2020 ਦੇ ਆਖਿਰ ਤੱਕ 20 ਲੱਖ ਬਿੱਲੀਆਂ ਦੀ ਬਲੀ ਦੇਵੇਗਾ ਆਸਟ੍ਰੇਲੀਆ

01/02/2020 8:28:50 PM

ਮੈਲਬੋਰਨ - ਆਸਟ੍ਰੇਲੀਆਈ ਸਰਕਾਰ ਨੇ ਦੇਸੀ ਜੀਵਾਂ ਨੂੰ ਬਚਾਉਣ ਨੂੰ ਪਰਦੇਸੀ ਬਿੱਲੀਆਂ ਦੀ ਬਲੀ ਦੇਣ ਦਾ ਫੈਸਲਾ ਕੀਤਾ ਹੈ। 2020 ਦੇ ਆਖਿਰ ਤੱਕ ਉਸ ਦੀਆਂ 20 ਲੱਖ ਜੰਗਲੀ ਬਿੱਲੀਆਂ ਨੂੰ ਮਾਰਨ ਦੀ ਯੋਜਨਾ ਹੈ। ਪਸ਼ੂ ਪ੍ਰੇਮੀ ਜਿੱਥੇ ਜੰਗਲੀ ਬਿੱਲੀਆਂ 'ਤੇ ਕਾਬੂ ਪਾਉਣ ਦੇ ਇਸ ਤਰੀਕੇ ਦੇ ਸਖਤ ਨਿੰਦਾ ਕਰ ਰਹੇ ਹਨ, ਆਸਟ੍ਰੇਲੀਆਈ ਨਾਗਰਿਕਾਂ ਦੀ ਨਜ਼ਰ 'ਚ ਇਹ ਦੇਸੀ ਜੀਵਾਂ ਨੂੰ ਬਚਾਉਣ ਦਾ ਸਭ ਤੋਂ ਕਾਰਗਰ ਜ਼ਰੀਆ ਹੈ। ਬਸਤੀਵਾਦੀ ਦੌਰ 'ਚ ਆਸਟ੍ਰੇਲੀਆ 'ਚ ਪਹੁੰਚਣ ਵਾਲੀਆਂ ਬਿੱਲੀਆਂ, ਤੋਤੇ, ਡੱਡੂ, ਚੂਹੇ, ਗਿਲਹਿਰੀ ਸਮੇਤ ਸਥਾਨਕ ਪੰਛੀਆਂ ਅਤੇ ਕਈ ਹੋਰ ਜੀਵਾਂ ਲਈ ਵੱਡਾ ਖਤਰਾ ਬਣ ਗਈਆਂ ਹਨ।

ਹੱਤਿਆ ਇਕੱਲਾ ਵਿਕਲਪ
'ਨਿਊਯਾਰਕ ਟਾਈਮਸ ਮੈਗਜ਼ੀਨ' 'ਚ ਛਪੇ ਇਕ ਲੇਖ ਮੁਤਾਬਕ ਆਸਟ੍ਰੇਲੀਆ ਕੋਲ ਜੰਗਲੀ ਬਿੱਲੀਆਂ ਨੂੰ ਮਾਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਬਚਦਾ। ਜੰਗਲੀ ਬਿੱਲੀਆਂ ਨੇ ਆਸਟ੍ਰੇਲੀਆ ਦੇ 99.8 ਫੀਸਦੀ ਹਿੱਸੇ 'ਚ ਡੇਰਾ ਲਾਇਆ ਹੋਇਆ ਹੈ। ਦੇਸ਼ 'ਚ ਇਨ੍ਹਾਂ ਦੀ ਕੁਲ ਆਬਾਦੀ 20-60 ਲੱਖ ਵਿਚਾਲੇ ਦਰਜ ਕੀਤੀ ਗਈ ਹੈ। ਕਈ ਇਲਾਕਿਆਂ 'ਚ ਪ੍ਰਤੀ ਵਰਗ ਕਿਲੋਮੀਟਰ ਦੇ ਦਾਇਰੇ 'ਚ 100 ਜੰਗਲੀ ਬਿੱਲੀਆਂ ਪਾਈਆਂ ਜਾਂਦੀਆਂ ਹਨ। ਅਜਿਹੇ 'ਚ ਉਨ੍ਹਾਂ ਨੂੰ ਫੱੜ ਨੇ ਕਿਤੇ ਵਸਾਉਣਾ ਨਾ ਸਿਰਫ ਬੇਹੱਦ ਚੁਣੌਤੀਪੂਰਣ ਹੈ ਬਲਕਿ ਖਰਚੀਲਾ ਵੀ ਹੈ।

