ਆਸਟ੍ਰੇਲੀਆ : ਸ਼ਾਰਕ ਨੇ ਸ਼ਖਸ 'ਤੇ ਕੀਤਾ ਹਮਲਾ, ਹੋਈ ਮੌਤ

09/08/2020 5:32:20 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਗੋਲਡ ਕੋਸਟ ਸ਼ਹਿਰ ਦੀ ਸੈਰ ਸਪਾਟਾ ਬੀਚ 'ਤੇ ਮੰਗਲਵਾਰ ਨੂੰ ਇਕ ਸ਼ਾਰਕ ਨੇ ਇਕ ਵਿਅਕਤੀ 'ਤੇ ਹਮਲਾ ਕਰ ਦਿੱਤਾ। ਇਸ ਜ਼ਬਰਦਸਤ ਹਮਲੇ ਵਿਚ ਵਿਅਕਤੀ ਦੀ ਮੌਤ ਹੋ ਗਈ।ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੁਈਨਜ਼ਲੈਂਡ ਸਟੇਟ ਐਂਬੂਲੈਂਸ ਸਰਵਿਸ ਦੇ ਬੁਲਾਰੇ ਡੈਰੇਨ ਬ੍ਰਾਉਨ ਨੇ ਦੱਸਿਆ ਕਿ 60 ਸਾਲਾ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਗ੍ਰੀਨਮਾਉਂਟ ਬੀਚ ਉੱਤੇ ਸਰਫਰਾਂ ਦੁਆਰਾ ਕਿਨਾਰੇ ਲਿਆਂਦਾ ਗਿਆ ਸੀ।

 

ਇਹ ਸਪਸ਼ੱਟ ਨਹੀਂ ਹੈ ਕਿ ਹਮਲੇ ਦੇ ਸਮੇਂ ਵਿਅਕਤੀ ਤੈਰ ਰਿਹਾ ਸੀ ਜਾਂ ਸਰਫਿੰਗ ਕਰ ਰਿਹਾ ਸੀ ਪਰ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਸ਼ਾਰਕ ਨੇ ਉਸ ਦੇ ਪੈਰ 'ਤੇ ਕੱਟ ਲਿਆ ਸੀ।ਪੈਰਾ ਮੈਡੀਕਲ ਡਾਕਟਰਾਂ ਨੇ ਨਿਰਧਾਰਤ ਕੀਤਾ ਕਿ ਵਿਅਕਤੀ ਬੀਚ ਉੱਤੇ ਪਹਿਲਾਂ ਹੀ ਮਰ ਚੁੱਕਾ ਸੀ।ਬ੍ਰਾਉਨ ਨੇ ਕਿਹਾ ਕਿ ਗ੍ਰੀਨ ਮਾਊਂਟ ਬੀਚ ਦੇ ਉੱਤਰ ਅਤੇ ਦੱਖਣ ਦੋਹਾਂ ਤੱਟਾਂ ਨੂੰ ਹਮਲੇ ਦੇ ਤੁਰੰਤ ਬਾਅਦ ਬੰਦ ਕਰ ਦਿੱਤਾ ਗਿਆ ਹੈ।  ਗੋਲਡ ਕੋਸਟ 'ਤੇ ਅੱਗੇ ਦੇ ਸਮੁੰਦਰ ਤੱਟਾਂ ਦੇ ਕੱਲ ਬੰਦ ਰਹਿਣ ਦੀ ਸੰਭਾਵਨਾ ਹੈ।

ਪੜ੍ਹੋ ਇਹ ਅਹਿਮ ਖਬਰ-  ਚੀਨ ਵੱਲੋਂ ਭਾਰਤੀ ਵਿਦਿਆਰਥੀਆਂ ਦੇ ਲਈ ਜਾਰੀ ਕੀਤੇ ਗਏ ਇਹ ਨਿਰਦੇਸ਼

2012 ਦੇ ਬਾਅਦ ਤੋਂ ਗੋਲਡ ਕੋਸਟ ਵਿਚ ਸ਼ਾਰਕ ਦਾ ਇਹ ਦੂਜਾ ਜਾਨਲੇਵਾ ਹਮਲਾ ਹੈ। ਜਦੋਂ ਇਕ 20 ਸਾਲਾ ਸਰਫਰ 'ਤੇ ਹਮਲਾ ਹੋਇਆ ਸੀ। 1962 ਵਿਚ ਸ਼ਹਿਰ ਦੇ 85 ਬੀਚਾਂ ਨੂੰ ਸ਼ਾਰਕ ਜਾਲਾਂ ਅਤੇ ਡਰੱਮ ਲਾਈਨਾਂ ਦੁਆਰਾ ਸਭ ਤੋਂ ਪਹਿਲਾਂ ਸੁਰੱਖਿਅਤ ਕੀਤਾ ਗਿਆ ਸੀ।ਸ਼ਾਰਕ ਬਾਰੇ ਤੁਰੰਤ ਕੋਈ ਜਾਣਕਾਰੀ ਉਪਲਬਧ ਨਹੀਂ ਸੀ।

Vandana

This news is Content Editor Vandana