ਆਸਟ੍ਰੇਲੀਆ 'ਚ 'ਰੈਟ ਕੰਗਾਰੂ' ਅਲੋਪ ਹੋਣ ਦੇ ਕੰਢੇ

12/06/2018 4:23:21 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਵਿਚ ਕੁਕੁਰਮੁਤਾ (ਕੰਦਮੂਲ) ਖਾਣ ਵਾਲੇ 'ਰੈਟ ਕੰਗਾਰੂਆਂ' ਦੀ ਗਿਣਤੀ ਵਿਚ ਕਾਫੀ ਕਮੀ ਆਈ ਹੈ। ਜੇ ਇਸ ਪ੍ਰਜਾਤੀ ਨੂੰ ਤੁਰੰਤ ਨਾ ਬਚਾਇਆ ਗਿਆ ਤਾਂ ਇਹ ਅਲੋਪ ਹੋ ਸਕਦੀ ਹੈ। ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਇਹ ਚਿਤਾਵਨੀ ਦਿੱਤੀ ਗਈ। ਵਰਲਡ ਵਾਈਲਡਲਾਈਫ ਫੰਡ ਨੇ ਕਿਹਾ ਕਿ ਉੱਤਰੀ ਕੁਈਨਜ਼ਲੈਂਡ ਸੂਬੇ ਦੇ ਖੁਸ਼ਕ ਸਮੁੰਦਰੀ ਤਟਵਰਤੀ ਖੇਤਰ ਵਿਚ ਰੈਟ ਕੰਗਾਰੂ ਦੀਆਂ ਸਿਰਫ ਦੋ ਪ੍ਰਜਾਤੀਆਂ ਬਚੀਆਂ ਹਨ। 

ਕੰਗਾਰੂਆਂ ਨੂੰ ਜੰਗਲੀ ਬਿੱਲੀਆਂ, ਹਰਿਆਲੀ ਹਟਾਏ ਜਾਣ ਅਤੇ ਜੰਗਲਾਂ ਵਿਚ ਅੱਗ ਲੱਗਣ ਕਾਰਨ ਖਤਰਾ ਪੈਦਾ ਹੋ ਗਿਆ ਹੈ। ਕੁਈਨਜ਼ਲੈਂਡ ਵਿਚ ਜਲਵਾਯੂ ਤਬਦੀਲੀ ਦੇ ਕਾਰਨ ਅਕਸਰ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਆਸਟ੍ਰੇਲੀਆ ਵਿਚ ਪ੍ਰਜਾਤੀ ਸੁਰੱਖਿਆ ਲਈ ਡਬਲਊ.ਡਬਲਊ.ਐੱਫ. ਦੇ ਸੀਨੀਅਰ ਪ੍ਰਬੰਧਕ ਟਿਮ ਕ੍ਰੋਨਿਨ ਨੇ ਕਿਹਾ,''ਜਲਵਾਯੂ ਤਬਦੀਲੀ ਦੇ ਕਾਰਨ ਸਾਨੂੰ ਪਤਾ ਹੈ ਕਿ ਜਲਦੀ ਹੀ ਜੰਗਲਾਂ ਵਿਚ ਵੱਡੇ ਪੱਧਰ 'ਤੇ ਅੱਗ ਲੱਗ ਸਕਦੀ ਹੈ।''

Vandana

This news is Content Editor Vandana