ਵਿਗਿਆਨੀਆਂ ਨੇ ਸੁਲਝਾਇਆ ਬ੍ਰਹਿਮੰਡ ਦਾ ਰਹੱਸ, ਲੱਭਿਆ ਬਿਗ ਬੈਂਗ 'ਚ ਗਵਾਚਿਆ ਮੈਟਰ

05/29/2020 5:56:04 PM

ਸਿਡਨੀ (ਬਿਊਰੋ): ਅਰਬਾਂ ਸਾਲ ਪਹਿਲਾਂ ਬਿਗ ਬੈਂਗ ਹੋਣ ਨਾਲ ਬ੍ਰਹਿਮੰਡ ਦਾ ਨਿਰਮਾਣ ਹੋਇਆ। ਇਨਸਾਨ ਨੇ ਜਦੋਂ ਤੋਂ ਬਿਗ ਬੈਂਗ ਨਾਲ ਜੁੜੇ ਰਹੱਸਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਉਦੋਂ ਤੋਂ ਉਸ ਦੇ ਸਾਹਮਣੇ ਕਈ ਰਹੱਸ ਖੁੱਲ੍ਹੇ। ਡਾਰਕ ਐਨਰਜੀ ਅਤੇ ਡਾਰਕ ਮੈਟਰ ਨਾਲ ਬ੍ਰਹਿਮੰਡ ਦੇ ਭਰੇ ਹੋਣ ਦੀ ਖੋਜ ਵੀ ਕੀਤੀ ਗਈ ਪਰ ਇਕ ਸਵਾਲ ਜੋ ਵਿਗਿਆਨੀਆਂ ਦੇ ਦਿਮਾਗ ਵਿਚ ਘੁੰਮ ਰਿਹਾ ਸੀ ਕਿ ਜਿਸ ਮੈਟਰ ਨਾਲ ਸਧਾਰਨ ਜੀਵਾਂ ਅਤੇ ਚੀਜ਼ਾਂ ਦੀ ਰਚਨਾ ਹੁੰਦੀ ਹੈ ਉਹ ਮੈਟਰ ਬ੍ਰਹਿਮੰਡ ਵਿਚ ਆਖਿਰ ਕਿੱਥੇ ਹੈ। ਦਹਾਕਿਆਂ ਤੱਕ ਗਲੈਕਸੀ ਵਿਚ ਖੋਜਣ ਦੇ ਬਾਅਦ ਆਖਿਰਕਾਰ ਆਸਟ੍ਰੇਲੀਆ ਦੇ ਵਿਗਿਆਨੀਆਂ ਨੂੰ ਪਤਾ ਚੱਲਿਆ ਹੈ ਕਿ ਇਹ ਗਵਾਚਿਆ ਹੋਇਆ ਮੈਟਰ ਆਖਿਰ ਕਿੱਥੇ ਹੈ।

ਇੰਝ ਮਿਲਿਆ ਮੈਟਰ
ਵਿਗਿਆਨੀਆਂ ਨੇ ਇਸ ਨੂੰ Baryonic Matter ਨਾਮ ਦਿੱਤਾ ਹੈ। ਬ੍ਰਹਿਮੰਡ ਵਿਚ ਊਰਜਾ ਦੇ ਛੋਟੇ-ਛੋਟੇ ਫਲੈਸ਼ ਹੁੰਦੇ ਰਹੇ ਹਨ ਜਿਹਨਾਂ ਨੂੰ ਰੇਡੀਓ ਬਰਸਟਸ (Radio Bursts) ਕਿਹਾ ਜਾਂਦਾ ਹੈ। ਵਿਗਿਆਨੀਆਂ ਨੇ ਜਦੋਂ ਇਹਨਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਤਾਂ ਪਤਾ ਚੱਲਿਆ ਕਿ ਗਵਾਚਿਆ ਹੋਇਆ ਸਧਾਰਨ ਮੈਟਰ ਅਸਲ ਵਿਚ ਗਲੈਕਸੀਜ਼ ਦੇ ਵਿਚ ਠੰਡੀ ਗੈਸ ਦੇ ਰੂਪ ਵਿਚ ਫੈਲਿਆ ਹੋਇਆ ਸੀ। ਇੰਟਰਨੈਸ਼ਨਲ ਸੈਂਟਰ ਫੌਰ ਰੇਡੀਓ ਐਸਟ੍ਰੋਨੌਮੀ ਰਿਸਰਚ ਦੀ ਕਰਟਿਨ ਯੂਨੀਵਰਸਿਟੀ ਦੇ ਐਸੀਸੀਏਟ ਪ੍ਰੋਫੈਸਰ ਜੀਨ-ਪਿਯਰੀ ਮਕਾਰਟ ਦੇ ਮੁਤਾਬਕ ਗਲੈਕਸੀਜ਼ ਦੇ ਵਿਚ ਦਾ ਸਪੇਸ ਬਹੁਤ ਫੈਲਿਆ ਹੋਇਆ ਹੈ। ਇੱਥੇ ਜੋ ਮੈਟਰ ਮਿਲਿਆ ਹੈ ਉਹ ਇੰਨਾ ਘੱਟ ਲੱਗਦਾ ਹੈ ਜਿਵੇਂ ਇਕ ਕਮਰੇ ਦੇ ਅੰਦਰ ਇਕ-ਦੋ ਐਟਮ।

ਮੈਟਰ ਦਾ ਹੁੰਦਾ ਹੈ ਅਸਰ
Fast Radio Bursts ਪਹਿਲੀ ਵਾਰ 2007 ਵਿਚ ਖੋਜੇ ਗਏ ਸਨ ਪਰ ਹੁਣ ਤੱਕ ਇਹਨਾਂ ਦਾ ਪੂਰੀ ਤਰ੍ਹਾਂ ਅਧਿਐਨ ਨਹੀਂ ਕੀਤਾ ਗਿਆ ਹੈ। FRBs ਬ੍ਰਹਿਮੰਡ ਵਿਚ ਟ੍ਰੈਵਲ ਕਰਦੇ ਹਨ ਅਤੇ ਫੈਲ ਜਾਂਦੇ ਹਨ। ਜਿਸ ਮੈਟਰ ਵਿਚੋਂ ਇਹ ਲੰਘਦੇ ਹਨ ਉਸਦੇ ਕਾਰਨ ਇਹਨਾਂ ਦੀ ਗਤੀ ਹੌਲੀ ਹੋ ਜਾਂਦੀ ਹੈ। ਇਸ ਮੈਟਰ ਨਾਲ ਹਰ ਰੇਡੀਓ ਐਨਰਜੀ ਦੀ ਫੀਕਵੈਂਸੀ ਵੱਖ ਢੰਗ ਨਾਲ ਹੌਲੀ ਹੁੰਦੀ ਹੈ। ਵਿਗਿਆਨੀਆਂ ਨੇ ਅਧਿਐਨ ਕੀਤਾ ਹੈ ਕਿ ਇਹ  Bursts ਕਿੰਨੀ ਦੂਰੀ 'ਤੇ ਹੋਏ ਸਨ ਅਤੇ ਧਰਤੀ ਤੱਕ ਪਹੁੰਚਦੇ-ਪਹੁੰਚਦੇ ਕਿੰਨੇ ਫੈਲ ਚੁੱਕੇ ਸਨ ਅਤੇ ਇਸ ਦੇ ਆਧਾਰ 'ਤੇ ਚਤਾ ਲਗਾਇਆ ਕਿ ਗਲੈਕਸੀ ਵਿਚ ਇਹ ਕਿੱਥੇ ਪਾਏ ਜਾ ਸਕਦੇ ਸਨ।

