ਚੀਨ ਬੰਦਰਗਾਹ ’ਤੇ ਫਸੇ ਭਾਰਤੀ ਸਮੁੰਦਰੀ ਜਹਾਜ਼ ਸਬੰਧੀ ਆਸਟ੍ਰੇਲੀਆ ਨੇ ਜਤਾਇਆ ਇਤਰਾਜ਼,ਕੀਤੀ ਇਹ ਮੰਗ

11/13/2020 12:21:45 PM

ਸਿਡਨੀ (ਬਿਊਰੋ): ਆਸਟ੍ਰੇਲੀਆ ਦੀ ਸਰਕਾਰ ਨੇ ਬੀਜਿੰਗ ਤੋਂ ਮੰਗ ਕੀਤੀ ਹੈ ਕਿ ਉਹ ਇਕ ਚੀਨੀ ਬੰਦਰਗਾਹ 'ਤੇ ਪੰਜ ਮਹੀਨਿਆਂ ਤੋਂ ਫਸੇ ਆਸਟ੍ਰੇਲੀਆਈ ਕੋਲਾ ਲਿਜਾਣ ਵਾਲੇ ਇਕ ਭਾਰਤੀ ਜਹਾਜ਼ 'ਤੇ ਗਤੀਰੋਧ ਨੂੰ ਹੱਲ ਕਰਨ ਵਿਚ ਮਦਦ ਕਰੇ। ਵਪਾਰ ਮੰਤਰੀ, ਸਾਈਮਨ ਬਰਮਿੰਘਮ ਨੇ, ਸਮੁੰਦਰੀ ਜਹਾਜ਼ ਵਿਚ ਫਸੇ ਭਾਰਤੀ ਮੈਂਬਰਾਂ ਦੀ ਭਲਾਈ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ। ਉੱਧਰ ਚੀਨ ਨੇ ਹਮਦਰਦੀ ਦਿਖਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਜਿੰਗਤਾਂਗ ਬੰਦਰਗਾਹ 'ਤੇ ਫਸੇ ਭਾਰਤੀ ਜਹਾਜ਼ ਨੂੰ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਚੀਨ ਨੇ ਕਿਹਾ ਕਿ ਆਸਟ੍ਰੇਲੀਆ ਤੋਂ ਲਿਆਂਦੇ ਗਏ ਕੋਲੇ ਦੇ ਨਾਲ ਇਕ ਚੀਨੀ ਬੰਦਰਗਾਹ 'ਤੇ ਪੰਜ ਮਹੀਨਿਆਂ ਤੋਂ ਫਸੇ ਭਾਰਤੀ ਜਹਾਜ਼ ਦੀ ਸ਼ਿਪਿੰਗ ਟੀਮ ਦੇ 23 ਮੈਂਬਰਾਂ ਨੂੰ ਕੋਵਿਡ-19 ਦੇ ਨਿਯਮਾਂ ਦੀ ਸੀਮਾ ਵਿਚ ਰਹਿੰਦੇ ਹੋਏ ਸਹੂਲਤਾਂ ਉਪਲਬਧ ਕਰਾਈਆਂ ਜਾ ਰਹੀਆਂ ਹਨ।

ਸ਼ਿਪਿੰਗ ਟੀਮ ਨੇ ਮੰਗੀ ਤੁਰੰਤ ਮਦਦ
ਆਸਟ੍ਰੇਲੀਆ ਤੋਂ ਕੋਲਾ ਲੈ ਕੇ ਚੀਨ ਜਾ ਰਿਹਾ 'ਜਗ ਆਨੰਦ' ਨਾਮਕ ਜਹਾਜ਼ ਜੂਨ ਤੋਂ ਚੀਨ ਦੇ ਜਿੰਗਤਾਂਗ ਬੰਦਰਗਾਹ 'ਤੇ ਫਸਿਆ ਹੋਇਆ ਹੈ। ਜਹਾਜ਼ ਦੀ ਸ਼ਿਪਿੰਗ ਟੀਮ ਦੇ ਮੈਂਬਰ ਤੁਰੰਤ ਰਾਹਤ ਦੀ ਮੰਗ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਜਹਾਜ਼ ਤੋਂ ਉਤਰਨ ਦੀ ਇਜਾਜ਼ਤ ਨਹੀਂ ਮਿਲੀ ਹੈ। ਆਈ.ਟੀ.ਐੱਫ.-ਏਸ਼ੀਆ ਪ੍ਰਸ਼ਾਂਤ ਖੇਤਰ ਵੱਲੋਂ ਦਿੱਤੇ ਗਏ ਬਿਆਨ ਦੇ ਮੁਤਾਬਕ, ਉਹਨਾਂ ਦੀਆਂ ਸਮੱਸਿਆਵਾਂ 'ਤੇ ਭਾਰਤੀ ਰਾਸ਼ਟਰੀ ਸ਼ਿਪਿੰਗ ਸੰਘ, ਅੰਤਰਰਾਸ਼ਟਰੀ ਟ੍ਰਾਂਸਪੋਰਟ ਵਰਕਿੰਗ ਯੂਨੀਅਨ (ITF) ਅਤੇ ਅੰਤਰਰਾਸ਼ਟਰੀ ਸਮੁੰਦਰੀ ਯੂਨੀਅਨ ਨੇ ਆਵਾਜ਼ ਚੁੱਕੀ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 2021 ਦੀ ਤੀਜੀ ਤਿਮਾਹੀ ਤੱਕ ਕੋਵਿਡ-19 ਟੀਕਾ ਹੋ ਸਕਦਾ ਹੈ ਉਪਲਬਧ

ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਨਿਯਮ ਸਪੱਸ਼ਟ
ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਇਸ ਮੁੱਦੇ 'ਤੇ ਭਾਰਤੀ ਸ਼ਿਪਿੰਗ ਟੀਮ ਦੇ ਮੈਂਬਰਾਂ ਦੀ ਸਮੱਸਿਆਵਾਂ ਤੋਂ ਹੇਬੇਈ ਸੂਬੇ ਦੀ ਸਰਕਾਰ ਨੂੰ ਜਾਣੂ ਕਰਵਾਇਆ ਹੈ, ਜਿੱਥੇ ਬੰਦਰਗਾਹ ਸਥਿਤ ਹੈ। ਉਹਨਾਂ ਨੇ ਕਿਹਾ ਕਿ ਹੇਬੇਈ ਸਰਕਾਰ ਨੇ ਆਪਣੀ ਪ੍ਰਤੀਕਿਰਿਆ ਵਿਚ ਕਿਹਾ ਹੈ ਕਿ ਜਹਾਜ਼ 'ਬਰਥਿੰਗ' ਲਈ ਕਤਾਰ ਵਿਚ ਹੈ ਅਤੇ ਕੋਵਿਡ-19 ਮਹਾਮਾਰੀ ਨਾਲ ਸਬੰਧਤ ਸਖਤ ਨਿਯਮਾਂ ਦੇ ਕਾਰਨ ਸ਼ਿਪਿੰਗ ਟੀਮ ਦੇ ਮੈਂਬਰਾਂ ਨੂੰ ਬਦਲਿਆ ਨਹੀਂ ਜਾ ਸਕਦਾ।

ਜਹਾਜ਼ 'ਬਰਥਿੰਗ' ਲਈ ਕਤਾਰ ਵਿਚ
ਜਹਾਜ਼ 'ਤੇ ਫਸੇ ਭਾਰਤੀ ਮਲਾਹਾਂ ਦੀ ਸਮੱਸਿਆ 'ਤੇ ਆਈ.ਟੀ.ਐੱਫ. ਵੱਲੋਂ ਚਿੰਤਾ ਜਤਾਉਣ 'ਤੇ ਸਵਾਲ ਪੁੱਛੇ ਜਾਣ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਬੰਦਰਗਾਹਾਂ 'ਤੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਅਤੇ ਟੀਮ ਦੇ ਮੈਂਬਰਾਂ ਦੇ ਇਕਾਂਤਵਾਸ ਦੇ ਲਈ ਚੀਨ ਦੇ ਨਿਯਮ ਸਪਸ਼ੱਟ ਹਨ। ਇਹਨਾਂ ਨਿਯਮਾਂ ਦੇ ਮੁਤਾਬਕ, ਅਸੀਂ ਟੀਮ ਦੇ ਮੈਂਬਰਾਂ ਨੂੰ ਸਹੂਲਤਾਂ ਉਪਲਬਧ ਕਰਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਕਿਸੇ ਵਿਸ਼ੇਸ਼ ਜਾਣਕਾਰੀ ਦੇ ਲਈ ਤੁਹਾਨੂੰ ਸਬੰਧਤ ਚੀਨੀ ਅਧਿਕਾਰੀਆਂ ਜਾਂ ਸਥਾਨਕ ਸਰਕਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ। 
ਇਸ ਦੌਰਾਨ ਚੀਨੀ ਦੂਤਘਰ ਨੇ ਮੌਰੀਸਨ ਦੀ ਸਰਕਾਰ ਨੂੰ ਹਾਂਗਕਾਂਗ ਦੇ ਮਾਮਲਿਆਂ ਵਿਚ ਦਖਲਅੰਦਾਜ਼ੀ ਕਰਨੀ ਬੰਦ ਕਰਨ ਲਈ ਕਿਹਾ ਹੈ। ਉਹਨਾਂ ਮੁਤਾਬਕ, ਖਿੱਤੇ ਦੀ ਸੰਸਦ ਦੇ ਮੈਂਬਰਾਂ ਦੀ ਯੋਗਤਾ “ਪੂਰੀ ਤਰ੍ਹਾਂ ਚੀਨ ਦਾ ਅੰਦਰੂਨੀ ਮਾਮਲਾ” ਹੈ।

Vandana

This news is Content Editor Vandana