ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਤੀਸਰੀ ਤਾਲਾਬੰਦੀ ਤੋਂ ਆਇਆ ਬਾਹਰ

02/17/2021 6:05:39 PM

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬੌਰਨ ਵਿਚ ਕੋਵਿਡ-19 ਦੇ ਮੱਦੇਨਜ਼ਰ ਲਾਗੂ ਤੀਜੀ ਤਾਲਾਬੰਦੀ ਤੋਂ ਬੁੱਧਵਾਰ ਨੂੰ ਛੋਟ ਦਿੱਤੀ ਗਈ ਹੈ। ਇੱਥੇ ਇਕਾਂਤਵਾਸ ਨਾਲ ਸਬੰਧਤ ਹੋਟਲ ਤੋਂ ਕੋਵਿਡ-19 ਮਾਮਲੇ ਸਾਹਮਣੇ ਆਉਣ ਦੇ ਬਾਅਦ ਤਾਲਾਬੰਦੀ ਲਗਾਈ ਗਈ ਸੀ। ਮੈਲਬੌਰਨ ਵਿਕਟੋਰੀਆ ਸੂਬੇ ਦੀ ਰਾਜਧਾਨੀ ਹੈ। ਹਾਲੇ ਵੀ ਇੱਥੋਂ ਦੀ ਸਰਕਾਰ ਨੇ ਇਹ ਨਹੀਂ ਦੱਸਿਆ ਹੈ ਕਿ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚ ਦਰਸ਼ਕਾਂ ਦੀ ਵਾਪਸੀ ਹੋਵੇਗੀ ਜਾਂ ਨਹੀਂ। 

ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਕਿ ਸਿਹਤ ਅਧਿਕਾਰੀ ਟੂਰਨਾਮੈਂਟ ਦੇ ਆਖਰੀ ਦਿਨਾਂ ਦੇ ਦਰਸ਼ਕਾਂ ਦੇ ਬਾਰੇ ਵਿਚ ਜਲਦ ਹੀ ਜਾਣਕਾਰੀ ਸਾਂਝੀ ਕਰਨਗੇ। ਮੈਲਬੌਰਨ ਤੋਂ ਇਨਫੈਕਸ਼ਨ ਦੇ ਪ੍ਰਸਾਰ ਦੇ ਮੱਦੇਨਜ਼ਰ ਪੂਰੇ ਵਿਕਟੋਰੀਆ ਸੂਬੇ ਵਿਚ ਤਾਲਾਬੰਦੀ ਲਾਗੂ ਕੀਤੀ ਗਈ ਸੀ। ਐਂਡਰਿਊਜ਼ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਇਨਫੈਕਸ਼ਨ ਦਾ ਇਕ ਵੀ ਮਾਮਲਾ ਸਾਹਮਣੇ ਨਾ ਆਉਣ ਦੇ ਬਾਅਦ ਦੇਰ ਰਾਤ 11.:59 'ਤੇ ਜ਼ਿਆਦਾਤਰ ਪਾਬੰਦੀਆਂ ਹਟਾ ਲਈਆਂ ਜਾਣਗੀਆਂ। ਸਕੂਲ ਅਤੇ ਕਾਰੋਬਾਰੀ ਅਦਾਰੇ ਖੁੱਲ੍ਹ ਸਕਣਗੇ। 

ਪੜ੍ਹੋ ਇਹ ਅਹਿਮ ਖਬਰ- ਲੰਡਨ ਦੇ ਲੋਕਾਂ ਨੂੰ ‘ਵੈਕਸੀ ਟੈਕਸੀ’ ਯੋਜਨਾ ਤਹਿਤ ਕੈਬ 'ਚ ਲੱਗ ਰਹੀ ਹੈ ਵੈਕਸੀਨ 

ਲੋਕਾਂ ਨੂੰ ਹਾਲੇ ਵੀ ਮਾਸਕ ਪਾਉਣ ਅਤੇ ਘਰਾਂ ਵਿਚ 5 ਮਹਿਮਾਨਾਂ ਨੂੰ ਹੀ ਬੁਲਾਉਣ ਦ ਦੀ ਇਜਾਜ਼ਤ ਹੈ। ਸਰਕਾਰ ਦਾ ਕਹਿਣਾ ਹੈ ਕਿ ਇੱਥੇ ਕੋਵਿਡ-19 ਦੇ 25 ਮਰੀਜ਼ਾਂ ਦੇ ਇਨਫੈਕਸ਼ਨ ਮੁਕਤ ਹੋਣ ਦੇ ਬਾਅਦ ਹੀ ਇਸ ਪਾਬੰਦੀ ਨੂੰ ਖ਼ਤਮ ਕੀਤਾ ਜਾਵੇਗਾ। ਇਹ ਸਾਰੇ ਮਾਮਲੇ ਮੈਲਬੌਰਨ ਹਵਾਈ ਅੱਡੇ ਦੇ ਹੋਟਲ ਨਾਲ ਸਬੰਧਤ ਹਨ, ਜਿੱਥੇ ਯਾਤਰੀਆਂ ਨੂੰ ਬਾਹਰੋਂ ਆਉਣ 'ਤੇ 14 ਦਿਨ ਤੱਕ ਇਕਾਂਤਵਾਸ ਵਿਚ ਰੱਖਿਆ ਜਾਂਦਾ ਹੈ।

ਨੋਟ- ਮੈਲਬੌਰਨ ਦੇ ਤਾਲਾਬੰਦੀ ਵਿਚੋਂ ਬਾਹਰ ਆਉਣ 'ਤੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana