ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਪਾਏ ਗਏ ਕੋਰੋਨਾ ਪਾਜ਼ੇਟਿਵ

12/09/2021 10:38:45 AM

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਬਾਰਨਬੀ ਜੌਇਸ ਨੇ ਵੀਰਵਾਰ ਨੂੰ ਦੱਸਿਆ ਕਿ ਉਹਨਾਂ ਨੂੰ ਅਮਰੀਕਾ ਵਿਚ ਵਾਸ਼ਿੰਗਟਨ ਦੌਰੇ ਦੌਰਾਨ ਕੋਰੋਨਾ ਵਾਇਰਸ ਦਾ ਸੰਕਰਮਣ ਹੋਇਆ ਸੀ। ਜੌਇਸ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ। ਉਹਨਾਂ ਨੇ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ 'ਤੇ ਪੋਸਟ ਕਰ ਕੇ ਦੱਸਿਆ ਕਿ ਉਹ ਸੰਕਰਮਣ ਦੇ ਹਲਕੇ ਲੱਛਣ ਮਹਿਸੂਸ ਕਰ ਰਹੇ ਸਨ, ਇਸ ਲਈ ਉਹਨਾਂ ਨੇ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ। 

ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਨੇ 'ਐਸਟ੍ਰਾਜ਼ੇਨੇਕਾ' ਦੀ ਐਂਟੀਬਾਡੀ ਦਵਾਈ ਨੂੰ ਦਿੱਤੀ ਮਨਜ਼ੂਰੀ

ਜੌਇਸ ਨੇ ਕਿਹਾ ਕਿ ਉਨ੍ਹਾਂ ਦੇ ਵਫ਼ਦ ਵਿਚ ਮੌਜੂਦ ਬਾਕੀ ਮੈਂਬਰਾਂ ਵਿੱਚ ਲਾਗ ਦੀ ਪੁਸ਼ਟੀ ਨਹੀਂ ਹੋਈ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਜੌਇਸ ਵਾਇਰਸ ਦੇ ਕਿਸ ਵੈਰੀਐਂਟ ਨਾਲ ਸੰਕਰਮਿਤ ਹੋਏ ਹਨ। ਅਮਰੀਕਾ ਆਉਣ ਤੋਂ ਪਹਿਲਾਂ ਉਹ ਲੰਡਨ ਦੇ ਦੌਰੇ 'ਤੇ ਗਏ ਸਨ। ਉਹਨਾਂ ਨੇ ਸੋਸ਼ਲ ਮੀਡੀਆ ਨੂੰ ਨਿਯਮਿਤ ਕਰਨ ਦੇ ਉਦੇਸ਼ ਨਾਲ ਆਪਣੀ ਸਰਕਾਰ ਦੀਆਂ ਯੋਜਨਾਵਾਂ 'ਤੇ ਚਰਚਾ ਕਰਨ ਲਈ 10 ਦਿਨਾਂ ਦੇ ਦੌਰੇ ਦੇ ਹਿੱਸੇ ਵਜੋਂ ਲੰਡਨ ਵਿੱਚ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਉਸ ਨੇ ਏਬੀਸੀ ਰੇਡੀਓ ਨਿਊ ਇੰਗਲੈਂਡ ਨੂੰ ਦੱਸਿਆ ਕਿ ਉਹ 10 ਦਿਨਾਂ ਲਈ ਕਮਰੇ ਵਿੱਚ ਬੰਦ ਹੋਣ ਜਾ ਰਹੇ ਹਨ, ਜਿਸ ਕਾਰਨ ਉਹ ਬਹੁਤ ਨਿਰਾਸ਼ ਹਨ। ਉਹਨਾਂ ਨੇ ਰੇਡੀਓ ਸਟੇਸ਼ਨ ਨੂੰ ਦੱਸਿਆ ਕਿ ਯਾਤਰਾ ਕਰਨਾ ਅਤੇ ਆਪਣੇ ਹਮਰੁਤਬਾ ਨੂੰ ਮਿਲਣਾ ਉਹਨਾਂ ਦੇ ਕੰਮ ਦਾ ਹਿੱਸਾ ਹੈ। 

Vandana

This news is Content Editor Vandana