ਆਸਟਰੇਲੀਆ ਨੇ WTO ਨੂੰ ਕੀਤੀ ਕੈਨੇਡਾ ਦੀ ਸ਼ਿਕਾਇਤ

01/17/2018 5:28:53 AM

ਮੈਲਬੋਰਨ — ਆਸਟਰੇਲੀਆ ਨੇ ਮੰਗਲਵਾਰ ਨੂੰ ਡਬਲਯੂ. ਟੀ. ਓ. (ਵਰਲਡ ਟ੍ਰੇਡ ਆਰਗੇਨਾਈਜੇਸ਼ਨ) ਨੂੰ ਕੈਨੇਡਾ ਦੇ ਕਈ ਸੂਬਿਆਂ 'ਚ ਸ਼ਰਾਬ ਦੀ ਗਲਤ ਢੰਗ ਨਾਲ ਵਿਕਰੀ ਕਰਨ ਅਤੇ ਉਸ ਦੇ ਲਾਗੂ ਕੀਤੇ ਨਵੇਂ ਨਿਯਮਾਂ ਦੇ ਬਾਰੇ 'ਚ ਸ਼ਿਕਾਇਤ ਕੀਤੀ ਹੈ। 
ਆਸਟਰੇਲੀਆ ਨੇ ਇਕ ਬੁਲਾਰੇ ਨੇ ਕਿਹਾ ਕਿ, 'ਅਜਿਹਾ ਲਗਦਾ ਹੈ ਕਿ ਫੈਡਰਲ ਅਤੇ ਸੂਬੇ ਪੱਧਰ 'ਤੇ ਲਾਗੂ ਕੀਤੀ ਵਾਈਨ ਦੀ ਵਿਕਰੀ ਕਾਰਨ ਟੈਕਸਾਂ 'ਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਹੇਰ-ਫੇਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਰੀਕਾ ਨੇ ਵੀ ਬ੍ਰਿਟਿਸ਼ ਕੋਲੰਬੀਆ 'ਤੇ ਗਲਤ ਢੰਗ ਨਾਲ ਵਿਕਰੀ ਕਰਨ ਦੇ ਦੋਸ਼ ਲਾਏ ਸਨ। 
ਆਸਟਰੇਲੀਆ ਨੇ ਅਮਰੀਕਾ ਦੀ ਉਸ ਸ਼ਿਕਾਇਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨਾ ਸਿਰਫ ਬ੍ਰਿਟਿਸ਼ ਕੋਲੰਬੀਆ 'ਚ ਹੀ ਨਹੀਂ ਬਲਿਕ ਓਨਟਾਰੀਓ, ਕਿਊਬੈਕ ਅਤੇ ਨੋਵਾ ਸਕੋਟੀਆ 'ਚ ਵਾਈਨ ਦੀ ਵਿਕਰੀ ਅਤੇ ਦਰਾਮਦ ਨੂੰ ਲੈ ਕੇ ਕੈਨੇਡੀਅਨ ਸਰਕਾਰ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਹਨ , ਜਿਹੜੇ ਕਿ ਡਬਲਯੂ. ਟੀ. ਓ. (ਵਰਲਡ ਟ੍ਰੇਡ ਆਰਗੇਨਾਈਜੇਸ਼ਨ) ਦੇ ਨਿਯਮਾਂ ਨੂੰ ਤੋੜਦੇ ਹਨ। 
ਉਥੇ ਹੀ ਗਲੋਬਲ ਪੱਧਰ 'ਤੇ ਕੈਨੇਡਾ ਦੇ ਇਕ ਬੁਲਾਰੇ ਨੇ ਕਿਹਾ ਕਿ ਵਾਈਨ ਅਤੇ ਹੋਰਨਾਂ ਲੀਕੁਈਰ ਦੀ ਵਿਕਰੀ ਅਤੇ ਦਰਾਮਦ ਪ੍ਰੋਵਿੰਸ਼ਨ ਅਥਾਰਟੀ ਦੇ ਅਧੀਨ ਆਉਂਦੀ ਹੈ। ਕੈਨੇਡਾ ਸਰਕਾਰ ਮੁਤਾਬਕ ਹਰੇਕ ਪ੍ਰੋਵਿੰਸ਼ਨ 'ਚ ਵੱਖ-ਵੱਖ ਅਥਾਰਟੀਆਂ ਨਿਯਮਾਂ ਮੁਤਾਬਕ ਹੀ ਵਿਕਰੀਆਂ ਅਤੇ ਦਰਾਮਦ ਕਰਦੀਆਂ ਹਨ। 
ਇਕ ਆਸਟਰੇਲੀਅਨ ਅਖਬਾਰ ਮੁਤਾਬਕ ਕੈਨੇਡਾ ਨਾਲ ਗੱਲਬਾਤ ਤੋਂ ਬਾਅਦ ਆਸਟਰੇਲੀਆ ਦੇ ਵਪਾਰ ਮੰਤਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਡਬਲਯੂ. ਟੀ. ਓ. ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ (ਕੈਨੇਡਾ) ਪਿੱਛੇ ਹੱਟ ਗਿਆ।
ਉਥੇ ਕੈਨੇਡਾ ਨੇ ਇਕ ਰਿਪੋਰਟ ਜਾਰੀ ਕਰ ਕਿਹਾ ਹੈ ਕਿ ਆਸਟਰੇਲੀਆ ਵਾਈਨ ਦੀ ਦਰਾਮਦ ਨੂੰ ਲੈ ਕੇ ਦੁਨੀਆ 'ਚ ਚੌਥੇ ਨੰਬਰ 'ਤੇ ਹੈ, ਜਿਸ ਕਾਰਨ ਉਸ ਨੇ ਚੀਨ, ਅਮਰੀਕਾ ਅਤੇ ਬ੍ਰਿਟੇਨ ਨੂੰ ਪਿੱਛੇ ਦਿੱਤਾ ਹੈ।