ਕੋਰੋਨਾ ਕਾਰਨ ਗਈ ਨੌਕਰੀ, 600 ਜਗ੍ਹਾ ਅਪਲਾਈ ਕਰਨ ''ਤੇ ਵੀ ਬੀਬੀ ਹੱਥ ਲੱਗੀ ਨਿਰਾਸ਼ਾ

07/28/2020 3:08:22 PM

ਸਿਡਨੀ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ।ਅਰਥਵਿਵਸਥਾ 'ਤੇ ਇਸ ਦਾ ਕਾਫੀ ਬੁਰਾ ਅਸਰ ਪਿਆ ਅਤੇ ਲੱਖਾਂ ਲੋਕ ਬੇਰੋਜ਼ਗਾਰ ਹੋ ਗਏ। ਨੌਕਰੀ ਜਾਣ ਦੇ ਬਾਅਦ ਇਹਨਾਂ ਲੋਕਾਂ ਨੂੰ ਨਵੀਂ ਨੌਕਰੀ ਲੱਭਣ ਵਿਚ ਕਾਫੀ ਮੁਸ਼ਕਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਇਕ ਅਜਿਹੀ ਹੀ ਬੀਬੀ ਦੀ ਕਹਾਣੀ ਵਾਇਰਲ ਹੋ ਰਹੀ ਹੈ ਜਿਸ ਨੇ ਮਾਰਚ ਤੋਂ ਹੁਣ ਤੱਕ ਨੌਕਰੀ ਲਈ 600 ਵਾਰ ਅਪਲਾਈ ਕੀਤਾ ਹੈ ਪਰ ਹੁਣ ਤੱਕ ਨਵੀਂ ਨੌਕਰੀ ਨਹੀਂ ਮਿਲੀ।

ਆਸਟ੍ਰੇਲੀਆ ਦੇ ਸਿਡਨੀ ਵਿਚ ਰਹਿਣ ਵਾਲੀ ਅਤੇ ਕਾਨੂੰਨੀ ਸਹਾਇਕ ਦੇ ਅਹੁਦੇ 'ਤੇ ਕੰਮ ਕਰਨ ਵਾਲੀ ਸਿਨੀਡ ਸਿੰਪਕਿੰਸ ਵੀ ਅਜਿਹੇ ਲੋਕਾਂ ਵਿਚ ਸ਼ਾਮਲ ਹੈ। ਕੋਰੋਨਾਵਾਇਰਸ ਮਹਾਮਾਰੀ ਕਾਰਨ ਉਸ ਦੀ ਨੌਕਰੀ ਵੀ ਮਾਰਚ ਵਿਚ ਛੁੱਟ ਗਈ ਸੀ। abc.net.au ਦੀ ਰਿਪੋਰਟ ਦੇ ਮੁਤਾਬਕ ਮਾਰਚ ਤੋਂ ਹੁਣ ਤੱਕ 600 ਨੌਕਰੀਆਂ ਲਈ ਅਪਲਾਈ ਕਰ ਚੁੱਕੀ ਸਿਨੀਡ ਨੇ ਕਿਹਾ,''ਇਹ ਕਾਫੀ ਮੁਸ਼ਕਲ ਸਮਾਂ ਹੈ। ਮੇਰੇ ਆਤਮਵਿਸ਼ਵਾਸ ਨੂੰ ਖਰਾਬ ਕਰਨ ਵਾਲਾ ਹੈ। ਮੈਂ ਖੁਦ ਨੂੰ ਅਕਸਰ ਗੰਭੀਰ ਤਣਾਅ ਵਿਚ ਪਾਉਂਦੀ ਹਾਂ। ਮੈਂ ਕੰਮ ਕਰਨਾ ਚਾਹੁੰਦੀ ਹਾਂ ਪਰ ਇਹ ਅਸੰਭਵ ਹੈ ਕਿਉਂਕਿ ਨੌਕਰੀ ਹੈ ਹੀ ਨਹੀਂ।'' 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਹਾਂਗਕਾਂਗ ਦੇ ਨਾਲ ਹਵਾਲਗੀ ਸੰਧੀ ਕੀਤੀ ਮੁਅੱਤਲ

ਸਿਨੀਡ ਸਿੰਪਕਿੰਸ ਹੁਣ ਘਰ ਖਰੀਦਣ ਦਾ ਆਪਣਾ ਸੁਪਨਾ ਪੂਰਾ ਹੁੰਦੇ ਵੀ ਨਹੀਂ ਦੇਖ ਪਾ ਰਹੀ। ਅਰਥਸ਼ਾਸਤਰੀ ਬ੍ਰੇਂਡਨ ਰਿਨੇ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਨੌਕਰੀ ਗਵਾਉਣ ਕਾਰਨ ਨੌਜਵਾਨਾਂ ਨੂੰ ਸਭ ਤੋ ਵੱਧ ਸੱਟ ਪਹੁੰਚੀ ਹੈ। ਭਾਵੇਂਕਿ ਹੁਣ ਇਹ ਟਰੈਂਡ ਬਦਲ ਰਿਹਾ ਹੈ ਅਤੇ ਵੱਡੀ ਉਮਰ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਰਹੀਆਂ ਹਨ। ਉੱਥੇ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਬੇਰੋਜ਼ਗਾਰੀ ਹੋਰ ਜ਼ਿਆਦਾ ਵੱਧ ਸਕਦੀ ਹੈ। ਆਸਟ੍ਰੇਲੀਆਈ ਸਰਕਾਰ ਵਿਚ ਮੰਤਰੀ ਜੋਸ਼ ਫ੍ਰਿਡੇਨਬਰਗ ਨੇ ਚੇਤਾਵਨੀ ਦਿੱਤੀ ਹੈ ਕਿ ਕ੍ਰਿਸਮਸ ਤੱਕ ਆਸਟ੍ਰੇਲੀਆ ਦੀ 9 ਫੀਸਦੀ ਆਬਾਦੀ ਬੇਰੋਜ਼ਗਾਰ ਹੋ ਸਕਦੀ ਹੈ। ਭਾਵੇਂਕਿ ਵੱਧਦੀ ਬੇਰੋਜ਼ਗਾਰੀ ਦੀ ਸਮੱਸਿਆ ਸਿਰਫ ਆਸਟ੍ਰੇਲੀਆ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਦੇ ਹੋਰ ਹਿੱਸਿਆਂ ਵਿਚ ਵੀ ਵੱਡੀ ਸਮੱਸਿਆ ਬਣ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵੈਕਸੀਨ ਦਾ ਸਭ ਤੋਂ ਵੱਡਾ ਟ੍ਰਾਇਲ ਸ਼ੁਰੂ, 30,000 ਲੋਕਾਂ 'ਤੇ ਟੈਸਟ

Vandana

This news is Content Editor Vandana