ਸੀਰੀਆ ਕੈਂਪ ਤੋਂ ਬਚਾਏ ਗਏ ਆਸਟ੍ਰੇਲੀਆਈ ISIS ਲੜਾਕਿਆਂ ਦੇ ਯਤੀਮ ਬੱਚੇ

06/24/2019 11:09:19 AM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੋਮਵਾਰ ਨੂੰ ਇਕ ਵੱਡੀ ਜਾਣਕਾਰੀ ਦਿੱਤੀ। ਮੌਰੀਸਨ ਨੇ ਦੱਸਿਆ ਕਿ ਆਸਟ੍ਰੇਲੀਆਈ ਇਸਲਾਮਿਕ ਸਟੇਟ ਲੜਾਕਿਆਂ ਦੇ 8 ਯਤੀਮ ਬੱਚਿਆਂ ਨੂੰ ਸੀਰੀਆ ਦੇ ਇਕ ਕੈਂਪ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ  ਬਿਆਨ ਮੌਰੀਸਨ ਦੇ ਪੁਰਾਣੇ ਰਵੱਈਏ ਤੋਂ ਬਿਲਕੁੱਲ ਉਲਟ ਹੈ। ਪੀ.ਐੱਮ. ਮੌਰੀਸਨ ਨੇ ਪਹਿਲਾਂ ਕਿਹਾ ਸੀ ਕਿ ਸਰਕਾਰ ਸਿਰਫ ਉਨ੍ਹਾਂ ਆਸਟ੍ਰੇਲੀਆਈ ਨਾਗਰਿਕਾਂ ਦੀ ਮਦਦ ਕਰੇਗੀ ਜੋ ਦੂਤਘਰ ਜਾਂ ਕੌਂਸਲੇਟ ਵਿਚ ਮਦਦ ਲਈ ਪਹੁੰਚਣਗੇ। 

ਮੌਰੀਸਨ ਨੇ ਇਕ ਬਿਆਨ ਵਿਚ ਕਿਹਾ,''ਦੋ ਬਦਨਾਮ ਜਿਹਾਦੀਆਂ ਦੇ ਬੱਚੇ ਅਤੇ ਦੋਹਤੇ-ਪੋਤੇ ਹੁਣ ਆਸਟ੍ਰੇਲੀਆਈ ਸਰਕਾਰ ਦੀ ਨਿਗਰਾਨੀ ਵਿਚ ਹਨ।'' ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬੱਚਿਆਂ ਦੀ ਉਮਰ 2 ਤੋਂ 17 ਸਾਲ ਤੱਕ ਦੀ ਹੈ। ਇਹ ਸਾਰੇ ਉੱਤਰੀ ਸੀਰੀਆ ਦੇ ਇਕ ਕੈਂਪ ਵਿਚ ਰਹਿ ਰਹੇ ਸਨ। ਇਸ ਕੈਪ ਤੱਕ ਕੌਂਸਲਰ ਪਹੁੰਚ ਬਿਲਕੁੱਲ ਅਸੰਭਵ ਹੈ। ਮੌਰੀਸਨ ਨੇ ਇਕ ਬਿਆਨ ਵਿਚ ਕਿਹਾ,''ਮਾਪਿਆਂ ਦਾ ਬੱਚਿਆਂ ਨੂੰ ਯੁੱਧ ਖੇਤਰ ਵਿਚ ਲੈ ਕੇ ਜਾਣਾ ਬਹੁਤ ਹੀ ਨਿੰਦਾਯੋਗ ਕਦਮ ਹੈ ਪਰ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਅਪਰਾਧਾਂ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ।'' 

ਇਨ੍ਹਾਂ 8 ਬੱਚਿਆਂ ਵਿਚ 3 ਬੱਚੇ ਅਤੇ 2 ਪੋਤਾ-ਦੋਹਤਾ ਸਿਡਨੀ ਵਿਚ ਜਨਮੇ ਖਾਲੀਦ ਸ਼ਰਾਫ ਦੇ ਹਨ। ਸ਼ਰਾਫ ਨੇ ਇਕ ਤਸਵੀਰ ਪੋਸਟ ਕੀਤੀ ਸੀ ਜਿਸ ਵਿਚ ਉਸ ਦਾ ਇਕ ਬੇਟਾ ਸੀਰੀਆਈ ਫੌਜੀ ਦਾ ਕੱਟਿਆ ਹੋਇਆ ਸਿਰ ਫੜੇ ਹੋਏ ਹੈ। ਇਸੇ ਪੋਸਟ ਦੇ ਬਾਅਦ ਉਹ ਪਛਾਣ ਵਿਚ ਆਇਆ ਸੀ। ਤਿੰਨ ਬੱਚੇ ਯਾਸਿਨ ਰਿਜ਼ਵਿਕ ਦੇ ਹਨ ਜੋ ਆਸਟ੍ਰੇਲੀਆ ਤੋਂ ਆਪਣੀ ਪਤਨੀ ਨਾਲ ਸੀਰੀਆ ਚਲਾ ਗਿਆ ਸੀ। ਆਈ.ਐੱਸ.ਆਈ.ਐੱਸ. ਦੇ ਇਨ੍ਹਾਂ ਦੋਹਾਂ ਲੜਾਕਿਆਂ ਨੂੰ ਮ੍ਰਿਤਕ ਮੰਨ ਲਿਆ ਗਿਆ ਹੈ। ਮੌਰੀਸਨ ਨੇ ਭਾਵੇਂਕਿ ਬੱਚਿਆਂ ਦੇ ਨਾਮ ਅਤੇ ਉਨ੍ਹਾਂ ਨੂੰ ਕੈਂਪ ਵਿਚੋਂ ਬਾਹਰ ਕੱਢਣ ਦੇ ਮਿਸ਼ਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

Vandana

This news is Content Editor Vandana