ਜਹਾਜ਼ ਹਾਦਸੇ ''ਚ 1 ਆਸਟਰੇਲੀਅਨ ਅਤੇ 4 ਅਮਰੀਕੀ ਨਾਗਰਿਕ ਦੀ ਮੌਤ, ਪ੍ਰਧਾਨ ਮੰਤਰੀ ਟਰਨਬੁਲ ਨੇ ਦਿੱਤੀ ਸ਼ਰਧਾਂਜਲੀ

02/21/2017 1:56:13 PM

ਸਿਡਨੀ/ਵਾਸ਼ਿੰਗਟਨ— ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ''ਚ ਇਕ ਸ਼ਾਪਿੰਗ ਸੈਂਟਰ ਨੇੜੇ 5 ਵਿਅਕਤੀਆਂ ਨੂੰ ਲੈ ਜਾ ਰਿਹਾ ਛੋਟਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ''ਚ 5 ਵਿਅਕਤੀ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ''ਚੋਂ ਇਕ ਆਸਟਰੇਲੀਆ ਦਾ ਨਾਗਰਿਕ ਸੀ ਅਤੇ ਬਾਕੀ 4 ਅਮਰੀਕੀ ਨਾਗਰਿਕ ਸਨ। ਫੇਸਬੁੱਕ ''ਤੇ ਇਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। 
ਗਰੇਗ ਰੀਨਾਲਡਸ ਡੀ ਹੈਵਨ (70) ਅਤੇ ਰੂਸਲ ਮੁਨਸ਼ ਨਾਂ ਦੇ ਦੋਵੇਂ ਵਿਅਕਤੀ ਆਸਟਰੇਲੀਆ ''ਚ ਛੁੱਟੀਆਂ ਬਤੀਤ ਕਰਨ ਆਏ ਸਨ। ਇੱਥੇ ਆਉਣ ਤੋਂ ਪਹਿਲਾਂ ਉਹ ਨਿਊਜ਼ੀਲੈਂਡ ਘੁੰਮ ਕੇ ਆਏ ਸਨ। ਡੀ ਹੈਵਨ ਦੀ ਭੈਣ ਨੇ ਉਸ ਨੂੰ ਸ਼ਰਧਾਂਜਲੀ ਦਿੰਦੇ ਹੋਏ ਫੇਸਬੁੱਕ ''ਤੇ ਪੋਸਟ ਸਾਂਝੀ ਕੀਤੀ ਹੈ। ਉਸਨੇ ਲਿਖਿਆ,'' ਮੇਰਾ ਪਿਆਰਾ ਅਤੇ ਸੋਹਣਾ ਭਰਾ ਇਸ ਜਹਾਜ਼ ਹਾਦਸੇ ''ਚ ਮਾਰਿਆ ਗਿਆ ਹੈ। ਉਹ ਆਪਣੇ ਦੋਸਤ ਨਾਲ ਇੱਥੇ ਘੁੰਮਣ ਅਤੇ ਗੋਲਫ ਸਿੱਖਣ ਲਈ ਗਿਆ ਸੀ।'' ਜ਼ਿਕਰਯੋਗ ਹੈ ਕਿ ''ਕਿੰਗ ਗੋਲਫ ਕੋਰਸ'' ਦਾ ਨਾਂ ਕੌਮਾਂਤਰੀ ਪੱਧਰ ''ਤੇ ਜਾਣਿਆ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਇਸ ਨੂੰ ਸਿੱਖਣ ਲਈ ਦੂਰ-ਦੂਰ ਤੋਂ ਆਉਂਦੇ ਹਨ।  ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਇਸ ਹਾਦਸੇ ''ਚ ਮਰਨ ਵਾਲਿਆਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਦੁੱਖ ਦੀ ਘੜੀ ਨੂੰ ਸਹਿਣ ਕਰਨ ਦੀ ਹਿੰਮਤ ਦੇਵੇ।