ਭਾਰਤ ਦੀ ਯਾਤਰਾ ''ਤੇ ਆਇਆ ਆਸਟ੍ਰੇਲੀਆਈ ਵਫਦ, ਇਨ੍ਹਾਂ ਕੰਮਾਂ ''ਚ ਦਿਖਾ ਰਿਹੈ ਦਿਲਚਸਪੀ

09/02/2017 4:33:48 PM

ਮੁੰਬਈ/ਸਿਡਨੀ— ਭਾਰਤ ਦੀ ਯਾਤਰਾ 'ਤੇ ਆਏ ਆਸਟ੍ਰੇਲੀਆ ਦੇ 35 ਮੈਂਬਰੀ ਵਪਾਰਕ ਵਫਦ ਨੇ ਕਿਹਾ ਹੈ ਕਿ ਉਹ ਇੱਥੇ ਸੂਬਾ ਸਰਕਾਰਾਂ ਅਤੇ ਪ੍ਰਾਈਵੇਟ ਕੰਪਨੀਆ ਨਾਲ ਵੱਖ-ਵੱਖ ਖੇਤਰਾਂ ਵਿਚ ਲੰਬੇ ਸਮੇਂ ਦੀ ਸਾਂਝੇਦਾਰੀ ਕਰਨ ਨੂੰ ਲੈ ਕੇ ਉਤਸੁਕ ਹਨ। ਉਨ੍ਹਾਂ ਕਿਹਾ ਕਿ ਇਸ ਸਾਂਝੇਦਾਰੀ ਵਿਚ ਆਧਾਰਭੂਤ ਢਾਂਚਾ ਅਤੇ ਜਲ ਖੇਤਰ ਸ਼ਾਮਲ ਹਨ। ਵਫਦ ਇੱਥੇ ਸਮਾਰਟ ਸਿਟੀ ਪ੍ਰਾਜੈਕਟ 'ਚ ਵੀ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਵਫਦ ਨੇ ਕੱਲ ਇੱਥੇ ਸ਼ਹਿਰੀ ਵਿਕਾਸ ਵਿਭਾਗ, ਮੁੱਖ ਸਕੱਤਰ ਸੁਮਿਤ ਮਲਿਕ ਅਤੇ ਨਿਜੀ ਖੇਤਰ ਦੀਆਂ ਕੰਪਨੀਆਂ ਨਾਲ ਬੈਠਕ ਕਰ ਕੇ ਮਹਾਰਾਸ਼ਟਰ 'ਚ ਸਮਾਰਟ ਸਿਟੀ ਪ੍ਰਾਜੈਕਟਾਂ ਵਿਚ ਕਾਰੋਬਾਰੀ ਮੌਕਿਆਂ ਦੀ ਸੰਭਾਵਨਾਵਾਂ ਬਾਰੇ ਗੱਲਬਾਤ ਕੀਤੀ।
ਆਸਟ੍ਰੇਲੀਆ ਵਪਾਰ ਕਮਿਸ਼ਨਰ ਗ੍ਰੇਸਨ ਪੇਰੀ ਨੇ ਕਿਹਾ, ''ਅਸੀਂ ਇੱਥੇ ਸੂਬਾ ਸਰਕਾਰ ਨਾਲ ਚੰਗੇ ਸੰਬੰਧ ਬਣਾਉਣ ਆਏ ਹਾਂ। ਅਸੀਂ ਇੱਥੇ ਸਮਾਰਟ ਸਿਟੀ ਪ੍ਰਾਜੈਕਟਾਂ ਨਾਲ ਜੁੜੀਆਂ ਨਿਜੀ ਖੇਤਰ ਦੀਆਂ ਕੰਪਨੀਆਂ ਨਾਲ ਵੀ ਗੱਲਬਾਤ ਕਰਾਂਗੇ। ਅਸੀਂ ਦੇਖਾਂਗੇ ਕਿ ਇੱਥੇ ਸਮਾਰਟ ਸਿਟੀ ਪ੍ਰਾਜੈਕਟਾਂ ਵਿਚ ਆਸਟ੍ਰੇਲੀਆ ਕਿਸ ਤਰ੍ਹਾਂ ਸਹਿਯੋਗ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਰਟ ਸਿਟੀ ਪ੍ਰਾਜੈਕਟਾਂ, ਪਾਣੀ ਅਤੇ ਕੂੜਾ ਪ੍ਰਬੰਧਨ ਸਮੇਤ ਹੋਰ ਖੇਤਰਾਂ ਵਿਚ ਆਸਟ੍ਰੇਲੀਆਈ ਕੰਪਨੀਆਂ ਦਾ ਵਪਾਰਕ ਅਨੁਭਵ ਹੈ। ਅਸੀਂ ਇਨ੍ਹਾਂ ਖੇਤਰਾਂ ਵਿਚ ਭਾਰਤੀ ਕੰਪਨੀਆਂ ਨੂੰ ਵੱਖ-ਵੱਖ ਪ੍ਰੋਗਰਾਮਾਂ ਵਿਚ ਸਹਿਯੋਗ ਕਰ ਸਕਦੇ ਹਾਂ। ਆਸਟ੍ਰੇਲੀਆ ਦਾ ਇਹ ਵਫਦ ਇੱਥੇ ਨਵੀਂ ਦਿੱਲੀ, ਭੋਪਾਲ ਅਤੇ ਮੁੰਬਈ ਦਾ ਦੌਰਾ ਕਰ ਰਿਹਾ ਹੈ। ਉਹ ਨੀਤੀ ਕਮਿਸ਼ਨ ਦੇ ਅਧਿਕਾਰੀਆਂ ਨੂੰ ਵੀ ਮਿਲਿਆ ਹੈ। ਵਫਦ ਸੂਬਿਆਂ ਵਿਚ ਸਮਾਰਟ ਸਿਟੀ ਪ੍ਰਾਜੈਕਟਾਂ ਦੇ ਮੁਖੀਆਂ, ਸਥਾਨਕ ਬਾਡੀਜ਼ ਅਤੇ ਨਿਜੀ ਖੇਤਰ ਦੀਆਂ ਕੰਪਨੀਆਂ ਦੇ ਪ੍ਰਮੁੱਖਾਂ ਨਾਲ ਵੀ ਗੱਲਬਾਤ ਕਰ ਰਿਹਾ ਹੈ।