ਆਸਟ੍ਰੇਲੀਆ ਜੰਗਲੀ ਅੱਗ : ਵਿਕਟੋਰੀਆ ਵਾਸੀਆਂ ਨੂੰ ਛੇਤੀ ਘਰ ਖਾਲੀ ਕਰਨ ਦਾ ਮਿਲਿਆ ਹੁਕਮ

01/09/2020 3:41:09 PM

ਵਿਕਟੋਰੀਆ— ਆਸਟ੍ਰੇਲੀਆ ਦੇ ਜੰਗਲਾਂ 'ਚ ਫੈਲੀ ਅੱਗ ਕਾਰਨ ਵਿਕਟੋਰੀਆ ਦਾ 5 ਫੀਸਦੀ ਹਿੱਸਾ ਪਹਿਲਾਂ ਹੀ ਝੁਲਸ ਚੁੱਕਾ ਹੈ। ਇਸੇ ਲਈ ਲੋਕਾਂ ਨੂੰ ਛੇਤੀ ਤੋਂ ਛੇਤੀ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਫਾਇਰ ਫਾਈਟਰਜ਼ ਮੁਤਾਬਕ ਦੋ ਹੋਰ ਖੇਤਰਾਂ 'ਚ ਤੇਜ਼ੀ ਨਾਲ ਜੰਗਲੀ ਅੱਗ ਫੈਲ ਰਹੀ ਹੈ। ਅਧਿਕਾਰੀਆਂ ਵਲੋਂ ਈਸਟ ਗਿਪਸਲੈਂਡ ਅਤੇ ਉੱਤਰੀ-ਪੂਰਬੀ ਖੇਤਰ 'ਚ ਵੀਰਵਾਰ ਨੂੰ ਟੈਕਸਟ ਮੈਸਜ ਭੇਜ ਕੇ ਲੋਕਾਂ ਨੂੰ ਅਲਰਟ ਕੀਤਾ ਗਿਆ। ਵਿਕਟੋਰੀਆ ਪ੍ਰੀਮੀਅਰ ਨੇ ਲੋਕਾਂ ਨੂੰ ਛੇਤੀ ਘਰ ਖਾਲੀ ਕਰਕੇ ਸੁਰੱਖਿਅਤ ਸਥਾਨਾਂ 'ਤੇ ਜਾਣ ਲਈ ਕਿਹਾ ਹੈ।

ਨਿਊ ਸਾਊਥ ਵੇਲਜ਼ ਸੂਬੇ ਦੀ ਸਰਹੱਦ ਨੇੜਲੇ ਖੇਤਰਾਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਇਸ ਖੇਤਰ 'ਚ 40 ਡਿਗਰੀ ਤੋਂ ਵਧੇਰੇ ਤਾਪਮਾਨ ਹੈ। ਦੱਖਣੀ ਆਸਟ੍ਰੇਲੀਆ 'ਚ 200 ਫਾਇਰ ਫਾਈਟਰਜ਼ ਅੱਗ ਬੁਝਾਉਣ 'ਚ ਲੱਗੇ ਹਨ।


Related News