ਆਸਟ੍ਰੇਲੀਆ 'ਚ 26 ਸਾਲ ਦੇ ਮੁੰਡੇ ਨੇ ਗੱਡੇ ਝੰਡੇ, ਸਫਲ ਕਾਰੋਬਾਰੀ ਤੋਂ ਬਾਅਦ ਬਣਿਆ ਸਮਾਜ ਸੇਵੀ (ਵੀਡੀਓ)

05/03/2022 7:53:34 PM

ਮੈਲਬੋਰਨ : ਮਦਦ ਉਹ ਜੋ ਜਾਤਾਂ, ਧਰਮਾਂ ਤੇ ਰੰਗਾਂ ਦੇ ਭੇਦਾਂ ਤੋਂ ਉਪਰ ਉਠ ਕੇ ਕੀਤੀ ਜਾ ਜਾਵੇ। ਮਦਦ ਕਿਸੇ ਵੀ ਰੂਪ 'ਚ ਕੀਤੀ ਜਾ ਸਕਦੀ ਹੈ, ਇਹ ਆਰਥਿਕ ਪੱਖੋਂ ਵੀ ਹੋ ਸਕਦੀ ਹੈ, ਜ਼ੁਬਾਨੀ ਤੌਰ 'ਤੇ ਵੀ ਅਤੇ ਸਰੀਰਕ ਤੌਰ 'ਤੇ ਵੀ। ਪੰਜਾਬੀ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਚਲੇ ਜਾਣ, ਲੋੜਵੰਦਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ। ਅਜਿਹੀ ਹੀ ਇਕ ਮਿਸਾਲ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਵੇਖਣ ਨੂੰ ਮਿਲੀ, ਜਿਥੇ 26 ਸਾਲ ਦੀ ਉਮਰ 'ਚ ਇਕ ਨੌਜਵਾਨ ਜੋ ਗੰਗਾਨਗਰ ਤੋਂ ਆਸਟ੍ਰੇਲੀਆ 'ਚ ਵਿਦਿਆਰਥੀ ਵਜੋਂ ਆਇਆ ਸੀ ਤੇ 27 ਸਾਲ ਦੀ ਉਮਰ 'ਚ ਬਿਜ਼ਨੈਸ ਦੀਆਂ ਬੁਲੰਦੀਆਂ ਛੂਹ ਲੈਂਦਾ ਹੈ।

ਇਹ ਵੀ ਪੜ੍ਹੋ : ਰਜਿਸਟਰੀ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਪਟਵਾਰੀਆਂ ਤੇ ਕਾਨੂੰਨਗੋਆਂ ਨੇ ਕੀਤਾ ਇਹ ਐਲਾਨ

ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਜਦੋਂ ਇਸ ਗੁਲਜਿੰਦਰ ਸਿੰਘ ਗੈਵੀ ਨਾਂ ਦੇ ਨੌਜਵਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੀ ਸੰਸਥਾ ਤੇ ਸਮਾਜ ਸੇਵੀ ਕੰਮਾਂ ਬਾਰੇ ਜਾਣਕਾਰੀ ਦਿੱਤੀ। ਗੈਵੀ ਸਿੰਘ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਸ ਦਾ ਪਿੰਡ ਦਾ ਨਾਂ ਬਾਣੀਆਂਵਾਲਾ ਹੈ, ਜੋ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ 'ਚ ਪੈਂਦਾ ਹੈ। ਪੜ੍ਹਾਈ ਤੋਂ ਬਾਅਦ ਮੈਂ ਆਸਟ੍ਰੇਲੀਆ ਲਈ ਅਪਲਾਈ ਕੀਤਾ ਤੇ ਮੇਰਾ ਵੀਜ਼ਾ ਆ ਗਿਆ। ਦਸੰਬਰ 2012 'ਚ ਮੈਂ ਆਸਟ੍ਰੇਲੀਆ ਆ ਗਿਆ। ਇਥੇ ਅਕਾਊਂਟ, ਬਿਜ਼ਨੈਸ ਅਤੇ ਮੈਨੇਜਮੈਂਟ ਦੀ ਪੜ੍ਹਾਈ ਕੀਤੀ। ਲੋਕਾਂ ਦੀ ਮਦਦ ਕਰਨ ਦਾ ਖਿਆਲ ਕਿਵੇਂ ਆਇਆ, ਸਵਾਲ ਦੇ ਜਵਾਬ 'ਚ ਗੈਵੀ ਨੇ ਕਿਹਾ ਕਿ ਪਿਤਾ ਜੀ ਨੂੰ ਲੋਕਾਂ ਦੀ ਮਦਦ ਕਰਦਿਆਂ ਦੇਖ ਕੇ ਮੈਂ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਲੋਕਾਂ ਦੀ ਮਦਦ ਕਰਨ ਬਾਰੇ ਸੋਚਿਆ।

ਇਹ ਵੀ ਪੜ੍ਹੋ : PM ਮੋਦੀ ਨੇ ਜਰਮਨ ਕਾਰੋਬਾਰੀਆਂ ਨੂੰ ਭਾਰਤ ਦੇ ਨੌਜਵਾਨਾਂ 'ਚ ਨਿਵੇਸ਼ ਕਰਨ ਦੀ ਕੀਤੀ ਅਪੀਲ

ਇਸ ਦੇ ਨਾਲ-ਨਾਲ ਆਪਣਾ ਬਿਜ਼ਨੈਸ ਵੀ ਵਧਾਉਣਾ ਸੀ। ਕਾਫੀ ਸਮੇਂ ਤੋਂ ਕਈ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਸੀ। ਆਸਟ੍ਰੇਲੀਆ ਵਿੱਚ ਘਰਾਂ ਸਬੰਧੀ ਇਕ ਵੱਡੀ ਸਮੱਸਿਆ ਹੈ ਤੇ ਇਥੇ ਜ਼ਿਆਦਾਤਰ ਲੋਕਾਂ ਕੋਲ ਘਰ ਨਹੀਂ ਤੇ ਉਹ ਸੜਕਾਂ 'ਤੇ ਰਹਿੰਦੇ ਹਨ। ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਇਨ੍ਹਾਂ ਲੋਕਾਂ ਬਾਰੇ ਕੁਝ ਕੀਤਾ ਜਾਵੇ। ਇਸ ਲਈ ਮੈਂ 'ਰੀਚ' ਨਾਂ ਦੀ ਸੰਸਥਾ ਬਣਾਈ। ਕੁਝ ਹੋਰ ਸੰਸਥਾਵਾਂ ਵੀ ਸਾਨੂੰ ਸਹਿਯੋਗ ਦਿੰਦੀਆਂ ਹਨ।

 

Mukesh

This news is Content Editor Mukesh