ਆਸਟਰੇਲੀਅਨ ਸਰਕਾਰ ਨੇ ਲਿਆ ਫੈਸਲਾ, ਆਨਲਾਈਨ ਹਰ ਭੁਗਤਾਨ ''ਤੇ ਦੇਣਾ ਪਵੇਗਾ ਟੈਕਸ

01/11/2017 4:53:07 PM

ਕੈਨਬਰਾ— ਆਸਟਰੇਲੀਆ ਦੀ ਸਰਕਾਰ ਇਸ ਤਰ੍ਹਾਂ ਦੀ ਯੋਜਨਾ ਤਿਆਰ ਕਰ ਰਹੀ ਹੈ, ਜਿਸ ਅਨੁਸਾਰ ਦੇਸ਼ ''ਚ ਆਨਲਾਈਨ ਹੋਣ ਵਾਲੇ ਹਰ ਭੁਗਤਾਨ ''ਤੇ ਟੈਕਸ ਲਗਾਇਆ ਜਾਵੇਗਾ। ਸਰਕਾਰ ਦਾ ਇਹ ਫੈਸਲਾ ਉਸ ਦੇ ''ਟੈਕਸ ਸਟਰਾਈਕ'' ਪ੍ਰੋਗਰਾਮ ਅਧੀਨ ਅਮਲ ''ਚ ਲਿਆਂਦਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਆਸਟਰੇਲੀਆ ''ਚ ਹਰ ਸਾਲ 7.37 ਬਿਲੀਅਨ ਡਾਲਰ (ਇੱਕ ਬਿਲੀਅਨ ਬਰਾਬਰ ਇੱਕ ਅਰਬ) ਦਾ ਭੁਗਤਾਨ ਆਨਲਾਈਨ ਹੁੰਦਾ ਹੈ। ਇਸ ਸੰਬੰਧ ''ਚ ਜਾਣਕਾਰੀ ਦਿੰਦਿਆਂ ਸਰਕਾਰ ਦੇ ਖਜ਼ਾਨਾ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਹੁਣ ਤੱਕ ਸਰਕਾਰ ਸਮੁੱਚੇ ਆਨਾਲਾਈਨ ਭੁਗਤਾਨ ''ਤੇ ਟੈਕਸ ਵਸੂਲਣ ''ਤੇ ਅਸਮਰੱਥ ਰਹੀ ਹੈ। ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਰੀਸਨ ਨੇ ਕਿਹਾ ਕਿ ਅਜਿਹੇ ਫੈਸਲਿਆਂ ਨਾਲ ਆਸਟਰੇਲੀਆ ਮੁਕੰਮਲ ਰੂਪ ''ਚ ਆਧੁਨਿਕ ਅਤੇ ਕੈਸ਼ਲੈੱਸ ਆਰਥਿਕਤਾ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਟੈਕਸ ਵਸੂਲੀ ਹੋਣ ਨਾਲ ਦੇਸ਼ ਦੇ ਸਰਮਾਏ ''ਚ ਇਜ਼ਾਫਾ ਹੋਵੇਗਾ ਅਤੇ ਭਵਿੱਖ ''ਚ ਵਿਕਾਸ ਦੇ ਪ੍ਰੋਗਰਾਮਾਂ ਅਤੇ ਜਨਕਤ ਸਹੂਲਤਾਂ ਦੇ ਅਮਲ ''ਚ ਵੱਡੀ ਤੇਜ਼ੀ ਲਿਆਂਦੀ ਜਾ ਸਕੇਗੀ।