ਆਸਟ੍ਰੇਲੀਆ ਨੂੰ ਭਾਰਤੀ ਵਰਕਰਾਂ ਦੀ ਲੋੜ!

05/22/2017 5:08:04 PM

ਸਿਡਨੀ— ਆਸਟ੍ਰੇਲੀਆ ਨੂੰ ਭਾਰਤੀ ਵਰਕਰਾਂ ਦੀ ਲੋੜ ਹੈ। ਇਹ ਕਹਿਣਾ ਹੈ ਆਸਟ੍ਰੇਲੀਆ ''ਚ ਭਾਰਤ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਦਾ। ਸਿੱਧੂ ਨੇ ਕਿਹਾ ਕਿ ਆਸਟ੍ਰੇਲੀਆ ਦੇ ਸਕਿਲਡ ਵੀਜ਼ਾ ਪ੍ਰੋਗਰਾਮ ਵਿਚ ਤਬਦੀਲੀ ਦਾ ਭਾਰਤੀਆਂ ''ਤੇ ਜ਼ਿਆਦਾ ਅਸਰ ਨਹੀਂ ਪਵੇਗਾ। ਆਸਟ੍ਰੇਲੀਆ ਵੱਲੋਂ 457 ਵੀਜ਼ਾ ਪ੍ਰੋਗਰਾਮ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਹਰਿੰਦਰ ਸਿੱਧੂ ਨੇ ਕਿਹਾ ਕਿ ਦੇਸ਼ ਨੂੰ ਭਾਰਤ ਤੋਂ ਆਉਣ ਵਾਲੇ ਪ੍ਰਤਿਭਾਵਾਨ ਵਰਕਰਾਂ ਦੀ ਲੋੜ ਹਮੇਸ਼ਾ ਰਹੇਗੀ। 
ਬੀਤੇ ਮਹੀਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਵਿਵਾਦਤ 457 ਵੀਜ਼ਾ ਦੀ ਥਾਂ ''ਤੇ ਦੋ ਸਕਿਲ ਵੀਜ਼ਾ ਦਾ ਐਲਾਨ ਕੀਤਾ ਸੀ। 457 ਵੀਜ਼ਾ ਦੀ ਵਰਤੋਂ ਵੱਡੇ ਪੱਧਰ ''ਤੇ ਭਾਰਤੀਆਂ ਵੱਲੋਂ ਕੀਤੀ ਜਾਂਦੀ ਹੈ। ਹਾਲਾਂਕਿ ਭਾਰਤੀ ਜਿਨ੍ਹਾਂ ਸਕਿਲ ਕੈਟਾਗਿਰੀਆਂ ਵਿਚ ਆਸਟ੍ਰੇਲੀਆ ਜਾਂਦੇ ਹਨ, ਉਨ੍ਹਾਂ ਵਿਚ ਬਹੁਤ ਘੱਟ ਲੋਕ ਜਾਂਦੇ ਹਨ। ਅਜਿਹੇ ਵਿਚ ਭਾਰਤੀਆਂ ''ਤੇ ਵੀਜ਼ਾ ਸੰਬੰਧੀ ਤਬਦੀਲੀਆਂ ਦਾ ਬਹੁਤ ਘੱਟ ਅਸਰ ਦੇਖਣ ਨੂੰ ਮਿਲੇਗਾ। ਇਨ੍ਹਾਂ ਤਬਦੀਲੀਆਂ ਦੇ ਆਧਾਰ ''ਤੇ ਲੋਕ ਹੁਣ ਦੋ ਵੱਖਰੇ ਵੀਜ਼ਿਆਂ ''ਤੇ ਵਿਦੇਸ਼ੀ ਵਰਕਰਾਂ ਨੂੰ ਸਪਾਂਸਰ ਕਰ ਸਕਣਗੇ। ਇਨ੍ਹਾਂ ''ਚੋਂ ਇਕ ਸ਼ਾਰਟ ਟਰਮ ਵੀਜ਼ਾ ਹੈ, ਜੋ ਆਸਟ੍ਰੇਲੀਆ ਦੀ ਪਰਮਾਨੈਂਟ ਰੈਜ਼ੀਡੈਂਸੀ ਤੱਕ ਲੋਕਾਂ ਨੂੰ ਨਹੀਂ ਲਿਜਾਂਦਾ। ਇਨ੍ਹਾਂ ਵੀਜ਼ਿਆਂ ਅਧੀਨ ਪੈਂਦੇ 600 ਕੰਮਾਂ ਦੀ ਸੂਚੀ ਨੂੰ 400 ਕੰਮਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ ਪਰ ਭਾਰਤੀਆਂ ''ਤੇ ਇਸ ਸੂਚੀ ਦਾ ਜ਼ਿਆਦਾ ਅਸਰ ਨਹੀਂ ਪਵੇਗਾ। 

Kulvinder Mahi

This news is News Editor Kulvinder Mahi