ਆਸਟ੍ਰੇਲੀਆ : ਅੱਗ ਕਾਬੂ ਕਰਨ ਦੌਰਾਨ ਇਕ ਹੋਰ ਫਾਇਰ ਫਾਈਟਰ ਦੀ ਮੌਤ

01/12/2020 3:12:32 PM

ਸਿਡਨੀ— ਆਸਟ੍ਰੇਲੀਆ 'ਚ ਜੰਗਲੀ ਅੱਗ ਨੂੰ ਬੁਝਾਉਣ 'ਚ ਜੁਟੇ ਇਕ ਫਾਇਰ ਫਾਈਟਰ 'ਤੇ ਇਕ ਦਰੱਖਤ ਡਿੱਗ ਗਿਆ ਤੇ ਇਸ ਕਾਰਨ ਉਸ ਦੀ ਮੌਤ ਹੋ ਗਈ। ਪੂਰੀ ਰਾਤ ਉਹ ਅੱਗ ਬੁਝਾਉਣ 'ਚ ਲੱਗਾ ਰਿਹਾ ਪਰ ਆਪਣੀ ਜ਼ਿੰਦਗੀ ਨੂੰ ਹਾਰ ਬੈਠਾ। ਉੱਥੇ ਹੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਲਵਾਯੂ ਪਰਿਵਰਤਨ ਦੇ ਚਲਦਿਆਂ ਅੱਗ ਦੇ ਖਤਰੇ ਨਾਲ ਨਜਿੱਠਣ ਲਈ ਵਧੇਰੇ ਸਮਰੱਥਾ ਵਾਲੇ ਤਰੀਕੇ ਅਪਣਾਏਗੀ।

 

ਸਮੁੱਚਾ ਦੱਖਣੀ ਪੂਰਬੀ ਆਸਟ੍ਰੇਲੀਆ ਜੰਗਲੀ ਅੱਗ ਨਾਲ ਜੂਝ ਰਿਹਾ ਹੈ ਤੇ ਕਈ ਫਾਇਰ ਫਾਈਟਰਜ਼ ਇਸ ਕੰਮ 'ਚ ਲੱਗੇ ਹਨ। ਇਸ ਤੋਂ ਪਹਿਲਾਂ ਵੀ ਕਈ ਫਾਇਰ ਫਾਈਟਰ ਜੰਗਲੀ ਅੱਗ 'ਚ ਝੁਲਸ ਚੁੱਕੇ ਹਨ। ਵਿਕਟੋਰੀਆ ਦੇ ਜੰਗਲ ਫਾਇਰ ਫਾਈਟਰ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਕ੍ਰਿਸ ਹਾਈਮੈਨ ਨੇ ਦੱਸਿਆ ਕਿ ਇਨ੍ਹਾਂ ਫਾਇਰ ਫਾਈਟਰਜ਼ 'ਚੋਂ ਇਕ ਬਿਲ ਸਲੇਡ ਦੀ ਸ਼ਨੀਵਾਰ ਨੂੰ ਪੂਰਬੀ ਵਿਕਟੋਰੀਆ ਸੂਬੇ 'ਚ ਅੋਮਿਓ ਦੇ ਨੇੜੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 60 ਸਾਲਾ ਸਲੇਡ ਨੂੰ ਪਿਛਲੇ ਸਾਲ ਨਵੰਬਰ 'ਚ ਉਨ੍ਹਾਂ ਦੀ 40 ਸਾਲ ਦੀ ਸੇਵਾ ਲਈ ਸਨਮਾਨਤ ਕੀਤਾ ਗਿਆ ਸੀ।


Related News