- ਕਾਰਨ
- 400 ਕਸ਼ੇਰੂਕੀ ਜੀਵਾਂ ਦੇ ਸ਼ਿਕਾਰ ਨਾਲ ਢਿੱਡ ਭਰਦੀਆਂ ਹਨ ਜੰਗਲੀ ਬਿੱਲੀਆਂ
- 28 ਨਸਲਾਂ ਇਨ੍ਹਾਂ 'ਚ ਖਤਮ ਹੋਣ ਦੇ ਖਤਰੇ ਵਾਲੀ ਲਿਸਟ 'ਚ ਸ਼ਾਮਲ।

- ਵਾਰ (ਜੰਗ)
- 5 ਟਾਪੂਆਂ ਤੋਂ ਇਨ੍ਹਾਂ ਬਿੱਲੀਆਂ ਦੀ ਆਬਾਦੀ ਖਤਮ ਕਰਨ ਦੀ ਯੋਜਨਾ।
- 10 ਨਵੇਂ ਜੰਗਲੀ ਬਿੱਲੀ ਮੁਕਤ ਗਲਿਆਰੇ ਬਣਾਉਣ ਦੀ ਕੋਸ਼ਿਸ਼।

ਜ਼ਹਿਰੀਲੀ ਸਾਸੇਜ ਨਾਲ ਮੌਤ
ਆਸਟ੍ਰੇਲੀਆ ਸਰਕਾਰ ਨੇ ਜੰਗਲੀ ਬਿੱਲੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਅਜਿਹੇ ਸਾਸੇਜ (ਸੋਸ) ਡਿਗਾਉਣ ਦਾ ਫੈਸਲਾ ਕੀਤਾ ਹੈ, ਜਿਸ 'ਚ 1080 ਨਾਂ ਦਾ ਜ਼ਹਿਰ ਮਿਲਿਆ ਹੈ। ਸੋਡੀਅਮ ਫਲੂਰੋਏਸੀਟੇਟ ਨਾਲ ਲੈੱਸ ਇਸ 'ਚ ਜ਼ਹਿਰ ਤੋਂ ਕੋਈ ਮਹਿਕ ਵੀ ਨਹੀਂ ਆਉਂਦੀ। ਸਰਕਾਰ ਨੇ ਇਕ ਬਿੱਲੀ ਦਾ ਸ਼ਿਕਾਰ ਕਰ ਉਸ ਦੀ ਖੋਪੜੀ ਪੇਸ਼ ਕਰਨ 'ਤੇ 10 ਡਾਲਰ (700 ਰੁਪਏ) ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।

ਹੋਰ ਜੀਵਾਂ ਲਈ ਇਹ ਜ਼ਹਿਰ ਜਾਨਲੇਵਾ ਨਹੀਂ
ਮਹਿਰਾਂ ਮੁਤਾਬਕ ਸੋਡੀਅਨ ਫਲੂਰੋਏਸੀਟੇਟ ਮਟਰ ਦੇ ਪੌਧਿਆਂ 'ਚ ਕੁਦਰਤੀ ਰੂਪ ਤੋਂ ਪਾਇਆ ਜਾਂਦਾ ਹੈ। ਵਿਕਾਸ ਦੀ ਲਾਈਨ 'ਚ ਆਸਟ੍ਰੇਲੀਆ 'ਚ ਜਨਮੇ ਜੀਵਾਂ ਨੇ ਇਸ ਜ਼ਹਿਰ ਖਿਲਾਫ ਪ੍ਰਤੀਰੋਧਕ ਸਮਰੱਥਾ ਵਿਕਸਤ ਕਰ ਲਈ ਸੀ। ਲਿਹਾਜ਼ਾ 1080 ਮਿਲੇ ਸਾਸੇਜ ਉਨ੍ਹਾਂ ਲਈ ਜਾਨਲੇਵਾ ਸਾਬਿਤ ਨਹੀਂ ਹੋਵੇਗੀ।

Khushdeep Jassi

This news is Content Editor Khushdeep Jassi