ਆਸਟ੍ਰੇਲੀਆ 'ਚ ਹੈਕਿੰਗ ਕਾਰਨ ਸਿਆਸੀ ਪਾਰਟੀਆਂ ਵੀ ਪ੍ਰਭਾਵਿਤ

02/18/2019 2:21:08 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੋਮਵਾਰ ਨੂੰ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੇਸ਼ ਦੀ ਸੰਸਦ ਦੇ ਕੰਪਿਊਟਰ ਨੈੱਟਵਰਕ 'ਤੇ ਹੋਏ ਸਾਈਬਰ ਹਮਲੇ ਦੇ ਪਿੱਛੇ ਕਿਸੇ ਦੂਜੇ ਦੇਸ਼ ਦਾ ਹੱਥ ਹੈ। ਇਸ ਖਤਰਨਾਕ ਘੁਸਪੈਠ ਨੇ ਕੁਝ ਸਿਆਸੀ ਪਾਰਟੀਆਂ ਦੇ ਨੈੱਵਟਰਕ ਨੂੰ ਵੀ ਪ੍ਰਭਾਵਿਤ ਕੀਤਾ। ਮੌਰੀਸਨ ਦੀ ਇਹ ਟਿੱਪਣੀ ਹੈਕਿੰਗ ਦੇ ਇਸ ਕੋਸ਼ਿਸ਼ ਦੀ ਜਾਂਚ ਦੇ ਬਾਅਦ ਆਈ ਹੈ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਹੈਕਿੰਗ ਸਿਰਫ ਸੰਸਦ ਦੇ ਸਰਵਰਾਂ ਤੱਕ ਹੀ ਸੀਮਤ ਸੀ। ਉਨ੍ਹਾਂ ਨੇ ਕਿਹਾ,''ਇਸ ਜਾਂਚ ਦੌਰਾਨ ਸਾਨੂੰ ਇਹ ਵੀ ਪਤਾ ਚੱਲਿਆ ਕਿ ਕੁਝ ਸਿਆਸੀ ਪਾਰਟੀਆਂ, ਲਿਬਰਲ ਅਤੇ ਨੇਸ਼ਨਲਜ਼ ਦੇ ਨੈੱਟਵਰਕ ਵੀ ਪ੍ਰਭਾਵਿਤ ਹੋਏ ਹਨ।''

ਮੌਰੀਸਨ ਨੇ ਕਿਹਾ ਕਿ ਕਿਸੇ ਚੁਣਾਵੀ ਦਖਲ ਅੰਦਾਜ਼ੀ ਦੇ ਸਬੰਧ ਵਿਚ ਕੋਈ ਸਬੂਤ ਨਹੀਂ ਮਿਲੇ ਹਨ। ਆਸਟ੍ਰੇਲੀਆ ਵਿਚ ਮਈ ਦੇ ਮੱਧ ਵਿਚ ਚੋਣਾਂ ਹੋ ਸਕਦੀਆਂ ਹਨ ਜਿਸ ਨਾਲ ਇਹ ਚਿੰਤਾ ਪੈਦਾ ਹੋ ਗਈ ਹੈ ਕਿ ਹੋ ਸਕਦਾ ਹੈ ਕਿ ਹੈਕਰ ਵੋਟਿੰਗ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਸਾਂਸਦਾਂ ਨੂੰ ਦੱਸਿਆ,''ਸਾਡੀਆਂ ਸੁਰੱਖਿਆ ਏਜੰਸੀਆਂ ਨੇ ਇਸ ਗਤੀਵਿਧੀ ਦਾ ਪਤਾ ਲਗਾਇਆ ਅਤੇ ਇਸ ਨਾਲ ਨਜਿੱਠਣ ਲਈ ਸਖਤ ਕਾਰਵਾਈ ਕੀਤੀ। ਉਹ ਇਨ੍ਹਾਂ ਪ੍ਰਣਾਲੀਆਂ ਨੂੰ ਸੁਰੱਖਿਅਤ ਕਰ ਕੇ ਯੂਜ਼ਰਸ ਨੂੰ ਬਚਾ ਰਹੇ ਹਨ।'' 

ਮੌਰੀਸਨ ਨੇ ਕਿਹਾ ਕਿ ਸਾਡੇ ਸਾਈਬਰਾਂ ਦਾ ਮੰਨਣਾ ਹੈ ਕਿ ਇਸ ਖਤਰਨਾਕ ਗਤੀਵਿਧੀ ਲਈ ਕੋਈ ਦੂਜਾ ਦੇਸ਼ ਜ਼ਿੰਮੇਵਾਰ ਹੈ। ਭਾਵੇਂਕਿ ਉਨ੍ਹਾਂ ਨੇ ਕਿਸੇ ਦੇਸ਼ ਦਾ ਨਾਮ ਨਹੀਂ ਲਿਆ। 8 ਫਰਵਰੀ ਨੂੰ ਹੋਈ ਸੰਸਦੀ ਪ੍ਰਣਾਲੀ ਨੂੰ ਹੈਕ ਕਰਨ ਦੀ ਕੋਸ਼ਿਸ਼ ਦੇ ਬਾਅਦ ਸਾਂਸਦਾਂ ਅਤੇ ਸੰਸਦ ਦੇ ਕਰਮਚਾਰੀਆਂ ਨੂੰ ਸਾਵਧਾਨੀ ਦੇ ਤੌਰ 'ਤੇ ਆਪਣੇ ਕੰਪਿਊਟਰ ਦੇ ਪਾਸਵਰਡ ਬਦਲਣ 'ਤੇ ਮਜਬੂਰ ਹੋਣਾ ਪਿਆ ਸੀ।

Vandana

This news is Content Editor Vandana