ਆਸਟ੍ਰੇਲੀਆ 'ਚ 'ਵੈਰੋਨੀਕਾ' ਤੂਫਾਨ ਕਾਰਨ ਰੈੱਡ ਅਲਰਟ ਜਾਰੀ

03/25/2019 12:04:16 PM

ਪੋਰਟ ਹੋਡਲੈਂਡ, (ਏਜੰਸੀ)— ਆਸਟ੍ਰੇਲੀਆ 'ਚ 'ਵੈਰੋਨੀਕਾ' ਤੂਫਾਨ ਕਾਰਨ ਕਈ ਥਾਵਾਂ 'ਤੇ ਰੈੱਡ ਅਲਰਟ ਕਰ ਦਿੱਤਾ ਗਿਆ ਹੈ। ਪੱਛਮੀ ਆਸਟ੍ਰੇਲੀਆ ਦੇ ਪੋਰਟ ਹੋਡਲੈਂਡ 'ਚ ਤੇਜ਼ ਹਵਾਵਾਂ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਕਾਰਾਠਾ ਅਤੇ ਪੋਰਟ ਹੈਡਲੈਂਡ 'ਚ ਤੇਜ਼ ਮੀਂਹ ਕਾਰਨ ਹੜ੍ਹ ਆ ਗਿਆ। ਫਾਇਰ ਅਤੇ ਐਮਰਜੈਂਸੀ ਵਿਭਾਗ ਵਲੋਂ ਕਿਹਾ ਗਿਆ ਕਿ ਬਹੁਤ ਸਾਰੇ ਲੋਕਾਂ ਕੋਲੋਂ ਘਰ ਖਾਲੀ ਕਰਵਾ ਲਏ ਗਏ ਹਨ।


ਉਨ੍ਹਾਂ ਸੋਮਵਾਰ ਨੂੰ ਕਿਹਾ ਕਿ ਅਜੇ ਵੀ ਖਤਰਾ ਟਲਿਆ ਨਹੀਂ ਹੈ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ ਪਰ ਕਈ ਥਾਵਾਂ 'ਤੇ ਘਰਾਂ ਤੇ ਦੁਕਾਨਾਂ ਨੂੰ ਹਲਕਾ ਨੁਕਸਾਨ ਪੁੱਜਾ ਹੈ ਅਤੇ ਬੱਤੀ ਗੁੱਲ ਹੋਣ ਕਾਰਨ ਲੋਕ ਪਰੇਸ਼ਾਨ ਹਨ। ਪੋਰਟ ਹੈਡਲੈਂਡ 'ਚ 14000 ਲੋਕ ਰਹਿੰਦੇ ਹਨ ਜੋ ਪਿਛਲੇ 42 ਘੰਟਿਆਂ ਤੋਂ ਇਸ ਪਰੇਸ਼ਾਨੀ ਨੂੰ ਸਹਿਣ ਕਰ ਰਹੇ ਹਨ। ਕਈ ਥਾਵਾਂ 'ਤੇ ਟੁੱਟੇ ਹੋਏ ਬੋਰਡ ਅਤੇ ਦਰੱਖਤ ਡਿਗੇ ਹੋਏ ਹਨ। ਪੋਰਟ ਦੇ ਬੰਦ ਹੋਣ ਨਾਲ ਲਗਭਗ ਇਕ ਬਿਲੀਅਨ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।


ਪਰੇਸ਼ਾਨ ਲੋਕਾਂ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਰਾਤ ਨੂੰ ਸੌਣਾ ਵੀ ਮੁਸ਼ਕਲ ਹੋ ਜਾਂਦਾ ਹੈ। ਉਸ ਨੇ ਦੱਸਿਆ ਕਿ ਬੱਚੇ ਰਾਤ ਨੂੰ ਡਰਦੇ ਹਨ ਅਤੇ ਰੋਣ ਲੱਗ ਜਾਂਦੇ ਹਨ। ਬਹੁਤ ਸਾਰੇ ਲੋਕ ਅਤੇ ਸੰਸਥਾਵਾਂ ਲੋਕਾਂ ਨੂੰ ਜ਼ਰੂਰੀ ਰਾਸ਼ਨ ਦੇਣ ਲਈ ਕੋਸ਼ਿਸ਼ਾਂ ਕਰ ਰਹੇ ਹਨ।