ਬੰਦੂਕ ਨਾਲ ਤਸਵੀਰ ਪੋਸਟ ਕਰਨ ਵਾਲੇ ਆਸਟ੍ਰੇਲੀਆਈ ਸੰਸਦ ਮੈਂਬਰ ਦੀ ਆਲੋਚਨਾ

02/19/2018 4:56:09 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਤੋਂ ਇਕ ਸੰਸਦ ਮੈਂਬਰ ਨੂੰ ਬੰਦੂਕ ਨਾਲ ਖਿਚਵਾਈ ਗਈ ਤਸਵੀਰ ਨੂੰ ਫੇਸਬੁੱਕ 'ਤੇ ਪੋਸਟ ਕਰਨਾ ਮਹਿੰਗਾ ਪੈ ਗਿਆ। ਸੰਸਦ ਮੈਂਬਰ ਦੀ ਇਸ ਪੋਸਟ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਨਾਲ ਹੀ ਇਸ ਨੂੰ ਮਾੜੀ ਘਟਨਾ ਦੱਸਦੇ ਹੋਏ ਇਸ ਆਲੋਚਨਾ ਕੀਤੀ ਗਈ। ਜਾਰਜ ਦੇ ਇਸ ਕੰਮ ਕਰ ਕੇ ਉਹ ਚਾਰੋਂ ਪਾਸਿਓਂ ਆਲੋਚਨਾ ਨਾਲ ਘਿਰ ਗਏ ਹਨ। ਗ੍ਰੀਨਜ਼ ਪਾਰਟੀ ਦੇ ਸੰਸਦ ਮੈਂਬਰਾਂ ਨੇ ਜਾਰਜ ਦੀ ਇਸ ਪੋਸਟ ਨੂੰ ਸ਼ਰਮਨਾਕ ਕੰਮ ਦੱਸਿਆ। ਉੱਥੇ ਹੀ ਜਾਰਜ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਇਹ ਪੋਸਟ ਮੈਂ ਇਕ ਮਜ਼ਾਕ ਦੇ ਤੌਰ 'ਤੇ ਕੀਤੀ ਹੈ। ਅਮਰੀਕਾ ਦੇ ਫਲੋਰਿਡਾ ਸਥਿਤ ਇਕ ਸਕੂਲ 'ਚ ਇਕ ਸਾਬਕਾ ਵਿਦਿਆਰਥੀਆਂ ਵਲੋਂ ਕੀਤੀ ਗਈ ਗੋਲੀਬਾਰੀ ਦੀ ਘਟਨਾ ਨੂੰ ਦੇਖਦੇ ਹੋਏ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਇਸ ਗੋਲੀਬਾਰੀ 'ਚ 17 ਲੋਕ ਮਾਰੇ ਗਏ।
ਦਰਅਸਲ ਜਾਰਜ ਕ੍ਰਿਸਟੇਨਸਨ ਨੇ ਸ਼ਨੀਵਾਰ ਨੂੰ ਇਕ ਤਸਵੀਰ ਫੇਸਬੁੱਕ 'ਤੇ ਸਾਂਝੀ ਕੀਤੀ ਸੀ, ਜਿਸ ਵਿਚ ਉਹ ਗੋਲੀ ਚਲਾਉਣ ਦੇ ਅੰਦਾਜ਼ ਵਿਚ ਖੜ੍ਹੇ ਹਨ। ਨਾਲ ਹੀ ਉਨ੍ਹਾਂ ਨੇ ਤਸਵੀਰ ਨਾਲ ਮਜ਼ਾਕ 'ਚ ਕੁਝ ਟਿੱਪਣੀ ਵੀ ਕੀਤੀ ਹੈ। ਦੱਸਣਯੋਗ ਹੈ ਕਿ ਆਸਟ੍ਰੇਲੀਆ 'ਚ ਬੰਦੂਕ ਕਾਨੂੰਨ ਬਹੁਤ ਸਖਤ ਹੈ, ਜਿਨ੍ਹਾਂ 'ਚ ਕੁਝ ਹਥਿਆਰਾਂ, ਘੱਟ ਉਮਰ ਦੇ ਹਥਿਆਰ ਵਾਲੇ ਲਾਈਸੈਂਸ ਅਤੇ ਸੁਰੱਖਿਆ ਥਾਵਾਂ ਦੇ ਸੰਬੰਧ 'ਚ ਪਾਬੰਦੀਆਂ ਲਾਈਆਂ ਗਈਆਂ ਹਨ। ਓਧਰ ਆਸਟ੍ਰੇਲੀਆ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਜਾਰਜ ਵਲੋਂ ਪੋਸਟ ਕੀਤੀ ਗਈ ਇਸ ਤਸਵੀਰ ਨੂੰ ਅਣਉੱਚਿਤ ਦੱਸਿਆ। ਸਿਆਸੀ ਵਿਰੋਧੀਆਂ ਦਾ ਕਹਿਣਾ ਹੈ ਕਿ ਜਾਰਜ ਅਜਿਹੀ ਤਸਵੀਰ ਪੋਸਟ ਕਰ ਕੇ ਹਿੰਸਾ ਨੂੰ ਭੜਕਾਉਣਾ ਚਾਹੁੰਦੇ ਹਨ।