ਆਸਟ੍ਰੇਲੀਆਈ ਪੀ. ਐੱਮ. ਟਰਨਬੁੱਲ ਨੇ ਟੋਨੀ ਐਬੋਟ ਬਾਰੇ ਸਾਂਝਾ ਕੀਤਾ ਪੁਰਾਣਾ ਕਿੱਸਾ

08/25/2017 1:00:36 PM

ਕੈਨਬਰਾ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਬਾਰੇ ਇਕ ਪੁਰਾਣਾ ਕਿੱਸਾ ਸਾਂਝਾ ਕੀਤਾ ਹੈ। ਟਰਨਬੁੱਲ ਨੇ ਕਿਹਾ ਕਿ ਟੋਨੀ ਇਕ ਵਾਰ ਇੰਨੇ ਕੁ ਨਸ਼ੇ ਵਿਚ ਸਨ ਕਿ ਉਹ ਸੰਸਦ 'ਚ ਵੋਟ ਵੀ ਨਹੀਂ ਪਾ ਸਕੇ ਸਨ। ਇਹ ਇਕ ਅਜਿਹੀ ਘਟਨਾ ਹੈ ਜਿਸ ਨੂੰ ਪਿਛਲੇ 8 ਸਾਲਾਂ ਤੱਕ ਸਿਆਸੀ ਗਲਿਆਰਿਆਂ 'ਚ ਬੇਹੱਦ ਖਰਾਬ ਢੰਗ ਨਾਲ ਲੁੱਕੋ ਕੇ ਰੱਖਿਆ ਗਿਆ। ਪ੍ਰਧਾਨ ਮੰਤਰੀ ਟਰਨਬੁੱਲ ਨੇ ਇਕ ਮੈਲਬੋਰਨ ਰੇਡੀਓ ਨੂੰ ਦੱਸਿਆ ਕਿ ਸਾਲ 2009 'ਚ ਉਹ ਵਿਰੋਧੀ ਧਿਰ ਦੇ ਨੇਤਾ ਸਨ, ਉਸ ਸਮੇਂ ਟੋਨੀ ਵਧ ਨਸ਼ੇ ਵਿਚ ਹੋਣ ਕਾਰਨ ਆਰਥਿਕ ਪ੍ਰਚਾਰ ਸੰਬੰਧੀ ਖਰਚ ਨੂੰ ਵਿਆਪਕ ਪੈਮਾਨੇ 'ਤੇ ਵਧਾਉਣ ਵਾਲੇ ਸਰਕਾਰ ਦੇ ਬਿੱਲ ਵਿਰੁੱਧ ਵੋਟ ਪਾਉਣ ਵਿਚ ਅਸਮਰੱਥ ਰਹੇ ਸਨ।
ਟੋਨੀ ਐਬੋਟ 2009 ਵਿਚ ਕੰਜ਼ਰਵੇਟਿਵ ਲਿਬਰਲ ਪਾਰਟੀ ਦੇ ਨੇਤਾ ਬਣੇ ਸਨ ਅਤੇ ਪ੍ਰਧਾਨ ਮੰਤਰੀ ਬਣੇ ਸਨ। ਟੋਨੀ ਦੇ ਨਸ਼ੇ ਵਿਚ ਧੁੱਤ ਹੋਣ ਵਾਲੇ ਇਸ ਕਿੱਸੇ ਬਾਰੇ ਦੱਸਦੇ ਹੋਏ ਟਰਨਬੁੱਲ ਨੇ ਕਿਹਾ ਕਿ ਮੈਂ ਬਹੁਤ ਨਿਰਾਸ਼ ਹੋਇਆ ਸੀ ਪਰ ਸਾਨੂੰ ਸਾਰਿਆਂ ਨੂੰ ਇਨ੍ਹਾਂ ਚੀਜ਼ਾਂ ਤੋਂ ਅੱਗੇ ਵਧਣਾ ਹੋਵੇਗਾ। 
ਟਰਨਬੁੱਲ ਨੇ ਇਹ ਸੱਚਾਈ ਟੋਨੀ ਦੇ ਉਸ ਟੀ. ਵੀ. ਇੰਟਰਵਿਊ ਤੋਂ ਬਾਅਦ ਦੱਸੀ, ਜਿਸ ਵਿਚ ਮੀਡੀਆ ਨੇ ਉਨ੍ਹਾਂ ਦੇ ਸੱਚ ਕਬੂਲਣ ਦੀ ਖਬਰ ਦੱਸੀ ਸੀ। ਇਸ ਦਾ ਪ੍ਰਸਾਰਣ 5 ਸਤੰਬਰ ਨੂੰ ਕੀਤਾ ਜਾਵੇਗਾ। ਟਰਨਬੁੱਲ ਨੇ ਦੱਸਿਆ ਕਿ ਸਾਰੇ ਸੰਸਦ ਮੈਂਬਰਾਂ ਦਾ ਵੋਟ ਪਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ ਕਿਉਂਕਿ ਸੱਤਾਧਾਰੀ ਗਠਜੋੜ ਸਰਕਾਰ ਕੋਲ ਹਾਊਸ ਆਫ ਰਿਪਰਜ਼ੈਂਟੇਟਿਵਸ 'ਚ ਸਿਰਫ ਇਕ ਸੀਟ ਵਧ ਹੈ, ਜਿੱਥੇ ਸਰਕਾਰ ਬਣਾਉਣ ਲਈ ਪਾਰਟੀਆਂ ਨੂੰ ਬਹੁਮਤ ਦੀ ਲੋੜ ਹੁੰਦੀ ਹੈ। ਆਸਟ੍ਰੇਲੀਆ ਦੇ ਸਮਲਿੰਗੀ ਵਿਆਹ ਵਿਵਾਦ 'ਚ ਟਰਨਬੁੱਲ ਅਤੇ ਟੋਨੀ ਐਬੋਟ ਹੁਣ ਇਕ-ਦੂਜੇ ਵਿਰੁੱਧ ਖੜ੍ਹੇ ਹਨ।