ਆਸਟਰੇਲੀਆ ''ਚ ਹੈ ਇਕ ਅਜਿਹੀ ਜਗ੍ਹਾ ਜਿਸ ਨੂੰ ਕਹਿੰਦੇ ਹਨ ''ਕੇਜ ਆਫ ਡੈੱਥ'' ਭਾਵ ਮੌਤ ਦਾ ਪਿੰਜਰਾ

09/08/2017 5:28:03 PM

ਡਾਰਵਿਨ— ਦੁਨੀਆ ਵਿਚ ਐਡਵੈਂਚਰ ਪਸੰਦ ਲੋਕਾਂ ਦੀ ਕਮੀ ਨਹੀਂ ਹੈ ਪਰ ਕੀ ਤੁਸੀਂ ਆਪਣੀ ਮੌਤ ਨੂੰ ਦਾਵਤ ਦੇਣਾ ਤਰ੍ਹਾਂ ਦੇ ਐਡਵੈਂਚਰ ਕਰੋਗੇ?  ਤੁਸੀਂ ਚਾਹੇ ਹੀ ਇਸ ਤਰ੍ਹਾਂ ਦੇ ਐਡਵੈਂਚਰ ਵਿਚ ਭਰੋਸਾ ਨਹੀਂ ਰੱਖਦੇ ਹੋ ਪਰ ਦੁਨੀਆ ਵਿਚ ਇਸ ਦੇ ਕਈ ਅਜਿਹੇ ਦੀਵਾਨੇ ਹਨ ਜਿਨ੍ਹਾਂ ਨੂੰ ਇਨ੍ਹਾਂ ਅਜੀਬੋ-ਗਰੀਬ ਚੀਜਾਂ ਨੂੰ ਕਰਨ ਵਿਚ ਕਾਫੀ ਮਜ਼ਾ ਆਉਂਦਾ ਹੈ । ਇਸ ਤਰ੍ਹਾਂ ਦੇ ਹੀ ਕੁਝ ਲੋਕ ਆਸਟਰੇਲੀਆ ਦੇ ਡਾਰਵਿਨ ਸ਼ਹਿਰ ਵਿਚ ਆਉਂਦੇ ਹਨ ਜਿੱਥੇ ਐਡਵੈਂਚਰ ਦਾ ਸਭ ਤੋਂ ਖੌਫਨਾਕ ਰੂਪ ਦੇਖਣ ਨੂੰ ਮਿਲਦਾ ਹੈ।
ਮੌਤ ਦਾ ਪਿੰਜਰਾ ਨਾਮ ਨਾਲ ਹੈ ਮਸ਼ਹੂਰ
ਆਸਟਰੇਲੀਆ ਪੂਰੀ ਦੁਨੀਆ ਵਿਚ ਆਪਣੇ ਖੂਬਸੂਰਤ ਬੀਚ ਅਤੇ ਗਰੇਟ ਬੈਰੀਅਰ ਰੀਫ ਲਈ ਜਾਣਿਆ ਜਾਂਦਾ ਹੈ । ਇਸ ਰੀਫ ਵਿਚ ਇਕ ਜਗ੍ਹਾ ਹੈ ਜਿਸ ਨੂੰ ਕਹਿੰਦੇ ਹਨ 'ਕੇਜ ਆਫ ਡੈੱਥ' ਭਾਵ ਮੌਤ ਦਾ ਪਿੰਜਰਾ । ਇਹ ਸਹੀ ਵਿਚ ਮੌਤ ਦਾ ਪਿੰਜਰਾ ਹੀ ਹੈ, ਕਿਉਂਕਿ ਇੱਥੇ ਤੁਹਾਡਾ ਸਾਹਮਣਾ ਹੋਰ ਕਿਸੇ ਨਾਲ ਨਹੀਂ, ਸਗੋਂ 18 ਫੁੱਟ ਲੰਬੇ ਮਗਰਮੱਛ ਨਾਲ ਹੁੰਦਾ ਹੈ।
ਦੁਨੀਆ ਦੇ ਸਭ ਤੋਂ ਵੱਡੇ ਮਗਰਮੱਛ ਹਨ ਇੱਥੇ
ਇਹ ਸਾਲਟਵਾਟਰ ਮਗਰਮੱਛ ਦੁਨੀਆ ਵਿਚ ਸਭ ਤੋਂ ਵੱਡੇ ਮਗਰਮੱਛ ਹੁੰਦੇ ਹਨ । ਇਨ੍ਹਾਂ ਦੇ ਦੰਦ ਹੀ 4 ਇੰਚ ਤੋਂ ਵੱਡੇ ਹੁੰਦੇ ਹਨ । ਕੋਈ ਵੀ ਇਨਸਾਨ ਜਾਂ ਜਾਨਵਰ ਇਨ੍ਹਾਂ ਦੀ ਪਕੜ ਵਿਚ ਆ ਗਿਆ ਤਾਂ ਇਹ ਉਸ ਨੂੰ ਕੱਚਾ ਚਬਾ ਜਾਂਦੇ ਹਨ । ਇਨ੍ਹਾਂ ਦੀ ਲੰਬਾਈ 12 ਫੁੱਟ ਤੋਂ ਲੈ ਕੇ 20 ਫੁੱਟ ਤੱਕ ਹੋ ਸਕਦੀ ਹੈ । ਹੁਣ ਖੁਦ ਹੀ ਸੋਚੋ, ਇਹ ਮੌਤ ਨੂੰ ਦਾਵਤ ਦੇਣਾ ਨਹੀਂ, ਤਾਂ ਹੋਰ ਕੀ ਹੈ।
ਲੋਕਾਂ ਨੂੰ ਬਹੁਤ ਪਸੰਦ ਹੈ ਇਹ ਐਡਵੈਂਚਰ
ਇੱਥੇ ਐਡਵੈਂਚਰ ਪਸੰਦੀਦਾ ਲੋਕਾਂ ਨੂੰ ਪਤਲੇ ਜਿਹੇ ਪਲਾਸਟਿਕ ਨਾਲ ਬਣੇ ਇਕ ਡੱਬੇ ਵਿਚ ਰੱਖਿਆ ਜਾਂਦਾ ਹੈ । ਫਿਰ ਉਨ੍ਹਾਂ ਨੂੰ ਕ੍ਰੇਨ ਦੀ ਸਹਾਇਤਾ  ਨਾਲ ਮਗਰਮੱਛ ਵਿਚਕਾਰ ਛੱਡ ਦਿੱਤਾ ਜਾਂਦਾ ਹੈ । ਇਸ ਖੌਫਨਾਕ ਖੇਡ ਵਿਚ ਲੋਕਾਂ ਨੂੰ ਬਹੁਤ ਮਜ਼ਾ ਆਉਂਦਾ ਹੈ ਅਤੇ ਉਹ ਪੂਰੇ 30 ਮਿੰਟ ਤੱਕ ਪਾਣੀ ਵਿਚ ਮਗਰਮੱਛ ਨਾਲ ਸਮਾਂ ਗੁਜ਼ਾਰਦੇ ਹਨ । ਇੱਥੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਪੁੱਜਦੇ ਹਨ ।