ਆਸਟ੍ਰੇਲੀਆ : ਸਕੂਲ 'ਚ ਵਾਪਰਿਆ ਹਾਦਸਾ, ਵਿਦਿਆਰਥੀ ਤੇ ਅਧਿਆਪਕ ਜ਼ਖਮੀ

12/08/2020 10:55:15 AM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਇਨੀਂ ਦਿਨੀਂ ਮੌਸਮ ਕਾਫੀ ਖਰਾਬ ਹੈ। ਤਾਜ਼ਾ ਜਾਣਕਾਰੀ ਵਿਚ ਕੇਂਦਰੀ ਕੁਈਨਜ਼ਲੈਂਡ ਦੇ ਗਲੇਡਸਟੋਨ ਦੇ ਇਕ ਸਕੂਲ ‘ਤੇ ਬਿਜਲੀ ਨਾਲ ਹਾਦਸਾ ਵਾਪਰਨ ਦੀ ਖ਼ਬਰ ਹੈ। ਇਸ ਘਟਨਾ ਦੇ ਬਾਅਦ 13 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਨੂੰ ਹਸਪਤਾਲ ਲਿਜਾਇਆ ਗਿਆ।

 

ਘਟਨਾ ਦੀ ਰਿਪੋਰਟ ਤੋਂ ਬਾਅਦ ਦੁਪਹਿਰ 1.30 ਵਜੇ ਕਲਿੰਟਨ ਦੇ ਸਕੂਲ ਪੈਰਾਮੇਡਿਕਸ ਨੂੰ ਬੁਲਾਇਆ ਗਿਆ। ਕੁਈਨਜ਼ਲੈਂਡ ਐਂਬੂਲੈਂਸ ਸਰਵਿਸ ਦੇ ਬੁਲਾਰੇ ਨੇ ਸਮਾਚਾਰ ਏਜੰਸੀ 9 ਨਿਊਜ਼ ਨੂੰ ਦੱਸਿਆ ਕਿ ਵਿਦਿਆਰਥੀ ਅਤੇ ਅਧਿਆਪਕ ਇੱਕ "ਪਾਣੀ ਦੀ ਗਤੀਵਿਧੀ" ਵਿਚ ਹਿੱਸਾ ਲੈ ਰਹੇ ਸਨ ਜਦੋਂ ਬਿਜਲੀ ਨੇੜੇ ਦੀ ਕਿਸੇ ਚੀਜ਼ ਨਾਲ ਟਕਰਾਈ। ਇਕ ਅਧਿਆਪਕ ਛਾਤੀ ਦੇ ਦਰਦ ਨਾਲ ਪੀੜਤ ਹੈ ਅਤੇ ਕੁਝ ਵਿਦਿਆਰਥੀ ਹਲਕੇ ਝੁਲਸਣ ਦੇ ਲੱਛਣਾਂ ਬਾਰੇ ਦੱਸ ਰਹੇ ਹਨ।ਫਿਲਹਾਲ ਗੈਲਾਡਸਟੋਨ ਖੇਤਰ ਵਿਚ ਬੀ.ਓ.ਐਮ. ਰਡਾਰ ਉੱਤੇ ਇੱਕ ਹਨੇਰੀ ਚੱਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਅੱਗੇ ਹੋਰ ਜਾਣਕਾਰੀ ਉਪਲਬਧ ਨਹੀਂ ਹੋਈ ਸੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਵੱਲੋਂ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਦੀ ਸੂਚੀ ਜਾਰੀ, ਪਾਕਿ ਤੇ ਚੀਨ ਦਾ ਨਾਮ ਸ਼ਾਮਲ

Vandana

This news is Content Editor Vandana