ਕੋਵਿਡ 19 : ਆਸਟ੍ਰੇਲੀਆ ਸਰਦੀਆਂ 'ਚ 'ਓਰਲ ਐਂਟੀਵਾਇਰਲ' ਇਲਾਜਾਂ ਨੂੰ ਦੇ ਰਿਹਾ ਤਰਜੀਹ

07/22/2022 5:03:31 PM

ਕੈਨਬਰਾ (ਏਐਨਆਈ): ਆਸਟ੍ਰੇਲੀਆਈ ਸਰਕਾਰ ਨੇ ਸਰਦੀਆਂ ਵਿੱਚ ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਵਿਚਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਐਂਟੀਵਾਇਰਲ ਇਲਾਜਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ।ਸਿਹਤ ਮੰਤਰੀ ਮਾਰਕ ਬਟਲਰ ਨੇ ਸ਼ੁੱਕਰਵਾਰ ਨੂੰ ਇੱਕ ਨਵੀਂ ਵਿਗਿਆਪਨ ਮੁਹਿੰਮ ਦੀ ਘੋਸ਼ਣਾ ਕੀਤੀ ਜੋ ਯੋਗ ਆਸਟ੍ਰੇਲੀਅਨਾਂ ਨੂੰ ਇਲਾਜ ਤੱਕ ਪਹੁੰਚ ਕਰਨ ਲਈ ਉਤਸ਼ਾਹਿਤ ਕਰਦੀ ਹੈ।

ਅਧਿਕਾਰੀਆਂ ਨੇ ਜੁਲਾਈ ਦੇ ਸ਼ੁਰੂ ਵਿੱਚ ਫਾਰਮਾਸਿਊਟੀਕਲ ਬੈਨੀਫਿਟਸ ਸਕੀਮ (ਪੀਬੀਐਸ) ਦੇ ਅਧੀਨ ਇਲਾਜ ਲਈ ਸਬਸਿਡੀ ਵਾਲੀ ਪਹੁੰਚ ਦਾ ਵਿਸਥਾਰ ਕੀਤਾ ਸੀ।ਇਸਦਾ ਮਤਲਬ ਹੈ ਕਿ ਕੋਵਿਡ-19 ਤੋਂ ਗੰਭੀਰ ਬਿਮਾਰੀ ਦੇ ਵਧ ਜੋਖਮ ਵਾਲੇ ਵਧੇਰੇ ਲੋਕ ਹੁਣ ਸਬਸਿਡੀ ਵਾਲੇ ਓਰਲ ਐਂਟੀਵਾਇਰਲ ਇਲਾਜ ਪ੍ਰਾਪਤ ਕਰ ਸਕਦੇ ਹਨ, ਜਿਸ ਵਿੱਚ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਆਸਟ੍ਰੇਲੀਅਨ, 50 ਅਤੇ ਇਸ ਤੋਂ ਵੱਧ ਉਮਰ ਦੇ ਦੋ ਜੋਖਮ ਕਾਰਕਾਂ ਅਤੇ ਇਸ ਤਰ੍ਹਾਂ ਦੇ ਹੋਰ ਵੀ ਸ਼ਾਮਲ ਹਨ।ਇਲਾਜ ਨੂੰ ਵਧਾਵਾ ਦੇਣ ਲਈ ਸਰਕਾਰ ਵੱਲੋਂ ਇਹ ਕਦਮ ਇਸ ਚਿੰਤਾ ਦੇ ਵਿਚਕਾਰ ਚੁੱਕਿਆ ਗਿਆ ਹੈ ਕਿ 2022 ਦੇ ਸ਼ੁਰੂ ਵਿੱਚ ਆਸਟ੍ਰੇਲੀਆ ਵਿੱਚ ਆਉਣ ਵਾਲੇ 500,000 ਇਲਾਜਾਂ ਦੇ ਪਹਿਲੇ ਬੈਚ ਦੀ ਮਿਆਦ ਅਗਲੇ ਕੁਝ ਮਹੀਨਿਆਂ ਵਿੱਚ ਖ਼ਤਮ ਹੋ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਖੋਜੀਆਂ ਦਾ ਕਮਾਲ, ਵਾਇਰਸ ਤੇ ਬੈਕਟੀਰੀਆ ਨੂੰ ਦੂਰ ਰੱਖਣ ਵਾਲਾ ਬਣਾਇਆ 'ਸਪਰੇਅ'

ਬਟਲਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲਾਂਕਿ ਕੋਵਿਡ-19 ਵਿਰੁੱਧ ਟੀਕਾਕਰਨ ਪਹਿਲਾ ਅਤੇ ਸਭ ਤੋਂ ਵਧੀਆ ਬਚਾਅ ਬਣਿਆ ਹੋਇਆ ਹੈ, ਜਦਕਿ ਓਰਲ ਐਂਟੀਵਾਇਰਲ ਇਲਾਜ ਕੋਵਿਡ-19 ਪ੍ਰਤੀ ਆਸਟ੍ਰੇਲੀਆ ਦੇ ਜਵਾਬ ਵਿੱਚ ਇੱਕ ਹੋਰ ਕੀਮਤੀ ਸਾਧਨ ਪੇਸ਼ ਕਰਦੇ ਹਨ।ਬਟਲਰ ਨੇ ਕਿਹ ਕਿ ਅਸੀਂ ਜਾਣਦੇ ਹਾਂ ਕਿ ਇਹ ਦਵਾਈਆਂ ਜੋਖਮ ਵਾਲੇ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਅਤੇ ਇਸ ਤੋਂ ਵੀ ਖਰਾਬ ਸਥਿਤੀਆਂ ਤੋਂ ਰੋਕ ਸਕਦੀਆਂ ਹਨ। 

ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ 50,000 ਤੋਂ ਵੱਧ ਨਵੇਂ ਕੋਵਿਡ-19 ਕੇਸਾਂ ਅਤੇ 50 ਤੋਂ ਵੱਧ ਮੌਤਾਂ ਦੀ ਰਿਪੋਰਟ ਕੀਤੀ।ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਵੀਰਵਾਰ ਦੁਪਹਿਰ ਤੱਕ ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਕੁੱਲ 8,966,804 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 10,968 ਮੌਤਾਂ, ਅਤੇ ਲਗਭਗ 363,001 ਐਕਟਿਵ ਕੇਸ ਸ਼ਾਮਲ ਹਨ।ਵੀਰਵਾਰ ਨੂੰ ਆਸਟ੍ਰੇਲੀਆ ਦੇ ਹਸਪਤਾਲਾਂ ਵਿੱਚ 5,360 ਕੋਵਿਡ-19 ਕੇਸਾਂ ਦਾ ਇਲਾਜ ਕੀਤਾ ਗਿਆ ਜੋ ਇੱਕ ਹਫ਼ਤਾ ਪਹਿਲਾਂ 4,512 ਤੋਂ ਵੱਧ ਹਨ ਅਤੇ ਜਿਨ੍ਹਾਂ ਵਿੱਚ 162 ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਸ਼ਾਮਲ ਹਨ। ਇਹ ਹਾਲ ਹੀ ਦੇ ਮਹੀਨਿਆਂ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਦੀ ਸਭ ਤੋਂ ਵੱਧ ਸੰਖਿਆ ਹੈ।


Vandana

Content Editor

Related News