ਆਸਟ੍ਰੇਲੀਆ 'ਚ ਭਾਰਤੀ ਮੂਲ ਦੀ ਮਹਿਲਾ ਨੂੰ 33 ਲੱਖ ਡਾਲਰ ਦੀ ਗ੍ਰਾਂਟ

08/21/2019 9:28:33 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਭਾਰਤੀ ਮੂਲ ਦੀ ਸ਼ੋਧਕਰਤਾ ਵੀਨਾ ਸਹਿਜਵਾਲਾ ਨੂੰ 33 ਲੱਖ ਡਾਲਰ ਦੀ ਗ੍ਰਾਂਟ ਦਿੱਤੀ ਗਈ ਹੈ। ਇਹ ਗ੍ਰਾਂਟ ਉਨ੍ਹਾਂ ਨੂੰ ਬੈਟਰੀ ਅਤੇ ਖਪਤਕਾਰਾਂ ਦੇ ਕੂੜਾ ਕਰਕਟ ਨੂੰ ਰੀਸਾਈਕਲ ਕਰਨ ਵਿਚ ਉਨੱਤ ਨਿਰਮਾਣ ਸਮਰੱਥਾ ਨੂੰ ਵਿਕਸਿਤ ਕਰਨ ਲਈ ਮਿਲੀ  ਹੈ। ਇਸ ਤਕਨੀਕ ਨਾਲ ਬੈਟਰੀ ਅਤੇ ਖਪਤਕਾਰਾਂ ਦੇ ਕਚਰੇ ਨੂੰ ਛੋਟੇ ਉਤਪਾਦਾਂ ਦਾ ਆਕਾਰ ਦਿੱਤਾ ਜਾ ਸਕਦਾ ਹੈ। 

ਰਿਪੋਰਟ ਮੁਤਾਬਕ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਦੀ ਸੈਂਟਰ ਫੌਰ ਸਸਟੇਨੇਬਲ ਮਟੀਰੀਅਲਜ਼ ਰਿਸਰਚ ਐਂਡ ਤਕਨਾਲੋਜੀ ਦੀ ਸੰਸਥਾਪਕ ਪ੍ਰੋਫੈਸਰ ਵੀਨਾ ਹੁਣ ਇਕ ਹੱਬ ਦੀ ਅਗਵਾਈ ਕਰੇਗੀ, ਜਿਸ ਦਾ ਉਦੇਸ਼ ਆਸਟ੍ਰੇਲੀਆ ਦੇ ਰਹਿੰਦ-ਖੂਹੰਦ ਅਤੇ ਸਰੋਤ ਰਿਕਵਰੀ ਉਦਯੋਗ ਨੂੰ ਬਦਲਣਾ ਹੈ। ਯੂਨੀਵਰਸਿਟੀ ਨੇ ਬਿਆਨ ਜਾਰੀ ਕਰ ਕੇ ਕਿਹਾ,''ਇਸ ਪ੍ਰਾਜੈਕਟ ਨਾਲ ਸਿੰਥੇਸਿਸ ਤਕਨੀਕ ਅਤੇ ਰਹਿੰਦ-ਖੂੰਹਦ 'ਤੇ ਉੱਚ ਤਾਪਮਾਨ ਦੀ ਜਾਣਕਾਰੀ ਇਕੱਠੀ ਹੋਵੇਗੀ। ਇਹ ਪਤਾ ਚੱਲ ਸਕੇਗਾ ਕਿ ਧਾਤ, ਆਕਸਾਈਡ ਅਤੇ ਕਾਰਬਨ ਸਮੇਤ ਹੋਰ ਪਦਾਰਥਾਂ ਤੇ ਉਤਪਾਦਾਂ ਦੀ ਰਹਿੰਦ-ਖੂੰਹਦ ਨੂੰ ਕਿਸ ਤਰ੍ਹਾਂ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।''

ਇਸ ਪ੍ਰਾਜੈਕਟ ਦਾ ਉਦੇਸ਼ ਕਾਰੋਬਾਰੀ ਰੂਪ ਨਾਲ ਅਜਿਹੀ ਤਕਨਾਲੋਜੀ ਅਤੇ ਪ੍ਰਕਿਰਿਆਵਾਂ ਨੂੰ ਅਪਨਾਉਣਾ ਹੈ ਜਿੱਥੇ ਰਹਿੰਦ-ਖੂੰਹਦ ਨੂੰ ਮੁੜ ਸਮੱਗਰੀ ਵਿਚ ਬਦਲਿਆ ਜਾ ਸਕੇ। ਇਸ ਨਾਲ ਰੋਜ਼ਗਾਰ ਵਧੇਗਾ ਅਤੇ ਵਾਤਾਵਰਣ ਵਿਚ ਵੀ ਸੁਧਾਰ ਹੋਵੇਗਾ।

Vandana

This news is Content Editor Vandana