ਆਸਟ੍ਰੇਲੀਆਈ ਪੀ. ਐਮ ਨਾਲ ਟਰੰਪ ਨੇ ਉ.ਕੋਰੀਆ ''ਤੇ ਹੋਰ ਸਖਤ ਪਾਬੰਦੀਆਂ ਦਾ ਕੀਤਾ ਜ਼ਿਕਰ

02/24/2018 10:42:00 AM

ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਭਾਵ ਸ਼ਨੀਵਾਰ ਨੂੰ ਸੁਚੇਤ ਕੀਤਾ ਕਿ ਉਤਰੀ ਕੋਰੀਆ 'ਤੇ ਪਹਿਲੇ ਦੌਰ ਦੀਆਂ ਪਾਬੰਦੀਆਂ ਦੇ ਕੰਮ ਨਾ ਕਰਨ 'ਤੇ ਉਸ 'ਤੇ ਦੂਜੇ ਦੌਰ ਦੀਆਂ ਪਾਬੰਦੀਆਂ ਲਗਾਈਆਂ ਜਾਣਗੀਆਂ ਜੋ ਕਿ ਦੁਨੀਆ ਲਈ ਬਹੁਤ ਮੰਦਭਾਗਾ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੂਰਬੀ ਏਸ਼ਿਆਈ ਦੇਸ਼ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਅਤੇ ਅੰਤਰਮਹਾਦੀਪੀ ਬੈਲਿਸਟਿਕ ਮਿਜ਼ਾਇਲਾਂ ਦਾ ਵਿਕਾਸ ਕਰਨ ਤੋਂ ਰੋਕਣ ਲਈ ਉਸ 'ਤੇ 'ਹੁਣ ਤੱਕ ਦੀਆਂ ਸਭ ਤੋਂ ਵੱਡੀਆਂ' ਪਾਬੰਦੀਆਂ ਲਗਾਈਆਂ ਸਨ।
ਟਰੰਪ ਨੇ ਅਮਰੀਕੀ ਦੌਰੇ 'ਤੇ ਆਏ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨਾਲ ਇਕ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਕਿਹਾ, 'ਜੇਕਰ ਪਾਬੰਦੀਆਂ ਕੰਮ ਨਹੀਂ ਕਰਦੀਆਂ ਤਾਂ ਸਾਨੂੰ ਫਿਰ ਤੋਂ ਨਵੀਆਂ ਪਾਬੰਦੀਆਂ ਲਗਾਉਣੀਆਂ ਹੋਣਗੀਆਂ ਅਤੇ ਦੁਬਾਰਾ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਬਹੁਤ ਜ਼ਿਆਦਾ ਸਖਤ ਹੋ ਸਕਦੀਆਂ ਹਨ। ਸ਼ਾਇਦ ਉਹ ਦੁਨੀਆ ਲਈ ਸਭ ਤੋਂ ਜ਼ਿਆਦਾ ਮੰਦਭਾਗਾ ਹੋਵੇ।' ਹਾਲਾਂਕਿ ਉਨ੍ਹਾਂ ਨੇ ਪਾਬੰਦੀਆਂ ਦਾ ਅਸਰ ਹੋਣ ਦੀ ਉਮੀਦ ਜਤਾਈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ, 'ਅਸੀਂ ਜੋ ਕਰ ਰਹੇ ਹਾਂ, ਉਸ ਲਈ ਸਾਨੂੰ ਦੁਨੀਆ ਭਰ ਤੋਂ ਸਮਰਥਨ ਮਿਲਿਆ ਹੈ। ਉਹ (ਉਤਰੀ ਕੋਰੀਆ) ਸੱਚ ਵਿਚ ਮਨਮਾਨੀ ਕਰਨ ਵਾਲਾ ਦੇਸ਼ ਹੈ।' ਉਨ੍ਹਾਂ ਨੇ ਉਤਰੀ ਕੋਰੀਆ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿਚ ਕਿਹਾ, 'ਜੇਕਰ ਅਸੀਂ ਸਮਝੌਤਾ ਕਰ ਸਕੇ ਤਾਂ ਬਹੁਤ ਚੰਗਾ ਹੋਵੇਗਾ। ਜੇਕਰ ਨਾ ਕਰ ਸਕੇ ਤਾਂ ਕੁੱਝ ਤਾਂ ਹੋਵੇਗਾ। ਇਸ ਲਈ ਦੇਖਦੇ ਹਾਂ।'