ਆਸਟ੍ਰੇਲੀਆ ''ਚ ਸਿਡਨੀ ਤੋਂ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ (ਤਸਵੀਰਾਂ)

02/22/2021 6:02:29 PM

ਸਿਡਨੀ (ਸਨੀ ਚਾਂਦਪੁਰੀ): ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਮਹਾਂਪੰਚਾਇਤਾਂ ਦਾ ਸਿਲਸਿਲਾ ਵਿਦੇਸ਼ਾਂ ਵਿੱਚ ਵੀ ਸ਼ੁਰੂ ਹੋ ਗਿਆ ਹੈ। ਆਸਟ੍ਰੇਲੀਆ ਵਿੱਚ ਮਹਾਂਪੰਚਾਇਤਾਂ ਦੀ ਸ਼ੁਰੂਆਤ ਸਿਡਨੀ ਸ਼ਹਿਰ ਤੋਂ ਹੋਈ। ਸਿਡਨੀ ਦੇ ਬਲੈਕਟਾਊਨ ਸ਼ਹਿਰ ਵਿੱਚ ਸਵੇਰੇ 10 ਵਜੇ ਤੋਂ 3:00 ਵਜੇ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਭਾਰਤ ਸਰਕਾਰ ਪ੍ਰਤੀ ਆਪਣਾ ਰੋਹ ਪ੍ਰਗਟ ਕੀਤਾ।

ਇਸ ਮਹਾਂਪੰਚਾਇਤ ਦੇ ਇਕੱਠ ਵਿੱਚ ਪੰਜਾਬ ਤੋਂ ਇਲਾਵਾ ਹਰਿਆਣੇ, ਦਿੱਲੀ, ਯੂਪੀ, ਰਾਜਸਥਾਨ ਤੇ ਆਸਟ੍ਰੇਲੀਆ ਦੇ ਗੋਰੇ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਟੇਜ ਤੋਂ ਸਾਂਝੇ ਕੀਤੇ। ਅੰਦੋਲਨ ਪੂਰਨ ਰੂਪ ਚ ਸ਼ਾਂਤਮਈ ਰਿਹਾ, ਜਿਸ ਦਾ ਸਿਹਰਾ ਪ੍ਰਬੰਧਕਾਂ ਨੂੰ ਅਤੇ ਸ਼ਾਮਿਲ ਹੋਏ ਸਿਡਨੀ ਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੱਧ ਜਾਂਦਾ ਹੈ ਜਿਹਨਾਂ ਹਰ ਤਰ੍ਹਾਂ ਦਾ ਸਹਿਯੋਗ ਬੜੀ ਜ਼ਿੰਮੇਵਾਰੀ ਨਾਲ ਨਿਭਾਇਆ। ਇਸ ਮਹਾਂਪੰਚਾਇਤ ਦੇ ਪ੍ਰਬੰਧ ਕੋਵਿਡ ਦੀਆਂ ਹਦਾਇਤਾਂ ਦੀਆਂ ਪਾਲਨਾ ਕਰਦੇ ਹੋਏ ਕੀਤੇ ਗਏ ਸਨ। 

ਭਾਰਤ ਤੋਂ ਕਿਸਾਨੀ ਆਗੂ ਵੀਡਿਓ ਕਾਨਫਰੰਸ ਨਾਲ ਜੁੜੇ ਸਿਡਨੀ ਮਹਾਂਪੰਚਾਇਤ ਨਾਲ:-
ਭਾਰਤ ਦੇ ਕਿਸਮ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਕੁਲਦੀਪ ਸਿੰਘ ਧਮੜੈਤ ਅਤੇ ਜਗਸੀਰ ਸਿੰਘ ਜੱਗੀ ਭਾਰਤ ਸਿਡਨੀ ਵਿੱਚ ਹੋ ਰਹੀ ਮਹਾਂਪੰਚਾਇਤ ਨਾਲ ਜੁੜੇ ਪਰ ਉਹਨਾਂ ਨਾਲ ਤਕਨੀਕੀ ਕਾਰਨਾਂ ਕਰਕੇ ਪੂਰੀ ਤਰਾਂ ਰਾਬਤਾ ਨਹੀਂ ਕਾਇਮ ਹੋ ਸਕਿਆ। ਇਸ ਦੌਰਾਨ ਉਹਨਾਂ ਨੇ ਪ੍ਰਬੰਧਕਾਂ ਅਤੇ ਇਸ ਸ਼ਾਮਲ ਹੋਏ ਲੋਕਾਂ ਨੂੰ ਸਾਥ ਦੇਣ ਲਈ ਧੰਨਵਾਦ ਕੀਤਾ । 

