ਆਸਟ੍ਰੇਲੀਆ ''ਚ ਟਾਇਲਟ ਪੇਪਰ ਦੀ ਘਾਟ ਪੂਰੀ ਕਰ ਰਿਹੈ ਇਹ ਨਿਊਜ਼ ਪੇਪਰ

03/09/2020 11:51:19 PM

ਸਿਡਨੀ (ਏਜੰਸੀ)- ਆਸਟਰੇਲੀਆ ਵਿਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਲੈ ਕੇ ਟਾਇਲਟ ਪੇਪਰ ਦੀ ਕਿੱਤਲ ਚੱਲ ਰਹੀ ਹੈ। ਸਿਡਨੀ ਦੀ ਇਕ ਸੂਪਰ ਮਾਰਕੀਟ ਵਿਚ ਬੀਤੇ ਸ਼ਨੀਵਾਰ ਨੂੰ ਇਸ ਦੇ ਲਈ ਮਾਰਾਮਾਰੀ ਤੱਕ ਹੋ ਗਈ। ਇਸ ਘਟਨਾ ਵਿਚ ਸ਼ਾਮਲ ਦੋ ਔਰਤਾਂ ਨੂੰ 28 ਅਪ੍ਰੈਲ ਨੂੰ ਕੋਰਟ ਵਿਚ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਨਿਊਜ਼ ਏਜੰਸੀ ਆਈ.ਏ.ਐਨ.ਐਸ. ਮੁਤਾਬਕ ਆਸਟ੍ਰੇਲੀਆ ਵਿਚ ਟਾਇਲਟ ਪੇਪਰ ਦੀ ਕਿੱਲਤ ਨੂੰ ਦੇਖਦੇ ਹੋਏ ਇਕ ਅਖਬਾਰ ਨੇ ਵਾਧੂ ਖਾਲੀ ਪੇਜ ਛਾਪੇ ਹਨ ਤਾਂ ਜੋ ਲੋਕ ਟਾਇਲਟ ਪੇਪਰ ਦੇ ਤੌਰ 'ਤੇ ਇਸ ਦੀ ਵਰਤੋਂ ਕਰ ਸਕਣ।

PunjabKesari

ਐਨ.ਟੀ. ਨਿਊਜ਼ ਅਖਬਾਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਅਸੀਂ ਤੁਹਾਨੂੰ ਐਮਰਜੈਂਸੀ ਯੂਜ਼ ਲਈ 8 ਖਾਲੀ ਪੇਜ ਵਿਸ਼ੇਸ਼ ਤੌਰ 'ਤੇ ਪ੍ਰਕਾਸ਼ਿਤ ਕੀਤੇ ਹਨ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਿਸ ਵਿਚ ਪੰਨਿਆਂ ਨੂੰ ਫਰੋਲਦੇ ਹੋਏ ਅੱਗੇ ਖਾਲੀ ਪੰਨੇ ਦਿਖਾਏ ਗਏ ਹਨ, ਜਿਸ ਨੂੰ ਟਾਇਲਟ ਪੇਪਰ ਦੀ ਘਾਟ ਨੂੰ ਪੂਰਾ ਕਰਨ ਲਈ ਅਖਬਾਰ ਦੇ ਨਾਲ ਲਗਾਇਆ ਗਿਆ ਹੈ। ਅਖਬਾਰ ਦੇ ਇਸ ਕਦਮ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਸ ਮਜ਼ਾਕ ਵੀ ਉਡਾ ਰਹੇ ਹਨ, ਜਦੋਂ ਕਿ ਕੁਝ ਇਸ ਦੀ ਹਮਾਇਤ ਵੀ ਕਰ ਰਹੇ ਹਨ।

PunjabKesari

ਇਸ ਦੌਰਾਨ ਕਲੀਨੈਕਸ ਬਾਥਰੂਮ ਆਸਟਰੇਲੀਆ ਨਾਂ ਦੇ ਫੇਸਬੁੱਕ ਪੇਜ 'ਤੇ ਇਕ ਤਸਵੀਰ ਪੋਸਟ ਕੀਤੀ ਗਈ ਹੈ ਜਿਸ ਵਿਚ ਇਕ ਵਿਅਕਤੀ ਨੇ ਸੈਲਫੀ ਲੈਂਦਿਆਂ ਆਪਣੇ ਪਿੱਛੇ ਟਾਇਲਟ ਪੇਪਰ ਦੇ ਭੰਡਾਰ ਦੀ ਤਸਵੀਰ ਵੀ ਲਈ ਹੈ ਅਤੇ ਪੋਸਟ ਵਿਚ ਲਿਖਿਆ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਆਸਟਰੇਲੀਆ ਵਿਚ ਅਜੇ ਟਾਇਲਟ ਪੇਪਰ ਦਾ ਕਾਲ ਨਹੀਂ ਆਇਆ ਹੈ। 

PunjabKesari

ਨਿਊ ਸਾਊਥ ਵੇਲਸ ਪੁਲਸ ਮੁਤਾਬਕ 23 ਅਤੇ 60 ਸਾਲ ਦੀਆਂ ਦੋ ਔਰਤਾਂ ਨੂੰ ਝਗੜਾ ਕਰਨ ਦੇ ਮਾਮਲੇ ਵਿਚ ਦੋਸ਼ੀ ਕੀਤਾ ਗਿਆ ਹੈ। ਦੋਹਾਂ ਵਿਚਾਲੇ ਟਾਇਲਟ ਪੇਪਰ ਨੂੰ ਲੈ ਕੇ ਹੋਈ ਹਿੰਸਕ ਝੜਪ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਟਾਇਲਟ ਪੇਪਰ ਰੋਲ ਨਾਲ ਭਰੀ ਇਕ ਟਰਾਲੀ ਨੂੰ ਲੈ ਕੇ ਝਗੜਾ ਕਰ ਰਹੀਆਂ ਸਨ।

PunjabKesari

ਆਸਟਰੇਲੀਆ ਵਿਚ ਅਜਿਹੀ ਖਬਰ ਫੈਲਣ ਤੋਂ ਬਾਅਦ ਲੋਕ ਦਹਿਸ਼ਤ ਵਿਚ ਹਨ ਕਿ ਕੋਰੋਨਾ ਵਾਇਰਸ ਕਾਰਨ ਟਾਇਲਟ ਪੇਪਰ ਦੀ ਸਪਲਾਈ ਘੱਟ ਪੈ ਸਕਦੀ ਹੈ। ਇਸ ਕਾਰਨ ਲੋਕ ਟਾਇਲਟ ਪੇਪਰ ਖਰੀਦਣ ਲਈ ਸੂਪਰ ਮਾਰਕੀਟ 'ਤੇ ਟੁੱਟ ਕੇ ਪੈ ਗਏ। ਆਸਟਰੇਲੀਆ ਵਿਚ ਕੋਰੋਨਾ ਵਾਇਰਸ ਦੇ 70 ਮਾਮਲੇ ਸਾਹਮਣੇ ਆਏ ਹਨ ਅਤੇ ਤਿੰਨ ਦੀ ਮੌਤ ਹੋਈ ਹੈ।


Sunny Mehra

Content Editor

Related News