ਆਸਟ੍ਰੇਲੀਆ: ਐੱਸ. ਏ. ਲਿਬਰਲ ਪਾਰਟੀ ਮਲਟੀਕਲਚਰਲ  ਬੋਰਡ ਦੇ ਮੈਂਬਰ ਚੁਣੇ ਗਏ ਗਗਨ ਸ਼ਰਮਾ

10/05/2020 11:23:23 AM

ਮੈਲਬੌਰਨ ,(ਮਨਦੀਪ ਸਿੰਘ ਸੈਣੀ )- ਐਡੀਲੇਡ ਦੱਖਣੀ ਆਸਟ੍ਰੇਲੀਆ ਪਾਰਲੀਮੈਂਟ ਹਾਊਸ ਚ ਲਿਬਰਲ ਪਾਰਟੀ ਦੱਖਣੀ ਆਸਟ੍ਰੇਲੀਆ ਦੀ ਮੈਂਬਰ ਆਫ ਮਲਟੀਕਲਚਲ ਦੇ 6 ਮੈਬਰਾਂ ਦੀ ਚੋਣ ਹੋਈ। ਜਿਸ ਵਿੱਚ ਪੰਜਾਬੀ ਨੌਜਵਾਨ ਗਗਨ ਸ਼ਰਮਾ ਨੂੰ 330 ਵੋਟਾਂ ਪਈਆਂ ਤੇ ਓੁਹ ਲਿਬਰਲ ਪਾਰਟੀ ਮਲਟੀਕਲਚਰਲ  ਬੋਰਡ ਦੇ ਮੈਂਬਰ ਚੁਣੇ ਗਏ। ਗਗਨ ਸ਼ਰਮਾ ਲੰਬੇ ਸਮੇਂ ਤੋਂ ਲਿਬਰਲ ਪਾਰਟੀ ਚ ਪੂਰੀ ਮਿਹਨਤ ਤੇ ਲਗਨ ਨਾਲ ਪਾਰਟੀ ਲਈ ਕੰਮ ਕਰ ਰਹੇ ਹਨ।

ਉਹ ਪੰਜਾਬ ਤੋਂ ਰਈਆ ਬਿਆਸ ਕਸਬੇ ਨਾਲ ਸਬੰਧਤ ਹਨ ਤੇ ਪਰਿਵਾਰਕ ਪਿਛੋਕੜ ਤੋਂ ਪਹਿਲਾਂ ਤੋਂ ਹੀ ਰਾਜਨੀਤੀ ਨਾਲ ਜੁੜੇ ਰਹੇ ਹਨ। ਸਟੇਟ ਕੌਂਸਲ ਏ ਜੀ ਐੱਮ ਦੀ ਮੀਟਿੰਗ ਚ ਲਿਬਰਲ ਪਾਰਟੀ ਦੇ ਮਲਟੀਕਲਚਰਲ ਮੈਂਬਰ ਚੁਣੇ ਜਾਣ ਤੇ ਉਨ੍ਹਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈਆਂ ਮਿਲ ਰਹੀਆਂ ਹਨ।

ਦੱਖਣੀ ਆਸਟਰੇਲੀਆ ਦੀ ਲਿਬਰਲ ਪਾਰਟੀ ਦੇ ਮਲਟੀਕਲਚਰਲ ਕਮੇਟੀ (ਡੈਲੀਗੇਟ) ਦੇ ਮੈਂਬਰ ਚੁਣਨ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ  ਕਿਹਾ ਕਿ ਲਿਬਰਲ ਪਾਰਟੀ ਬਹੁਸਭਿਆਚਾਰਵਾਦ ਵਿੱਚ ਵਿਸ਼ਵਾਸ ਰੱਖਦੀ ਹੈ।ਓਹ ਮਾਨਯੋਗ ਪ੍ਰੀਮੀਅਰ ਸਟੀਵਨ ਮਾਰਸ਼ਲ,ਪ੍ਰਦੇਸ਼ ਪ੍ਰਧਾਨ ਹਾਨ ਲੇਗ ਡੇਵਿਸ,ਮਿਸ਼ੇਲ ਲੈਨਸਿੰਕ,ਜਿੰਗ ਲੀ,ਅਤੇ ਸੂ ਲੌਰੀ ਦੀ ਅਗਵਾਈ ਚ ਪਾਰਟੀ ਦੇ ਕੰਮਾ ਚ ਹੋਰ ਵੀ ਜੁਮੇਵਾਰੀ ਨਾਲ ਕੰਮ ਕਰਕੇ ਪਾਰਟੀ ਦੀ ਸਾਖ ਚ ਵਾਧਾ  ਕਰਨ ਲਈ ਹਮੇਸਾ ਯਤਨਸੀਲ ਰਹਿਣਗੇ।


Lalita Mam

Content Editor

Related News