋਹਾਂ ਧਿਰਾਂ ਵਲੋਂ ਹਮਾਇਤ ਮਿਲੀ ਹੈ ਅਤੇ ਸਰਵੇਖਣ ਦੱਸਦੇ ਹਨ ਕਿ ਜ਼ਿਆਦਾਤਰ ਆਸਟ੍ਰੇਲੀਆਈ ਇਸ ਦੀ ਹਮਾਇਤ ਕਰਦੇ ਹਨ। ਫਿਲਹਾਲ ਸਰਕਾਰ ਦੇ ਖੱਬੇ ਪੱਖੀ ਧੜੇ ਅਤੇ ਚਰਚ ਦੇ ਸੀਨੀਅਰ ਮੈਂਬਰ ਇਸ ਦਾ ਵਿਰੋਧ ਕਰ ਰਹੇ ਹਨ। ਮੈਲਬੌਰਨ ਡੇਨਿਸ ਹਾਰਟ ਦੇ ਆਰਕਬਿਸ਼ਪ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਕਿ ਕੈਥੋਲਿਕ ਚਰਚ ਆਸਟ੍ਰੇਲੀਆ ਦੇ ਮੁਲਾਜ਼ਮ ਪੁਰਸ਼ ਅਤੇ ਮਹਿਲਾ ਵਿਚਾਲੇ ਵਿਆਹ ਦੀ ਪਰਿਭਾਸ਼ਾ ਤੋਂ ਹਟਦੇ ਹਨ ਤਾਂ ਉਹ ਆਪਣੀ ਨੌਕਰੀ ਨੂੰ ਜੋਖਿਮ 'ਚ ਪਾਉਣਗੇ। ਉਨ੍ਹਾਂ ਨੇ ਸਿਡਨੀ ਮਾਰਨਿੰਗ ਹੇਰਾਲਡ ਨੂੰ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਸਾਡੇ ਸਕੂਲ, ਸਾਡੇ ਪਾਦਰੀ ਮੌਜੂਦ ਹਨ ਜੋ ਵਿਆਹ ਦੇ ਕੈਥੋਲਿਕ ਵਿਚਾਰ ਦੀ ਸਿੱਖਿਆ ਦਿੰਦੇ ਹਨ। ਇਸ ਦੀਆਂ ਗੱਲਾਂ ਜਾਂ ਗਤੀਵਿਧੀਆਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਉਨ੍ਹਾਂ ਦੀ ਟਿੱਪਣੀ ਦੇ ਇਹ ਮਾਇਨੇ ਕੱਢੇ ਜਾ ਰਹੇ ਹਨ ਕਿ ਸਮਲਿੰਗੀ ਵਿਆਹ ਕਰਨ ਵਾਲੇ ਚਰਚ ਦੇ ਮੁਲਾਜ਼ਮਾਂ ਨੂੰ ਨੌਕਰੀਓਂ ਕੱਢ ਦਿੱਤਾ ਜਾਵੇਗਾ। ਆਸਟ੍ਰੇਲੀਆ 'ਚ ਚਰਚ ਦੇ 1,80,000 ਤੋਂ ਜ਼ਿਆਦਾ ਮੁਲਾਜ਼ਮ ਹਨ।