ਆਸਟ੍ਰੇਲੀਆ ''ਚ ਵੱਧ ਰਹੇ ਸੁਸਾਇਡ ਮਾਮਲਿਆਂ ''ਤੇ ਮਾਹਰਾਂ ਨੇ ਜਤਾਈ ਚਿੰਤਾ

09/10/2019 2:49:14 PM

ਸਿਡਨੀ— ਆਸਟ੍ਰੇਲੀਆ 'ਚ ਸੁਸਾਇਡ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ 'ਤੇ ਮਾਹਿਰਾਂ ਵਲੋਂ ਚਿੰਤਾ ਪ੍ਰਗਟਾਈ ਗਈ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ 'ਆਤਮ ਹੱਤਿਆ ਰੋਕਥਾਮ ਦਿਵਸ' ਮੌਕੇ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਆਸਟ੍ਰੇਲੀਆ 'ਚ ਸੁਸਾਇਡ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਪ੍ਰਧਾਨ ਮੰਤਰੀ ਨੂੰ ਪਤਾ ਲੱਗਾ ਕਿ ਇਕ 17 ਸਾਲਾ ਨੌਜਵਾਨ ਨੇ ਸੁਸਾਇਡ ਕਰ ਲਿਆ ਜੋ ਉਨ੍ਹਾਂ ਨੂੰ ਇਕ ਵਿਆਹ ਸਮਾਗਮ 'ਤੇ ਮਿਲਿਆ ਸੀ ਤੇ ਉਸ ਨੇ ਉਨ੍ਹਾਂ ਨਾਲ ਤਸਵੀਰ ਵੀ ਖਿਚਵਾਈ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਮੌਤ ਨਾਲ ਉਸ ਦਾ ਸਾਰਾ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਿਆ ਹੈ।

ਇਕ ਰਿਪੋਰਟ ਮੁਤਾਬਕ ਅਗਲੇ ਦਹਾਕੇ ਤਕ ਲੋਕਾਂ 'ਚ ਸੁਸਾਇਡ ਕਰਨ ਦਾ ਰੁਝਾਨ 40 ਫੀਸਦੀ ਤੋਂ ਵਧੇਰੇ ਹੋਣ ਵਾਲਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। 'ਆਤਮ ਹੱਤਿਆ ਰੋਕਥਾਮ ਦਿਵਸ' ਮੌਕੇ ਦੱਸਿਆ ਗਿਆ ਕਿ ਅਗਲੇ ਸਮੇਂ 'ਚ ਹਾਲਾਤ ਹੋਰ ਤਰਸਯੋਗ ਹੋਣ ਵਾਲੇ ਹਨ। 'ਆਤਮ ਹੱਤਿਆ ਰੋਕਥਾਮ' ਵਿਭਾਗ ਦੀ ਚੀਫ ਨੀਵਸ ਮੁੱਰੇ ਦਾ ਕਹਿਣਾ ਹੈ ਕਿ ਲੋਕ ਦਿਮਾਗੀ ਤੌਰ 'ਤੇ ਸ਼ਾਂਤ ਨਹੀਂ ਰਹਿੰਦੇ ਤੇ ਜਾਂ ਫਿਰ ਆਰਥਿਕ ਮੰਦੀ ਦਾ ਸਾਹਮਣਾ ਕਰਦੇ ਹਨ ਤੇ ਆਪਣੀ ਜ਼ਿੰਦਗੀ ਖਤਮ ਕਰਨ ਲਈ ਉਤਾਰੂ ਹੋ ਜਾਂਦੇ ਹਨ। ਇਸ ਲਈ ਲੋਕਾਂ ਦਾ ਤਣਾਅ ਮੁਕਤ ਹੋਣਾ ਵਧੇਰੇ ਜ਼ਰੂਰੀ ਹੈ।
ਮੁੱਰੇ ਨੇ ਕਿਹਾ ਕਿ ਆਸਟ੍ਰੇਲੀਆ 'ਚ ਹਰ ਰੋਜ਼ ਲਗਭਗ 2 ਔਰਤਾਂ ਤੇ 6 ਮਰਦ ਸੁਸਾਇਡ ਕਰਦੇ ਹਨ। ਇਸ ਤਰ੍ਹਾਂ ਸਾਲ 'ਚ ਲਗਭਗ 3128 ਲੋਕ ਆਪਣੀ ਜਾਨ ਆਪ ਹੀ ਲੈ ਲੈਂਦੇ ਹਨ। ਇਸ ਨੂੰ ਰੋਕਣ ਲਈ ਹੁਣ ਕਦਮ ਚੁੱਕਣ ਦਾ ਸਮਾਂ ਹੈ ਤੇ ਆਸਟ੍ਰੇਲੀਆ ਨੂੰ ਹਰ ਹਾਲ 'ਚ ਇਸ ਨੂੰ ਰੋਕਣਾ ਪਵੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ  ਕਾਰਨ ਇਹ ਕਦਮ ਚੁੱਕ ਲੈਂਦੇ ਹਨ।