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਅਮਰੀਕਾ ਨੂੰ ਕਾਰੋਬਾਰ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਕੀਤੀ ਅਪੀਲ

ਬੱਚਿਆਂ ''ਨੋ ਫਾਰਮਰ ਨੋ ਫੂਡ'' ਦੇ ਫੜੇ ਸਨ ਬੈਨਰ:-
ਵੱਡੀ ਗਿਣਤੀ ਵਿੱਚ ਲੋਕ ਪਰਿਵਾਰਾਂ ਦੇ ਨਾਲ ਇਸ ਮਹਾਂਪੰਚਾਇਤ ਦਾ ਹਿੱਸਾ ਬਣੇ ਜਿਸ ਵਿੱਚ ਇੱਥੋਂ ਦੇ ਜੰਮੇ ਛੋਟੇ ਬੱਚਿਆਂ ਨੇ 'ਨੋ ਫਾਰਮਰ ਨੋ ਫੂਡ' ਦੇ ਬੈਨਰਾਂ ਨਾਲ ਤਿੰਨੋਂ ਖੇਤੀ-ਬਾੜੀ ਬਿੱਲਾਂ ਦਾ ਵਿਰੋਧ ਕੀਤਾ। ਬੱਚਿਆਂ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਗਾ ਕੇ ਭਾਰਤ ਦੀ ਕਿਸਾਨਾਂ ਹਿਮਾਇਤ ਕੀਤੀ । 

ਇਸ ਮਹਾਂਪੰਚਾਇਤ ਵਿੱਚ ਇਕੱਠ ਦੇ ਨਾਲ ਨਾਲ ਭਾਰਤੀ ਭਾਈਚਾਰੇ ਦਾ ਏਕਾ ਵੀ ਦੇਖਣ ਨੂੰ ਮਿਲਿਆ। ਜਿਸ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਅਤੇ ਰਾਜਸਥਾਨ ਦੇ ਪਿਛੋਕੜ ਨਾਲ ਸੰਬੰਧਤ ਲੋਕ ਵੀ ਸ਼ਾਮਲ ਹੋਏ ਜਿਹਨਾਂ ਇਹ ਮਹਿਸੂਸ ਕਰਵਾਇਆ ਕੇ ਇਸ ਕਿਸਾਨੀ ਅੰਦੋਲਨ ਦੀ ਅੱਗ ਪੂਰੇ ਦੇਸ਼ ਵਿੱਚ ਸੁਲਗ ਰਹੀ ਹੈ। ਇਸ ਮਹਾਂਪੰਚਾਇਤ ਦਾ ਆਯੋਜਨ ਅਮਰ ਸਿੰਘ, ਕੁਲਵਿੰਦਰ ਬਦੇਸ਼ਾ, ਚਰਨਜੀਤ ਸਿੰਘ, ਜਸਬੀਰ ਸਿੰਘ, ਵੱਲੋਂ ਕੀਤਾ ਗਿਆ।

ਵਿਕਰਮ ਚੀਮਾ, ਜਗਜੀਤ ਸੰਧੂ, ਡਿੰਪਲ, ਮੀਤ ਢਿੱਲੋਂ, ਬਰਿੰਦਰ ਸਿੰਘ, ਮਨਮੀਤ ਮੱਲੀ, ਚਰਨਪ੍ਰਤਾਪ ਸਿੰਘ ਟਿੰਕੂ, ਕਮਲ ਬੈਂਸ, ਮਨੀ ਰੁੜਕੀ, ਸਿਮਰਨ ਸਿੰਘ, ਸੁਖਬੀਰ ਔਲ਼ਖ, ਦਲਜੀਤ ਸਿੰਘ, ਜਗਵਿੰਦਰ ਸਿੰਘ, ਸਤਵੀਰ ਸਿੰਘ ਤੋਂ ਇਲਾਵਾ ਬਹੁ ਗਿਣਤੀ ਵਿੱਚ ਲੋਕ ਸ਼ਾਮਲ ਸਨ।

ਨੋਟ- ਆਸਟ੍ਰੇਲੀਆ ਵਿਚ ਭਾਰਤੀ ਭਾਈਚਾਰੇ ਵੱਲੋਂ ਆਯੋਜਿਤ ਮਹਾਂਪੰਚਾਇਤ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana