ਆਸਟ੍ਰੇਲੀਆ, ਨਿਊਜ਼ੀਲੈਂਡ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਲਈ 90 ਕਰੋੜ ਦੀ ਸਹਾਇਤਾ ਦਾ ਕੀਤਾ ਐਲਾਨ

02/07/2023 12:58:09 PM

ਕੈਨਬਰਾ (ਏਐਨਆਈ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਲਈ 11 ਮਿਲੀਅਨ ਡਾਲਰ (ਲਗਭਗ 90 ਕਰੋੜ ਰੁਪਏ) ਦੀ ਸਹਾਇਤਾ ਦਾ ਐਲਾਨ ਕੀਤਾ। ਸੀਐਨਐਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਦੋਵਾਂ ਨੇਤਾਵਾਂ ਨੇ ਵਿਨਾਸ਼ਕਾਰੀ ਭੂਚਾਲ ਦੇ ਪੀੜਤਾਂ ਲਈ ਕੁੱਲ ਮਿਲਾ ਕੇ 11.5 ਮਿਲੀਅਨ ਡਾਲਰ ਦੀ ਸਹਾਇਤਾ ਦਾ ਵਾਅਦਾ ਕੀਤਾ।ਮੰਗਲਵਾਰ ਨੂੰ ਕੈਨਬਰਾ ਵਿੱਚ ਇੱਕ ਸੰਯੁਕਤ ਨਿਊਜ਼ ਕਾਨਫਰੰਸ ਦੌਰਾਨ ਅਲਬਾਨੀਜ਼ ਨੇ ਕਿਹਾ ਕਿ ਦੇਸ਼ ਰੈੱਡ ਕਰਾਸ, ਰੈੱਡ ਕ੍ਰੀਸੈਂਟ ਅਤੇ ਮਾਨਵਤਾਵਾਦੀ ਏਜੰਸੀਆਂ ਦੁਆਰਾ ਮਾਨਵਤਾਵਾਦੀ ਸਹਾਇਤਾ ਵਿੱਚ ਸ਼ੁਰੂਆਤੀ 10 ਮਿਲੀਅਨ ਡਾਲਰ ਪ੍ਰਦਾਨ ਕਰੇਗਾ। ਉਸ ਨੇ ਕਿਹਾ ਕਿ “ਆਸਟ੍ਰੇਲੀਆ ਵੱਲੋਂ ਸਹਾਇਤਾ ਉਨ੍ਹਾਂ ਲੋਕਾਂ ਨੂੰ ਪਹੁੰਚਾਈ ਜਾਵੇਗੀ, ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ”।

ਇਸ ਦੌਰਾਨ ਹਿਪਕਿਨਜ਼, ਜੋ ਆਸਟ੍ਰੇਲੀਆ ਦੀ ਆਪਣੀ ਪਹਿਲੀ ਰਾਜ ਯਾਤਰਾ 'ਤੇ ਹੈ, ਨੇ ਕਿਹਾ ਕਿ ਵੈਲਿੰਗਟਨ 1.5 ਮਿਲੀਅਨ ਡਾਲਰ ਦਾ ਯੋਗਦਾਨ ਦੇਵੇਗਾ।ਇੱਕ ਬਿਆਨ ਵਿੱਚ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨਾਨੀਆ ਮਾਹੂਤਾ ਨੇ ਕਿਹਾ ਕਿ "ਮਨੁੱਖੀ ਯੋਗਦਾਨ ਤੁਰਕੀ ਰੈੱਡ ਕ੍ਰੀਸੈਂਟ ਅਤੇ ਸੀਰੀਅਨ ਅਰਬ ਰੈੱਡ ਕ੍ਰੀਸੈਂਟ ਦੀਆਂ ਟੀਮਾਂ ਨੂੰ ਭੋਜਨ ਸਪਲਾਈ, ਟੈਂਟ ਅਤੇ ਕੰਬਲ ਵਰਗੀਆਂ ਜ਼ਰੂਰੀ ਰਾਹਤ ਵਸਤੂਆਂ ਅਤੇ ਜੀਵਨ ਬਚਾਉਣ ਵਾਲੀ ਡਾਕਟਰੀ ਸਹਾਇਤਾ ਅਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਲਈ ਸਹਾਇਤਾ ਕਰੇਗਾ। ਅਧਿਕਾਰੀਆਂ ਅਤੇ ਏਜੰਸੀਆਂ ਦੇ ਅਨੁਸਾਰ ਸੋਮਵਾਰ ਤੜਕੇ ਆਏ 7.8 ਤੀਬਰਤਾ ਦੇ ਭੂਚਾਲ ਕਾਰਨ ਤੁਰਕੀ ਅਤੇ ਸੀਰੀਆ ਵਿੱਚ 4,300 ਤੋਂ ਵੱਧ ਲੋਕ ਮਾਰੇ ਗਏ ਅਤੇ 15 ਹਜ਼ਾਰ ਤੋਂ ਵਧੇਰੇ ਜ਼ਖਮੀ ਹੋ ਗਏ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ : ਤਾਰਿਕਜੋਤ ਸਿੰਘ ਨੇ ਨਰਸਿੰਗ ਵਿਦਿਆਰਥਣ ਜਸਮੀਨ ਕੌਰ ਦੇ ਕਤਲ ਦਾ ਦੋਸ਼ ਕੀਤਾ ਸਵੀਕਾਰ

ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਤੜਕੇ ਆਏ 7.8 ਤੀਬਰਤਾ ਵਾਲੇ ਭੂਚਾਲ ਕਾਰਨ ਘੱਟੋ-ਘੱਟ 4,372 ਮੌਤਾਂ ਦੀ ਪੁਸ਼ਟੀ ਹੋਈ ਹੈ। ਤੁਰਕੀ ਦੇ ਆਫ਼ਤ ਸੇਵਾਵਾਂ ਦੇ ਮੁਖੀ ਯੂਨਸ ਸੇਜ਼ਰ ਦੇ ਅਨੁਸਾਰ ਮੰਗਲਵਾਰ ਸਵੇਰ ਤੱਕ ਤੁਰਕੀ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ 2,921 ਹੋ ਗਈ। ਅੰਕਾਰਾ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਸੇਜ਼ਰ ਨੇ ਕਿਹਾ ਕੁੱਲ 15,834 ਜ਼ਖ਼ਮੀਆਂ ਦੀ ਰਿਪੋਰਟ ਕੀਤੀ ਗਈ ਹੈ। ਸੀਰੀਆ ਵਿੱਚ ਅਧਿਕਾਰੀਆਂ ਦੁਆਰਾ 1,451 ਮੌਤਾਂ ਅਤੇ 3,531 ਦੇ ਜ਼ਖਮੀ ਹੋਣ ਦੀ ਸੂਚਨਾ ਦਿੱਤੀ ਗਈ ਹੈ। ਤੁਰਕੀ ਰੈੱਡ ਕ੍ਰੀਸੈਂਟ ਦੇ ਪ੍ਰਧਾਨ ਕੇਰੇਮ ਕਿਨਿਕ ਨੇ ਟਵੀਟ ਕੀਤਾ ਕਿ ਉਨ੍ਹਾਂ ਦਾ ਸਮੂਹ ਭੂਚਾਲ ਵਾਲੇ ਖੇਤਰ ਵਿੱਚ ਵਾਧੂ ਖੂਨ ਭੇਜ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana