ਦੁਨੀਆ ਭਰ 'ਚ ਪੂਰੇ ਉਤਸ਼ਾਹ ਨਾਲ ਕੀਤਾ ਗਿਆ ਨਵੇਂ ਸਾਲ ਦਾ ਸਵਾਗਤ, ਤਸਵੀਰਾਂ

01/01/2020 1:00:58 PM

ਸਿਡਨੀ (ਬਿਊਰੋ): ਦੁਨੀਆ ਵਿਚ 21ਵੀਂ ਸਦੀ ਦੇ ਦੋ ਦਹਾਕੇ ਪੂਰੇ ਹੋ ਚੁੱਕੇ ਹਨ। ਤੀਜੇ ਦਹਾਕੇ ਦੀ ਸ਼ੁਰੂਆਤ ਦਾ ਦੁਨੀਆਭਰ ਵਿਚ ਜ਼ੋਰਦਾਰ ਸਵਾਗਤ ਕੀਤਾ ਗਿਆ। ਸਾਲ 2020 ਆਪਣੀ ਊਰਜਾ ਨਾਲ ਦੁਨੀਆ ਨੂੰ ਨਵੀਂ ਦਿਸ਼ਾ, ਊਰਜਾ, ਖੁਸ਼ੀ ਅਤੇ ਉਤਸ਼ਾਹ ਦੇਣ ਲਈ ਤਿਆਰ ਹੈ। ਪੂਰੀ ਦੁਨੀਆ ਵਿਚ ਕਈ ਥਾਵਾਂ 'ਤੇ ਸ਼ਾਨਦਾਰ ਆਤਿਸ਼ਬਾਜ਼ੀ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ। ਇਹਨਾਂ ਵਿਚੋਂ ਕੁਝ ਦੀਆਂ ਤਸਵੀਰਾਂ ਹੇਠਾਂ ਦਿੱਤੀਆਂ ਗਈਆਂ ਹਨ।
ਨਿਊਜ਼ੀਲੈਂਡ ਵਿਚ ਸ਼ਾਨਦਾਰ ਆਤਿਸ਼ਬਾਜ਼ੀ ਨਾਲ ਕੀਤਾ ਗਿਆ ਨਵੇਂ ਸਾਲ ਦਾ ਸਵਾਗਤ।


ਸਿਡਨੀ ਵਿਚ ਨਵੇਂ ਸਾਲ ਦੇ ਜਸ਼ਨ ਦੌਰਾਨ ਕੀਤੀ ਆਤਿਸ਼ਬਾਜ਼ੀ ਦਾ ਦ੍ਰਿਸ਼।


ਅਮਰੀਕਾ ਦੇ ਟਾਈਮਜ਼ ਸਕਵਾਇਰ ਵਿਚ 2020 ਦੇ ਚਸ਼ਮੇ ਪਹਿਲੇ ਨਵੇਂ ਸਾਲ ਦਾ ਕੀਤਾ ਗਿਆ ਸਵਾਗਤ।


ਸਾਊਦੀ ਦੀ ਬੁਰਜ ਖਲੀਫਾ ਇਮਾਰਤ ਵਿਚ ਆਤਿਸ਼ਬਾਜ਼ੀ ਦਾ ਨਜ਼ਾਰਾ ਲੋਕਾਂ ਨੂੰ ਕਰ ਰਿਹਾ ਸੀ ਆਕਰਿਸ਼ਤ।


ਲੰਡਨ ਵਿਚ ਆਤਿਸ਼ਬਾਜ਼ੀ ਦੇ ਨਾਲ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ।


ਮਲੇਸ਼ੀਆ ਦੇ ਕੁਆਲਾਲੰਪੁਰ ਵਿਚ ਨਵੇਂ ਸਾਲ ਦਾ ਉਤਸ਼ਾਹ ਅਤੇ ਜੋਸ਼ ਰੰਗੀਨ ਆਤਿਸ਼ਬਾਜ਼ੀ ਦੇ ਨਾਲ ਦਿੱਸਿਆ।


ਮੁੰਬਈ ਦੇ ਗੇਟਵੇ ਆਫ ਇੰਡੀਆ 'ਤੇ ਝੂਮਦੇ-ਗਾਉਂਦੇ ਲੋਕਾਂ ਨੇ ਮਨਾਇਆ ਜਸ਼ਨ। ਰਾਤ ਦੇ 12 ਵੱਜਦੇ ਹੀ ਆਤਿਸ਼ਬਾਜ਼ੀ ਨਾਲ ਰੰਗੀਨ ਹੋਇਆ ਆਸਮਾਨ।


ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸੜਕਾਂ 'ਤੇ ਉਤਰੇ। ਹਰ ਕੋਈ ਮੋਬਾਈਲ ਵਿਚ ਇਹਨਾਂ ਪਲਾਂ ਨੂੰ ਕੈਦ ਕਰਨ ਵਿਚ ਲੱਗਿਆ ਹੋਇਆ ਸੀ।


ਸਪੇਨ ਦੇ ਮੈਡ੍ਰਿਡ ਵਿਚ ਜਾਮ ਦੇ ਨਾਲ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ।


ਏਥਨਜ਼ ਵਿਚ ਵੀ ਰੰਗੀਨ ਆਸਮਾਨ ਨਵੇਂ ਸਾਲ ਦੇ ਸਵਾਗਤ ਵਿਚ ਰੋਸ਼ਨ ਦਿੱਸਿਆ।


ਭਾਰਤ ਦੇ ਅੰਮ੍ਰਿਤਸਰ ਵਿਚ ਨਵੇਂ ਸਾਲ 2020 ਦਾ ਸਵਾਗਤ ਕਰਦੇ ਲੋਕ।


ਸਿੰਗਾਪੁਰ ਵਿਚ ਸ਼ਾਨਦਾਰ ਆਤਿਸ਼ਬਾਜ਼ੀ ਨਾਲ ਨਵੇਂ ਸਾਲ ਦਾ ਕੀਤਾ ਗਿਆ ਸਵਾਗਤ।


ਨਵੇਂ ਸਾਲ ਦੇ ਸਵਾਗਤ ਦੀ ਇਕ ਹੋਰ ਤਸਵੀਰ।

Vandana

This news is Content Editor Vandana