ਆਸਟ੍ਰੇਲੀਆ ਦੇ ਜੰਗਲਾਂ ''ਚ ਲੱਗੀ ਭਿਆਨਕ ਅੱਗ, ਚਿਤਾਵਨੀ ਜਾਰੀ

12/01/2020 6:05:08 PM

ਬ੍ਰਿਸਬੇਨ (ਭਾਸ਼ਾ): ਆਸਟ੍ਰੇਲੀਆ ਦੇ ਫਰੇਜ਼ਰ ਆਈਲੈਂਡ 'ਤੇ ਵਸਨੀਕਾਂ ਅਤੇ ਸੈਲਾਨੀਆਂ ਨੂੰ ਅੱਜ ਭਾਵ ਮੰਗਲਵਾਰ ਨੂੰ ਵਿਗੜ ਰਹੇ ਹਾਲਾਤਾਂ ਲਈ ਤਿਆਰ ਹੋਣ ਲਈ ਕਿਹਾ ਗਿਆ। ਦੱਸ ਦਈਏ ਕਿ ਅਜਿਹਾ ਇਸ ਲਈ ਕਿਹਾ ਗਿਆ ਕਿਉਂਕਿ ਆਸਟ੍ਰੇਲੀਆ ਦੀਆਂ ਜੰਗਲੀ ਝਾੜੀਆਂ 'ਚ ਲੱਗੀ ਅੱਗ ਇੰਨੀ ਵੱਧ ਗਈ ਕਿ ਉਹ ਇੱਕ ਪ੍ਰਮੁੱਖ ਰਿਜ਼ੋਰਟ ਵੱਲ ਵੱਧ ਗਈ।

ਖ਼ਬਰਾਂ ਮੁਤਾਬਕ, ਇਹ ਭਿਆਨਕ ਅੱਗ ਇੱਕ ਗੈਰਕਾਨੂੰਨੀ ਕੈਂਪ ਫਾਇਰ ਤੋਂ ਲੱਗੀ ਅਤੇ ਕੁਈਨਜ਼ਲੈਂਡ ਸਟੇਟ ਦੇ ਪੂਰਬੀ ਤੱਟ ਤੋਂ 72,000 ਹੈਕਟੇਅਰ ਜਾਂ ਵਿਸ਼ਵ ਪ੍ਰਸਿੱਧ ਵਿਰਾਸਤ ਟਾਪੂ ਦਾ 42 ਫੀਸਦੀ ਹਿੱਸਾ ਸਾੜ ਚੁੱਕੀ ਹੈ। ਮੰਗਲਵਾਰ ਨੂੰ ਆਸਟ੍ਰੇਲੀਆ ਵਿਚ ਗਰਮੀਆਂ ਦਾ ਪਹਿਲਾ ਦਿਨ ਗਰਮ ਅਤੇ ਹਵਾਦਾਰ ਰਿਹਾ ਜਿਸ ਨੇ ਅੱਗ ਨੂੰ ਹੋਰ ਵੀ ਭੜਕਾ ਦਿੱਤਾ। ਇਸ ਹੀ ਕਾਰਨ ਅੱਗ ਨੂੰ ਕਾਬੂ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ।

ਕੁਈਨਜ਼ਲੈਂਡ ਫਾਇਰ ਐਂਡ ਐਮਰਜੰਸੀ ਸਰਵਿਸ (QFES) ਨੇ ਕਿਹਾ ਕਿ ਅੱਗ ਪਿੰਡ ਅਤੇ ਕਿੰਗਫਿਸ਼ਰ ਬੇਅ ਰਿਜ਼ੋਰਟ ਵੱਲ ਵੱਧ ਰਹੀ ਸੀ, ਵਾਟਰ ਬੋਬਿੰਗ ਜਹਾਜ਼ਾਂ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਸੈਲਾਨੀਆਂ ਅਤੇ ਵਸਨੀਕਾਂ ਨੂੰ ਇਹ ਵੀ ਕਿਹਾ ਕਿ ਤੁਹਾਨੂੰ ਆਪਣੀ ਬਚਾਅ ਲਈ "ਤਿਆਰ ਰਹਿਣ ਦੀ ਲੋੜ ਹੈ।ਜੇਕਰ ਤੁਹਾਡੇ ਕੋਲ ਕੋਈ ਯੋਜਨਾ ਨਹੀਂ ਹੈ ਅਤੇ ਤੁਸੀਂ ਇਸ ਜਗ੍ਹਾ ਤੋਂ ਨਿਕਲਨਾ ਚਾਹੁੰਦੇ ਹੋ ਤਾਂ ਤੁਹਾਨੂੰ ਨਿਕਲ ਜਾਣਾ ਚਾਹੀਦਾ ਹੈ ਕਿਉਂਕਿ ਹਾਲਾਤ ਕਦੇ ਵੀ ਵਿਗੜ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਅਗਲੇ ਸਾਲ ਯੂਕੇ 'ਚ ਕਰੇਗੀ ਨਿਊਜ਼ ਸਮੱਗਰੀ ਲਈ ਭੁਗਤਾਨ

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ, ਸ਼ਾਮ ਤੱਕ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ ਜਿਸ ਨਾਲ ਟਾਪੂ 'ਤੇ ਰਹਿ ਰਹੇ ਨਿਵਾਸੀਆਂ ਅਤੇ ਸੈਲਾਨੀਆਂ ਲਈ ਚਿੰਤਾ ਹੋਰ ਵੀ ਵੱਧ ਸਕਦੀ ਹੈ।ਕੁਈਨਜ਼ਲੈਂਡ ਦੇ ਮੌਸਮ ਵਿਭਾਗ ਦੇ ਸਟੇਟ ਬਿਉਰੋ ਨੇ ਕਿਹਾ,"ਪੱਛਮੀ ਕੁਈਨਜ਼ਲੈਂਡ ਵੱਲ ਵੱਧਣ ਵਾਲਾ ਇੱਕ ਕੁੰਡ ਅੱਜ ਦੁਪਹਿਰ ਅਤੇ ਸ਼ਾਮ ਨੂੰ ਹੋਰ ਵੀ ਤੁਫਾਨੀ ਬਣਾ ਦੇਵੇਗਾ ਜਿਸ ਦੇ ਨਾਲ ਗਰਮੀ ਵਧੇਗੀ ਅਤੇ ਅਤੇ ਅੱਗ ਹੋਰ ਵੀ ਜ਼ਿਆਦਾ ਭੜਕ ਸਕਦੀ ਹੈ।

Vandana

This news is Content Editor Vandana