ਦੱਖਣੀ ਆਸਟ੍ਰੇਲੀਆ 'ਚ ਪੁਲਸ ਨੇ ਜ਼ਬਤ ਕੀਤਾ ਨਸ਼ੀਲਾ ਪਦਾਰਥ, ਦੋਸ਼ੀ ਗ੍ਰਿਫਤਾਰ

02/19/2018 1:55:47 PM

ਦੱਖਣੀ ਆਸਟ੍ਰੇਲੀਆ— ਆਸਟ੍ਰੇਲੀਆ ਦੇ ਸੂਬੇ ਦੱਖਣੀ ਆਸਟ੍ਰੇਲੀਆ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਤੇ 313 ਕਿਲੋਗ੍ਰਾਮ ਨਸ਼ੀਲਾ ਪਦਾਰਥ ਦੀ ਤਸਕਰੀ ਕਰਨ ਦੇ ਦੋਸ਼ ਲਾਏ ਗਏ ਹਨ। ਪੁਲਸ ਨੇ ਦੱਸਿਆ ਕਿ ਫੜੇ ਗਏ ਨਸ਼ੀਲੇ ਪਦਾਰਥ ਦੀ ਕੀਮਤ 270 ਮਿਲੀਅਨ ਡਾਲਰ ਦੇ ਲੱਗਭਗ ਹੈ। 


ਪੁਲਸ ਨੇ ਦੱਸਿਆ ਕਿ ਢੋਆ-ਢੁਆਈ ਦੌਰਾਨ ਕਰੇਨ ਜਿਪਸ 'ਚ ਬੈਗਾਂ 'ਚ ਬੰਦ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਜਿਸ ਤੋਂ ਬਾਅਦ ਪੁਲਸ ਨੇ 64, 61 ਅਤੇ 45 ਸਾਲਾ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਤੇ ਨਸ਼ੀਲੇ ਪਦਾਰਥ ਦੀ ਢੋਆ-ਢੁਆਈ ਦਾ ਦੋਸ਼ ਹੈ, ਪੁਲਸ ਦਾ ਕਹਿਣਾ ਹੈ ਕਿ ਇੰਨੀ ਵੱਡੀ ਮਾਤਰਾ ਵਿਚ ਨਸ਼ੀਲਾ ਪਦਾਰਥ ਦੀ ਤਸਕਰੀ ਕੀਤੀ ਜਾਣੀ ਸੀ।

ਆਸਟ੍ਰੇਲੀਅਨ ਪੁਲਸ ਨੇ ਕਿਹਾ ਕਿ ਆਸਟ੍ਰੇਲੀਅਨ ਸੰਘੀ ਪੁਲਸ, ਦੱਖਣੀ ਆਸਟ੍ਰੇਲੀਆ ਪੁਲਸ, ਆਸਟ੍ਰੇਲੀਅਨ ਸਰੱਹਦ ਫੋਰਸ ਅਤੇ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨੇ ਸਾਂਝੇ ਤੌਰ 'ਤੇ ਆਪਰੇਸ਼ਨ ਚਲਾਇਆ, ਜਿਸ ਤੋਂ ਬਾਅਦ ਦੋਸ਼ੀਆਂ ਨੂੰ ਫੜਿਆ ਗਿਆ। ਦੋਸ਼ੀਆਂ ਨੂੰ ਫੜਨ ਲਈ ਪੁਲਸ ਨੇ ਐਡੀਲੇਡ 'ਚ ਵੱਖ-ਵੱਖ ਥਾਵਾਂ 'ਤੇ ਸਰਚ ਵਾਰੰਟ ਜਾਰੀ ਕੀਤਾ ਸੀ। ਤਿੰਨਾਂ ਦੋਸ਼ੀਆਂ ਨੂੰ ਅੱਜ ਐਡੀਲੇਡ ਮੈਜਿਸਟ੍ਰੇਟ ਕੋਰਟ 'ਚ ਪੇਸ਼ ਕੀਤਾ ਜਾਵੇਗਾ।