ਆਸਟ੍ਰੇਲੀਆ : ਪਾਰਕ ਨੇੜੇ ਨੌਜਵਾਨ ''ਤੇ ਜਾਨਲੇਵਾ ਹਮਲਾ, ਦੋਸ਼ੀ ਫਰਾਰ

02/24/2019 2:59:39 PM

ਸਿਡਨੀ(ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਰਹਿਣ ਵਾਲੇ ਇਕ ਨੌਜਵਾਨ 'ਤੇ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਪਰ ਉਸ ਦੀ ਜਾਨ ਬਚ ਗਈ। ਜਾਣਕਾਰੀ ਮੁਤਾਬਕ ਬੱਚਿਆਂ ਦੇ ਖੇਡ ਮੈਦਾਨ ਭਾਵ ਪਾਰਕ 'ਚ ਡੇਵ ਸਿਧੋਮ ਨਾਂ ਦੇ 29 ਸਾਲਾ ਵਿਅਕਤੀ ਦੀ ਗਰਦਨ ਅਤੇ ਪਿੱਠ 'ਚ ਚਾਕੂ ਨਾਲ 3 ਵਾਰ ਹਮਲੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਉਹ ਘਰ ਬੈਠੇ ਬੋਰ ਹੋ ਰਹੇ ਸਨ, ਇਸ ਲਈ ਆਪਣੀ ਪਤਨੀ ਅਤੇ ਢਾਈ ਸਾਲਾ ਬੱਚੇ ਨਾਲ ਸ਼ਨੀਵਾਰ ਰਾਤ ਨੂੰ ਘੁੰਮਣ ਲਈ ਨਿਕਲੇ। ਉਹ ਪਾਰਕ ਨੇੜੇ ਪੁੱਜੇ ਤਾਂ ਇੱਥੇ ਲਗਭਗ 9 ਵਿਅਕਤੀ ਉੱਚੀ-ਉੱਚੀ ਰੋਲਾ ਪਾ ਰਹੇ ਸਨ। ਸਿੱਧਮ ਨੇ ਉਨ੍ਹਾਂ ਨੂੰ ਹੋਲੀ ਬੋਲਣ ਲਈ ਕਿਹਾ। ਪੁਲਸ ਮੁਤਾਬਕ ਇਨ੍ਹਾਂ ਵਿਚਕਾਰ ਰਿਜਲਾਈਨ ਪਾਰਕ 'ਚ ਝਗੜਾ ਹੋਇਆ ਅਤੇ ਸਿੱਧਮ 'ਤੇ ਚਾਕੂ ਨਾਲ 3 ਵਾਰ ਹਮਲਾ ਕੀਤਾ ਗਿਆ।


ਇਸ ਗਰੁੱਪ 'ਚ 8 ਵਿਅਕਤੀ ਅਤੇ ਇਕ ਔਰਤ ਸ਼ਾਮਲ ਹੈ ਅਤੇ ਹਮਲਾ ਕਰਨ ਮਗਰੋਂ ਇਹ ਸਭ 2 ਗੱਡੀਆਂ 'ਚ ਸਵਾਰ ਹੋ ਕੇ ਦੌੜ ਗਏ। ਸਿੱਧਮ ਬੁਰੀ ਤਰ੍ਹਾਂ ਨਾਲ ਜ਼ਖਮੀ ਸੀ ਅਤੇ ਉਸ ਦੀ ਪ੍ਰੇਸ਼ਾਨ ਪਤਨੀ ਮਦਦ ਲਈ ਇੰਤਜ਼ਾਮ ਕਰ ਰਹੀ ਸੀ। ਪੈਰਾਮੈਡਿਕ ਅਧਿਕਾਰੀਆਂ ਨੇ ਕਿਹਾ ਕਿ ਸਿੱਧਮ ਦੇ ਸਰੀਰ 'ਤੇ 3 ਡੂੰਘੇ ਜ਼ਖਮ ਹਨ, ਜਿਨ੍ਹਾਂ 'ਚੋਂ ਇਕ ਜ਼ਖਮ 15 ਸੈਂਟੀ ਮੀਟਰ ਡੂੰਘਾ ਹੈ। ਉਸ ਦਾ ਇਲਾਜ ਸਿਡਨੀ ਦੇ ਹਸਪਤਾਲ 'ਚ ਚੱਲ ਰਿਹਾ ਹੈ। ਘਟਨਾ ਦਾ ਪਤਾ ਲੱਗਣ ਮਗਰੋਂ ਗੁਆਂਢੀਆਂ ਨੇ ਦੱਸਿਆ ਕਿ ਸਿੱਧਮ ਬਹੁਤ ਹੀ ਚੰਗਾ ਵਿਅਕਤੀ ਹੈ ਅਤੇ ਉਸ 'ਤੇ ਹੋਏ ਹਮਲੇ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ।
ਲੋਕਾਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਇੱਥੇ ਹੀ ਖੇਡਦੇ ਹਨ ਅਤੇ ਹੁਣ ਉਨ੍ਹਾਂ ਨੂੰ ਹਰ ਵੇਲੇ ਡਰ ਹੀ ਲੱਗਿਆ ਰਹੇਗਾ। ਪੁਲਸ ਵਲੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ 'ਚ ਸਿੱਧਮ ਦੀ ਕੋਈ ਗਲਤੀ ਨਹੀਂ ਸੀ, ਉਸ ਨੇ ਤਾਂ ਸਿਰਫ ਘੱਟ ਆਵਾਜ਼ 'ਚ ਗੱਲਾਂ ਕਰਨ ਲਈ ਬੇਨਤੀ ਕੀਤੀ ਸੀ।