ਆਸਟ੍ਰੇਲੀਆ 'ਚ ਮਨਾਇਆ ਗਿਆ 'ਆਸਟ੍ਰੇਲੀਆ ਡੇਅ', ਸਿੱਖ ਬੱਚਿਆਂ 'ਚ ਦਿੱਸਿਆ ਉਤਸ਼ਾਹ

01/27/2018 1:08:52 PM

ਸਿਡਨੀ— ਭਾਰਤ 'ਚ 26 ਜਨਵਰੀ ਨੂੰ 'ਗਣਤੰਤਰ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ, ਜਿਸ ਦਾ ਜਸ਼ਨ ਭਾਰਤ ਵਾਸੀ ਮਿਲ ਕੇ ਮਨਾਉਂਦੇ ਹਨ। ਸ਼ੁੱਕਰਵਾਰ ਨੂੰ ਜਿੱਥੇ ਭਾਰਤ ਵਾਸੀਆਂ ਨੇ ਗਣਤੰਤਰ ਦਿਵਸ ਮਨਾਇਆ, ਉੱਥੇ ਹੀ ਆਸਟ੍ਰੇਲੀਆਈ ਵਾਸੀਆਂ ਨੇ 26 ਜਨਵਰੀ ਨੂੰ 'ਨੈਸ਼ਨਲ ਡੇਅ' ਵਜੋਂ ਮਨਾਇਆ। ਹਰ 26 ਜਨਵਰੀ ਨੂੰ ਮਨਾਉਣ ਲਈ ਉਹ ਇਕੱਠੇ ਹੁੰਦੇ ਹਨ, ਜਿਸ 'ਚ ਦੇਸ਼ ਦੀਆਂ ਪ੍ਰਾਪਤੀਆਂ ਅਤੇ ਵਿਭਿੰਨਤਾ ਨੂੰ ਦਰਸਾਇਆ ਜਾਂਦਾ ਹੈ। 
ਇਸ ਵਾਰ ਦਾ ਆਸਟ੍ਰੇਲੀਆ ਡੇਅ 2018 ਬਹੁਤ ਹੀ ਯਾਦਗਾਰ ਰਿਹਾ, ਆਸਟ੍ਰੇਲੀਆ ਵਾਸੀਆਂ ਨੇ ਮਿਲ ਕੇ ਇਸ ਦਾ ਜਸ਼ਨ ਮਨਾਇਆ। ਇਸ ਮੌਕੇ ਆਸਟ੍ਰੇਲੀਆ ਡੇਅ ਪਰੇਡ ਕੱਢੀ ਗਈ ਅਤੇ ਵੱਡੀ ਗਿਣਤੀ 'ਚ ਲੋਕ ਇਸ ਪਰੇਡ ਦਾ ਹਿੱਸਾ ਬਣੇ।  ਆਸਟ੍ਰੇਲੀਆ ਡੇਅ ਦਾ ਇਤਿਹਾਸ 'ਚ ਬਹੁਤ ਮਹੱਤਵ ਹੈ। ਸਿਰਫ ਆਸਟ੍ਰੇਲੀਅਨ ਵਾਸੀ ਹੀ ਨਹੀਂ ਆਸਟ੍ਰੇਲੀਆ ਡੇਅ ਪਰੇਡ ਮੌਕੇ ਵੱਡੀ ਗਿਣਤੀ 'ਚ ਸਿੱਖ ਵਾਲੰਟੀਅਰਾਂ ਨੇ ਵੀ ਹਿੱਸਾ ਲਿਆ। ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਜੋ ਕਿ ਸਿਰਾਂ 'ਤੇ ਦਸਤਾਰਾਂ ਸਜਾ ਕੇ ਅਤੇ ਹੱਥ 'ਚ ਆਸਟ੍ਰੇਲੀਅਨ ਝੰਡਿਆਂ ਨੂੰ ਫੜ ਕੇ ਪਰੇਡ ਦਾ ਹਿੱਸਾ ਬਣੇ।