ਇੰਝ ਮਿਲਿਆ ਮੈਟਰ
ਇਸ ਖੋਜ ਲਈ ਵਿਗਿਆਨੀਆਂ ਨੇ CSIRO ਦੇ ਆਸਟ੍ਰੇਲੀਆਨ ਸਕਵਾਇਰ ਕਿਲੋਮੀਟਰ ਏਰੇ ਪਾਥਾਫਾਈਡਰ (ASKAP) ਦੀ ਵਰਤੋਂ ਕੀਤੀ ਜਾਵੇ ਜੋ ਪੱਛਮੀ ਆਸਟ੍ਰੇਲੀਆ ਵਿਚ ਮਿਡ ਵੈਸਟ 36 ਰੇਡੀਓ ਟੈਲੀਸਕੋਪ ਨਾਲ ਬਣਿਆ ਹੈ। ਇਸ ਦੀ ਮਦਦ ਨਾਲ ਆਸਮਾਨ ਦੇ ਵੱਡੇ ਹਿੱਸੇ ਵਿਚ ਸਾਫ-ਸਾਫ ਦੇਖਿਆ ਜਾ ਸਕਦਾ ਹੈ। ਬਿਨਾਂ FRB ਦੀ ਉਤਪੱਤੀ ਦਾ ਪਤਾ ਲੱਗੇ, ASKAP ਨੇ ਉਸ ਨੂੰ ਕੈਪਚਰ ਕੀਤਾ ਅਤੇ ਉਸ ਦੀ  Wavelength ਦਾ ਵਿਸ਼ਲੇਸ਼ਣ ਵੀ ਕੀਤਾ। ਇਸ ਦੇ ਬਾਅਦ ਚਿਲੀ ਦੇ ਵੇਰੀ ਲਾਰਜ ਟੈਲੀਸਕੋਪ ਦੇ ਧਰਤੀ ਅਤੇ ਉਸ ਗਲੈਕਸੀ ਦੇ ਵਿਚਾਲੇ ਦੂਰੀ ਦਾ ਪਤਾ ਲਗਾਇਆ ਜਿੱਥੋਂ ਉਹ  FRB ਆਏ ਸਨ। ਇਸ ਦੀ ਮਦਦ ਨਾਲ ਵਿਗਿਆਨੀਆਂ ਨੇ ਪਤਾ ਲਗਾਇਆ ਕਿ ਕਿੰਨਾ ਮੈਟਰ ਇਸ ਵਿਚ ਮੌਜੂਦ ਸੀ।

ਖੁਲ੍ਹ੍ੱਣਗੇ ਗਲੈਕਸੀ ਦੇ ਹੋਰ ਰਹੱਸ
ਵਿਗਿਆਨੀਆਂ ਦਾ ਕਹਿਣਾ ਹੈਕਿ ਅਦ੍ਰਿਸ਼ ਬ੍ਰਹਿਮੰਡ ਵਿਚ ਹੋਰ ਖੋਜ ਕਰਨ ਲਈ FRB ਦੀ ਵਰਤੋਂ ਪਹਿਲਾ ਕਦਮ ਹੈ।ਡਾਕਟਰ ਮਕਾਰਟ ਦਾ ਕਹਿਣਾ ਹੈ ਕਿ ਹੁਣ 100 ਜਾਂ ਜ਼ਿਆਦਾ FRBs ਦੀ ਮਦਦ ਨਾਲ ਇਸ ਮੈਟਰ ਦਾ ਹੋਰ ਡੂੰਘਾਈ ਨਾਲ ਅਧਿਐਨ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹ ਮੈਟਰ ਬ੍ਰਹਿਮੰਡ ਦੇ ਵਾਤਾਵਰਣ ਨੂੰ ਬਣਾਉਂਦਾ ਹੈ। ਇਹੀ ਇਕ ਈਕੋਸਿਸਟਮ ਹੈ ਜਿਸ ਵਿਚ ਗਲੈਕਸੀ ਰਹਿੰਦਾ ਹੈ। ਇਸ ਦੀ ਬਣਾਵਟ ਦਾ ਪਤਾ ਲਗਾ ਕੇ ਐਸਟ੍ਰੋਨਾਮਰਸ ਗਲੈਕਸੀਜ ਦੇ ਪੈਦਾ ਹੋਣ ਅਤੇ ਖਤਮ ਹੋਣ ਦੇ ਰਹੱਸ ਸਮਝ ਸਕਦੇ ਹਨ।
 

Vandana

This news is Content Editor Vandana