ਆਸਟਰੇਲੀਆ ਨੇ ਸ਼੍ਰੀਲੰਕਾ ''ਚ ਫੈਲੀ ਇਸ ਭਿਆਨਕ ਮਹਾਮਾਰੀ ਨਾਲ ਨਜਿੱਠਣ ਲਈ ਮਦਦ ਦਾ ਕੀਤਾ ਐਲਾਨ

07/20/2017 11:15:09 AM

ਕੋਲੰਬੋ— ਭਿਆਨਕ ਡੇਂਗੂ ਮਹਾਮਾਰੀ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੂੰ ਇਸ ਨਾਲ ਨਜਿੱਠਣ ਲਈ ਆਸਟਰੇਲੀਆ ਨੇ ਆਰਥਿਕ ਮਦਦ ਦੇ ਰਿਹਾ ਹੈ। ਸ਼੍ਰੀਲੰਕਾ ਵਿਚ ਇਸ ਸਮੇਂ ਡੇਂਗੂ ਦੇ ਕਹਿਰ ਕਾਰਨ ਹੁਣ ਤੱਕ 250 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਕਰੀਬਨ 1,00,000 ਲੋਕ ਇਸ ਬੀਮਾਰੀ ਤੋਂ ਜੂਝ ਰਹੇ ਹਨ।
ਸ਼੍ਰੀਲੰਕਾ ਦੇ ਦੌਰੇ 'ਤੇ ਆਈ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਬੁੱਧਵਾਰ ਦੇਰ ਰਾਤ ਕਿਹਾ ਕਿ ਆਸਟਰੇਲੀਆ ਇੱਥੇ ਡੇਂਗੂ ਦੀ ਰੋਕਥਾਮ, ਪ੍ਰਬੰਧਨ ਅਤੇ ਖਾਤਮੇ ਦੇ ਪ੍ਰੋਗਰਾਮਾਂ ਨੂੰ ਅਮਲ ਵਿਚ ਲਿਆਉਣ ਲਈ ਵਿਸ਼ਵ ਸਿਹਤ ਸੰਗਠਨ ਨੂੰ 3,77,000 ਡਾਲਰ ਦੇ ਰਿਹਾ ਹੈ। ਸ਼੍ਰੀਲੰਕਾ ਦੀ ਸਿਹਤ ਮੰਤਰੀ ਮੁਤਾਬਕ ਦੇਸ਼ ਵਿਚ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਡੇਂਗੂ ਨਾਲ ਪੀੜਤ ਹੋਏ ਲੋਕਾਂ ਦੀ ਗਿਣਤੀ 38 ਫੀਸਦੀ ਵਧ ਹੈ। ਪਿਛਲੇ ਸਾਲ 55,150 ਲੋਕਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਈ ਸੀ ਅਤੇ 97 ਲੋਕ ਇਸ ਬੀਮਾਰੀ ਤੋਂ ਮਰੇ ਸਨ।