ਆਸਟ੍ਰੇਲੀਆ ਦਿਵਸ ਮੌਕੇ ਸਿਡਨੀ ਓਪੇਰਾ ਹਾਊਸ ਨੂੰ ਕੀਤਾ ਗਿਆ ਰੌਸ਼ਨ

01/26/2021 11:27:38 AM

ਸਿਡਨੀ (ਬਿਊਰੋ): ਸਿਡਨੀ ਓਪੇਰਾ ਹਾਊਸ ਦੇ ਚਿੱਟੇ ਸਿਰਿਆਂ ਨੂੰ ਆਸਟ੍ਰੇਲੀਆ ਦਿਵਸ ਦੀ ਸਵੇਰ ਤੋਂ ਪਹਿਲਾਂ ਰੰਗੀਨ ਕਲਾਕਾਰੀ ਨਾਲ ਰੌਸ਼ਨ ਕੀਤਾ ਗਿਆ ਹੈ।ਇਹ ਪਹਿਲਾ ਮੌਕਾ ਸੀ ਜਦੋਂ 26 ਜਨਵਰੀ ਨੂੰ ਵੱਕਾਰੀ ਢਾਂਚੇ ਨੂੰ ਇਕ ਸਵਦੇਸ਼ੀ ਕਲਾਕ੍ਰਿਤੀ ਨਾਲ ਸਜਾਇਆ ਗਿਆ  ਹੈ।

ਦੁਨੀਆ ਦੀ ਸਭ ਤੋਂ ਪੁਰਾਣੀ ਜੀਵੰਤ ਸੰਸਕ੍ਰਿਤੀ ਦੀ ਨੁਮਾਇੰਦਗੀ ਲਈ ਐਨ.ਐਸ.ਡਬਲਊ. ਦੇ ਕਲਾਕਾਰ ਫ੍ਰਾਂਸਿਸ ਬੇਲੇ-ਪਾਰਕਰ ਅਤੇ ਕਲੇਰੈਂਸ ਨਦੀ 'ਤੇ ਮੈਕਲੀਨ ਦੀ ਇਕ ਮਾਣਮੱਤੀ ਯਾਏਗਲ ਬੀਬੀ ਨੇ ਡਿਜ਼ਾਇਨ ਤਿਆਰ ਕੀਤਾ। ਇਸ ਵਿਚ ਆਸਟ੍ਰੇਲੀਆਈ ਲੈਂਡਸਕੇਪ ਅਤੇ ਸਮੁੰਦਰ ਤੱਟ ਵਿਚ ਮੌਜੂਦ ਰੰਗਾਂ ਦੀ ਵਿਸ਼ੇਸ਼ਤਾ ਹੈ। ਸਰਕਲ ਦੇ ਨਿਸ਼ਾਨ ਆਸਟ੍ਰੇਲੀਆ ਵਿਚ 250 ਤੋਂ ਵੱਧ ਮੂਲ ਆਦਿਵਾਸੀ ਭਾਸ਼ਾ ਸਮੂਹਾਂ ਨੂੰ ਦਰਸਾਉਂਦੇ ਹਨ ਅਤੇ ਰੇਖਿਕ ਚਿੰਨ੍ਹ ਉਹਨਾਂ 200 ਰਾਸ਼ਟਰੀਅਤਾਂ ਨੂੰ ਦਰਸਾਉਂਦੇ ਹਨ ਜੋ ਆਸਟ੍ਰੇਲੀਆ ਨੂੰ ਘਰ ਕਹਿੰਦੇ ਹਨ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਸਖ਼ਤ ਸੁਰੱਖਿਆ 'ਚ ਦਫਨਾਈ ਗਈ ਕਰੀਮਾ ਬਲੋਚ ਦੀ ਲਾਸ਼

ਬੇਲੇ-ਪਾਰਕਰ ਨੇ ਕਿਹਾ,“ਧਰਤੀ ਨਾਲ ਸਬੰਧਤ ਸਾਡੀ ਭਾਵਨਾ ਕੁਝ ਅਜਿਹੀ ਹੈ ਜੋ ਅੰਦਰੂਨੀ ਰੂਪ ਵਿਚ ਸਾਡੇ ਹੋਂਦ ਵਿੱਚ ਸਮਾ ਜਾਂਦੀ ਹੈ, ਅਤੇ ਪਹਿਲੇ ਰਾਸ਼ਟਰ ਦੇ ਲੋਕਾਂ ਵਜੋਂ ਅਸੀਂ ਆਪਣੇ ਇਤਿਹਾਸ ਦੀ ਸੱਚਾਈ ਨੂੰ ਸਾਂਝਾ ਕਰਨ ਲਈ ਜ਼ਿੰਮੇਵਾਰ ਹਾਂ।” ਪਹਿਲੀ ਰੌਸ਼ਨੀ ਤੋਂ ਥੋੜ੍ਹੀ ਦੇਰ ਬਾਅਦ, ਸਿਡਨੀ ਹਾਰਬਰ ਬ੍ਰਿਜ 'ਤੇ ਆਸਟ੍ਰੇਲੀਆਈ ਝੰਡੇ ਦੇ ਨਾਲ ਐਬੋਰਿਜਿਨਲ ਮਤਲਬ ਆਦਿਵਾਸੀ ਝੰਡਾ ਚੁੱਕਿਆ ਗਿਆ ਸੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana